





Total views : 5620203








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਸਥਾਨਕ ਨਵਾਂ ਕੋਟ ਬਾਜਾਰ ਦੀ ਗਲੀ ਨੰਬਰ 14 ਦੇ ਗੁਰਦੁਆਰਾ ਸਾਹਿਬ ਤੋਂ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਦੇ ਆਗਮਨ ਤੇ ਨਗਰ ਕੀਰਤਨ ਕੱਢਿਆ ਗਿਆ। ਇਸ ਵਿੱਚ ਸੰਗਤਾਂ ਵਲੋਂ ਬੜੀ ਸ਼ਰਧਾ ਨਾਲ ਝਾੜੂ ਦੀ ਸੇਵਾ ਕੀਤੀ ਅਤੇ ਸ਼ਬਦ ਵੀ ਗਾਇਨ ਕੀਤੇ ਗਏ । ਇਹ ਨਗਰ ਕੀਰਤਨ ਨਵਾਂ ਕੋਟ ਬਾਜਾਰ, ਗੁਰਬਖਸ਼ ਨਗਰ, ਮੇਹਰ ਪੁਰਾ, ਡੈਮ ਗੰਜ, ਨਾਈਆਂ ਵਾਲਾ ਮੋੜ, ਤੋਂ ਗਲੀ ਨੰਬਰ 14 ਵਿਖੇ ਸਮਾਪਤ ਹੋਇਆ।
ਇਲਾਕੇ ਦੀਆਂ ਸੰਗਤਾਂ ਵੱਲੋਂ ਥਾਂ ਥਾਂ ਤੇ ਲੰਗਰ ਵੀ ਲਗਾਏ ਗਏ ਇਸ ਮੌਕੇ ਜਥੇਦਾਰ ਗੁਰਬਖਸ਼ ਸਿੰਘ, ਗੁਰਮਿੰਦਰ ਸਿੰਘ ਗੋਲਡੀ, ਕੁਲਵਿੰਦਰ ਸਿੰਘ ਛਿੰਦਾ, ਰਵਿੰਦਰ ਸਿੰਘ ਮਿੰਟੂ, ਜਸਵਿੰਦਰ ਸਿੰਘ ਨਾਗੀ ਬਲਬੀਰ ਸਿੰਘ, ਹਰਸ਼ਦੀਪ ਸਿੰਘ, ਹਰਮੀਤ ਸਿੰਘ, ਕਰਨਜੋਤ ਸਿੰਘ ਪਸਰੀਚਾ, ਸੁਖਮਨ, ਮਨਜਿੰਦਰ ਸਿੰਘ ਹੈਪੀ ਚੱਕੀ ਵਾਲੇ, ਗੋਤਮ, ਭੋਲੂ, ਗੋਪੀ, ਸਿਮਰਨਪ੍ਰੀਤ ਸਿੰਘ, ਆਦਿ ਹਾਜਰ ਸਨ।
ਸਥਾਨਕ ਸਹਿਬਜਾਦਾ ਫਤਹਿ ਸਿੰਘ ਨਗਰ ਦੇ ਗੁਰਦੁਆਰਾ ਸਾਧ ਸੰਗਤ ਤੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਸਾਧ ਸੰਗਤ ਦੇ ਸਹਿਯੋਗ ਨਾਲ ਨਗਰ ਕੀਰਤਨ ਕੱਢਿਆ ਗਿਆ। ਇਸ ਵਿੱਚ ਵੱਖ ਵੱਖ ਸਕੂਲਾਂ ਦੇ ਸਟਾਫ ਤੋਂ ਇਲਾਵਾ ਵਿਦਿਆਰਥੀਆਂ,ਬੈਂਡ ਪਾਰਟੀਆਂ, ਗੱਤਕਾ ਪਾਰਟੀਆਂ, ਧਾਰਮਿਕ, ਸਮਾਜਿਕ, ਰਾਜਨੀਤਕ ਹਸਤੀਆਂ ਨੇ ਹਿੱਸਾ ਲਿਆ। ਸੰਗਤ ਦੇ ਰੂਪ ਵਿੱਚ ਪੁੱਜੇ ਕੌਂਸਲਰ ਵਿਕਾਸ ਸੋਨੀ , ਪਰਮਜੀਤ ਸਿੰਘ ਚੌਪੜਾ, ਪ੍ਰਧਾਨ ਹਰਪਾਲ ਸਿੰਘ ਪੰਨੂ, ਸਰਪ੍ਰਸਤ ਗੁਰਦੀਪ ਸਿੰਘ ਸੰਧੂ, ਮੁਖਤਿਆਰ ਸਿੰਘ ਫੌਜੀ, ਕਰਮ ਇਕਬਾਲ ਸਿੰਘ, ਸਾਬਕਾ ਕੌਂਸਲਰ ਯਗਚਾਨਣ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਮੋਢਾ ਦੇ ਕੇ ਸੇਵਾ ਕੀਤੀ ਗਈ।