ਥਾਣਾਂ ਕੰਨਟਨੋਮੈਟ ਦੀ ਪੁਲਿਸ ਨੇ ਲੁੱਟ ਖੋਹ ਦੀ ਵੀਡੀਓ ਵਾਇਰਲ ਹੋਣ ਤੋ ਬਾਅਦ ਦੋ ਦੋਸ਼ੀ  ਕੀਤੇ ਕਾਬੂ

4674132
Total views : 5505105

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਥਾਣਾਂ ਕੰਨਟੋਨਮੈਟ ਦੇ ਖੇਤਰ ਵਿੱਚ ਤਿੰਨ ਵਿਆਕਤੀਆਂ ਵਲੋ ਇਕ ਰਾਹਗੀਰ ਪਾਸੋ ਲੁੱਟ ਖੋਹ ਕਰਨ ਦੀ ਵੀਡੀਓ ਸ਼ੋਸਲ ਮੀਡੀਏ ਤੇ ਵਾਇਰਲ ਹੋਣ ਬਾਅਦ ਥਾਣਾਂ ਕੰਨਟੋਨਮੈਟ ਦੀ ਪੁਲਿਸ ਨੇ ਹਰਕਤ ਵਿੱਚ ਆਂੳਦਿਆ ਅਜਿਹੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਦੋਸ਼ੀਆਂ ਨੂੰ ਕਾਬੂ ਕੀਤੇ ਜਾਣ ਬਾਰੇ ਜਾਣਕਾਰੀ ਦੇਦਿਆ ਥਾਣਾਂ ਮੁੱਖੀ ਖੁਸ਼ਬੂ ਸ਼ਰਮਾਂ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ: ਜਸਕਰਨ ਸਿੰਘ ਅਤੇ ਏ.ਡੀ.ਸੀ.ਪੀ -2 ਸ: ਪ੍ਰਭਜੋਤ ਸਿੰਘ ਵਿਰਕ ਅਤੇ ਏ.ਸੀ.ਪੀ ਪੱਛਮੀ ਅੰਮ੍ਰਿਤਸਰ ਸ: ਕੰਵਲਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਾਹਿਤ ਥਾਣਾ ਕੰਟੋਂਨਮੇਂਟ ਦੀ ਪੁਲਸਿ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਥਾਣਾ ਕੰਨਟਨੋਮੈਟ ਦੀ ਪੁਲਿਸ ਹਰਕਤ ਵਿੱਚ ਆਈ ਤੇ ਉਨ੍ਹਾਂ ਵੱਲੋਂ ਉਸ ਰਾਹਗੀਰ ਦੇ ਨਾਲ ਲੁੱਟ ਖੋਹ ਕਰਨ ਵਾਲੇ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ।

ਇਸ ਮੌਕੇ ਗੱਲਬਾਤ ਕਰਦਿਆਂ ਪੁਲਿਸ ਅਧੀਕਾਰੀ ਖੁਸ਼ਬੂ ਸ਼ਰਮਾ ਨੇ ਦੱਸਿਆ ਕਿ ਪਿਛਲੇ ਦਿਨੀਂ ਇੱਕ ਪੁਤਲੀਘਰ ਵਿਚ ਇੱਕ ਪਰਵਾਸੀ ਵਿਅਕਤੀ ਨਾਲ ਤਿੰਨ ਨੌਜਵਾਨਾਂ ਵੱਲੋਂ ਲੁੱਟ ਖੋਹ ਕੀਤੀ ਗਈ ਸੀ ਜਿਸਦੀ ਵੀਡੀਓ ਵਾਇਰਲ ਹੋਣ ਤੇ ਸਾਡੀ ਪੁਲਿਸ ਟੀਮ ਵਲੋਂ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਇਨ੍ਹਾਂ ਦਾ ਤੀਸਰਾ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤੀਸਰੇ ਸਾਥੀ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ ਉਨ੍ਹਾਂ ਕਿਹਾ ਕਿ ਇਨ੍ਹਾਂ ਖਿਲਾਫ ਪਹਿਲਾਂ   ਵੀ ਕਈ ਮਾਮਲੇ ਦਰਜ ਹਨ ਇਹ ਪਹਿਲਾਂ ਵੀ ਕਈ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁਕੇ ਹਨ ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ਕਰ ਇਨ੍ਹਾਂ ਦਾ ਰਿਮਾਂਡ ਹਾਸਿਲ ਕਰ ਪੁੱਛਗਿੱਛ ਕੀਤੀ ਜਾਵੇਗੀ,ਇਸ ਸਮੇ ਐਸ.ਆਈ ਸ਼ੁਸੀਲ ਕੁਮਾਰ ਵੀ ਹਾਜਰ ਸਨ।

Share this News