ਥਾਣਾਂ ਬੀ ਡਵੀਜਨ ਦੀ ਪੁਲਿਸ ਨੇ ਹੋਟਲਾਂ ਸਰਾਵਾਂ ਵਿੱਚ ਕਮਰੇ ਦਵਾਉਣ ਲਈ ਸੈਲਾਨੀਆਂ ਨੂੰ ਭਰਮਾਉਣ ਵਾਲੇ 21 ਦਲਾਲਾਂ ਵਿਰੁੱਧ ਕੀਤੀ ਕਾਰਵਾਈ

4674114
Total views : 5505082

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਵਿਰਾਸਤੀ ਮਾਰਗ ਤੇ ਆਉਂਣ-ਜਾਣ ਵਾਲੇ ਯਾਤਰੀਆਂ ਨੂੰ ਹੋਟਲਾਂ/ਸਰਾਵਾ/ਗੈਸਟ ਹਾਉਂਸ ਲੈਣ ਸਬੰਧੀ ਬਿਨਾਂ ਵਜ੍ਹਾਂ ਤੰਗ-ਪ੍ਰੇਸ਼ਾਨ, ਭਰਮਾਉਂਣ ਤੇ ਲੁੱਟ-ਖੋਹ ਕਰਨ ਵਾਲਿਆ ਖਿਲਾਫ਼ ਸਿਕੰਜ਼ਾਂ ਕੱਸਿਆ ਗਿਆ ਹੈ। ਇਹਨਾਂ ਕਰਿੰਦਿਆਂ (ਗਾਲੜੀਆਂ) ਕਾਰਨ, ਗੁਰੂ ਨਗਰੀ ਅੰਮ੍ਰਿਤਸਰ ਵਿੱਚ ਦੇਸ਼ਾ-ਵਿਦੇਸ਼ਾਂ ਤੋ ਆਉਣ  ਵਾਲੇ ਯਾਤਰੀਆਂ ਵਿੱਚ ਗਲਤ ਸੁਨੇਹਾ ਜਾਂਦਾ ਹੈ।


ਮੁੱਖ ਅਫ਼ਸਰ ਥਾਣਾ ਬੀ-ਡਵੀਜ਼ਨ,ਅੰਮ੍ਰਿਤਸਰ ਇੰਸ਼:ਸ਼ਿਵਦਰਸ਼ਨ ਸਿੰਘ  ਵੱਲੋਂ ਅਜਿਹੇ 21 ਵਿਅਕਤੀਆਂ (ਗਾਲੜੀਆਂ) ਖਿਲਾਫ ਜਾਬਤਾ ਫੌਜ਼ਦਾਰੀ ਤਹਿਤ ਰੋਕੂ ਕਾਰਵਾਈ (Preventive Action) ਕੀਤੀ ਗਈ। ਅਗਰ ਭਵਿੱਖ ਵਿੱਚ ਵਿਰਾਸਤੀ ਮਾਰਗ ਤੇ ਅਜਿਹਾ ਕੋਈ ਵਿਅਕਤੀ (ਗਾਲੜੀ) ਨਜ਼ਰ ਆਇਆ ਤਾਂ ਉਸਦੇ ਖਿਲਾਫ਼ ਵੀ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।

Share this News