Total views : 5504881
Total views : 5504881
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਗੁਰੂ ਨਗਰੀ ਅੰਮ੍ਰਿਤਸਰ ‘ਚ ਭਲਕੇ ਕਾਂਗਰਸ ਨੂੰ ਉਸ ਸਮੇ ਵੱਡਾ ਝਟਕਾ ਲੱਗੇਗਾ ਜਦ ਕਾਂਗਰਸ ਦੇ ਧੜਵੈਲ ਆਗੂ ਤੇ ਪੰਜਾਬ ਮੀਡੀਅਮ ਇੰਡਸਟਰੀ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਸ: ਪ੍ਰਮਜੀਤ ਸਿੰਘ ਬੱਤਰਾ ਕਾਂਗਰਸ ਛੱਡਕੇ ਭਾਜਪਾ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ ।
ਪ੍ਰਾਪਤ ਜਾਣਕਾਰੀ ਅਨੁਸਾਰ ਉਨਾਂ ਨੂੰ ਭਾਜਪਾ ਵਿੱਚ ਸ਼ਾਮਿਲ ਕਰਨ ਲਈ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾਂ ਸਮੇਤ ਕੇਦਰੀ ਬੋਰਡ ਦੇ ਆਗੂ ਵੀ ਪਾਹੁੰਚ ਰਹੇ ਹਨ। ਜਿਸ ਦੀ ਪੁਸ਼ਟੀ ਕਰਦਿਆਂ ਸ: ਪ੍ਰਮਜੀਤ ਸਿੰਘ ਬੱਤਰਾ ਨੇ ਦੱਸਿਆ ਕਿ ਭਲਕੇ 1 ਵਜੇ ਕੰਨਟਰੀਅਨ ਹੋਟਲ ਕੁਈਨਜ ਰੋਡ ਵਿਖੇ ਇਸ ਸਬੰਧੀ ਇਕ ਸਮਾਗਮ ਅਯੋਜਿਤ ਕਰਕੇ ਉਹ ਕਾਂਗਰਸ ਨੂੰ ਰਸਮੀ ਤੌਰ ਤੇ ਛੱਡਕੇ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰਨਗੇ।