ਵਿਧਾਨ ਸਭਾ ਹਲਕਾ ਕੇਦਰੀ ਦੇ ਵਿਕਾਸ ਕੰਮਾਂ ਨੂੰ ਲੈਕੇ ਨਗਰ ਨਿਗਮ ਦੇ ਕਮਿਸ਼ਨਰ ਔਲਖ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ : ਹਲਕਾ ਵਧਾਇਕ ਨੇ ਵੀ ਕੀਤੀ ਸ਼ਿਕਰਤ

4743361
Total views : 5619387

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਮਿੱਕੀ ਗਮਟਾਲਾ

 ਵਿਧਾਨ ਸਭਾ ਹਲਕਾ ਵਾਈਸ ਵਿਧਾਅਕ ਸਾਹਿਬਾਨਾਂ ਨਾਲ ਉਨ੍ਹਾਂ ਦੇ ਹਲਕਿਆਂ ਵਿਕਾਸ ਕੰਮਾਂ ਨੂੰ ਲੈਕੇ ਕੀਤੀ ਜਾਣ ਵਾਲੀਆਂ ਮੀਟਿੰਗਾ ਦੀ ਲੜੀ ਵਿੱਚ ਅੱਜ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਵਿਧਾਨ ਸਭਾ ਹਲਕਾ ਕੇਂਦਰੀ ਦੇ ਸਮੂਹ ਵਿਕਾਸ ਕੰਮਾਂ ਨੂੰ ਲੈਕੇ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਜਿਸ ਵਿੱਚ ਵਿਧਾਨ ਸਭਾ ਹਲਕਾ ਕੇਂਦਰੀ ਦੇ ਵਧਾਇਕ ਡਾਂ ਅਜੈ ਗੁਪਤ ਵੀ ਹਾਜਰ ਸਨ।

ਨਜਾਇਜ ਕਬਜੇ ਹਟਾਉਣ ਲਈ ਅਧਿਕਾਰੀਆਂ ਨੂੰ ਕੀਤਾ ਗਿਆ ਸਮਾਂਬੱਧ

ਮੀਟਿੰਗ ਦੌਰਾਨ ਕੇਂਦਰੀ ਹਲਕੇ ਵਿੱਚ ਹੋਣ ਵਾਲੇ ਵਿਕਾਸ ਦੇ ਕੰਮ ਜਿਵੇ ਸਾਫ ਸਫਾਈ, ਸੀਵਰੇਜ ਦੀ ਸਫਾਈ, ਸਿਵਲ ਦੇ ਕੰਮਾਂ ਇਲਾਕੇ ਵਿੱਚ ਨਜਾਇਜ ਕਬਜੀਆਂ ਨੂੰ ਹਟਾਉਣ ਅਤੇ ਰੱਖ ਰਖਾਓ ਸਬੰਧੀ ਕੰਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕਮਿਸ਼ਨਰ ਵਲੋਂ ਸਾਰੇ ਕੰਮ ਸਮਾਂ ਬੱਧ ਤਰੀਕੇ ਨਾਲ ਨਿਪਟਾਉਣ ਲਈ ਹਦਾਇਤਾਂ ਕੀਤੀ ਗਈਆਂ। ਮੀਟਿੰਗ ਦੌਰਾਨ ਵਿਧਾਅਕ ਡਾਂ ਗੁਪਤਾ  ਵਲੋਂ ਹਲਕੇ ਦੇ ਲੋਕਾ ਨੂੰ ਸ਼ੁੱਧ ਪੀਣ ਵਾਲਾ ਪਾਣੀ ਮੁਹਇਆਂ ਕਰਵਾਉਣ ਲਈ ਨਵੇਂ ਟਿਉਬਵੈਲ ਲਗਾਉਂਣ ਲਈ ਕਿਹਾ ਗਿਆ ਅਤੇ ਬਰਸਾਤਾ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਇਲਾਕੇ ਵਿੱਚ ਸੀਵਰੇਜ ਦੀ ਡੀਸਿਲਟਿੰਗ ਪਹਿਲ ਦੇ ਅਧਾਰ ਤੇ ਕਰਵਾਉਣ ਲਈ ਜੋਰ ਦਿੱਤਾ ਅਤੇ ਨਿਗਮ ਕਮਿਸ਼ਨਰ ਵਲੋਂ ਸਾਰੇ ਕੰਮ ਸਮਾਂ ਬੱਧ ਤਰੀਕੇ ਨਾਲ ਕੀਤੇ ਜਾਣ ਦਾ ਆਸ਼ਵਾਸਣ ਕੀਤਾ। ਨਿਗਮ ਕਮਿਸ਼ਨਰ ਨੇ ਅਸਟੇਟ ਅਫਸਰ ਨੂੰ ਇਲਾਕੇ ਵਿੱਚ ਹੋਈਆ ਨਜਾਇਜ ਕਬਜੀਆਂ ਨੂੰ ਵੀ ਹਟਾਉਣ ਦੀ ਹਦਾਇਤ ਕੀਤੀ। ਅੱਜ ਦੀ ਇਸ ਮੀਟਿੰਗ ਵਿੱਚ  ਨਿਗਰਾਜ ਇੰਜੀਨੀਅਰ ਸੰਦੀਪ ਸਿੰਘ, ਕਾਰਜਕਾਰੀ ਇੰਜੀਨੀਅਰ ਮਨਜੀਤ ਸਿੰਘ, ਐਸ.ਪੀ. ਸਿੰਘ, ਸਿਹਤ ਅਫਸਰ ਡਾਂ ਕਿਰਨ, ਐਸ.ਡੀ.ਓ ਅਸ਼ੋਕ ਕੁਮਾਰ, ਹਰਪ੍ਰੀਤ ਸਿੰਘ, ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਅਤੇ ਜੇ.ਈ ਰਮਨ ਕੁਮਾਰ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News