ਥਾਣਾ ਏ-ਡਵੀਜ਼ਨ ਦੀ ਪੁਲਿਸ ਵਲੋ ਹੋਟਲ ਵਿੱਚ ਦੇਹ ਵਪਾਰ ਦਾ ਕਰਾਉਣ ਵਾਲੇ ਤਿੰਨ ਵਿਰੁੱਧ ਕੇਸ ਦਰਜ ਕਰਕੇ ਮੈਨੇਜਰ ਤੇ ਦਲਾਲ ਕੀਤੇ ਕਾਬੂ-ਮਾਲਕ ਦੀ ਗ੍ਰਿਫਤਾਰੀ ਲਈ ਛਾਪੇਮਾਰੀ

4759215
Total views : 5645514

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਪਿੱਛਲੇ ਦਿਨੀ ਸ਼ੋਸ਼ਲ ਮੀਡੀਆਂ ਤੇ ਇੱਕ ਨੌਜਵਾਨ ਵੱਲੋ ਇੱਕ ਯਾਤਰੀ ਨੂੰ ਹੋਟਲ ਵਿੱਚ ਕਮਰਾ ਦਿਵਾਉਣ ਤੇ ਲੜਕੀ ਪੇਸ਼ ਕਰਨ ਸਬੰਧੀ ਵੀਡਿਓ ਵਾਈਰਲ ਹੋਈ ਸੀ। ਜਿਸਤੇ ਮੁੱਖ ਅਫ਼ਸਰ ਥਾਣਾ ਏ-ਡਵੀਜ਼ਨ, ਅੰਮ੍ਰਿਤਸਰ ਇੰਸ: ਰਾਜਵਿੰਦਰ ਕੌਰ ਦੀ ਅਗਵਾਈ ਹੇਠ ਸਮੇਤ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਸੂਚਨਾਂ ਦੇ ਅਧਾਰ ਤੇ ਯੋਜ਼ਨਾਂਬੱਧ ਤਰੀਕੇ ਨਾਲ ਮਹਾਂ ਸਿੰਘ ਗੇਟ ਦੇ ਅੰਦਰ ਰੇਡ ਕੀਤਾ ਤਾਂ ਇੱਕ ਨੌਜਵਾਨ ਖੜਾ ਦਿਖਾਈ ਦਿੱਤਾ, ਜਿਸਨੂੰ ਕਾਬੂ ਕੀਤਾ ਤੇ ਜਿਸਨੇ ਆਪਣਾ ਨਾਮ ਅਮਰਦੀਪ ਉਰਫ ਜੈਕੀ-ਜੈਨ ਦੱਸਿਆ, ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਅਮਰਦੀਪ ਨੇ ਦੱਸਿਆ ਕਿ ਜੋ ਵਾਇਰਲ ਵੀਡੀਉ ਵਿੱਚ ਉਹ ਹੀ ਯਾਤਰੀ ਨੂੰ ਕਮਰਾ ਦਵਾਉਣ ਅਤੇ ਲੜਕੀ ਪੇਸ਼ ਕਰਨ ਲਈ ਕਹਿ ਰਿਹਾ ਹੈ।

ਉਹ ਗ੍ਰਾਹਕਾਂ ਨੂੰ ਗਰੀਨ ਹਟਸ ਹੋਟਲ, ਚੀਲ ਮੰਡੀ, ਅੰਦਰੂਨ ਮਹਾ ਸਿੰਘ ਗੇਟ, ਅੰਮ੍ਰਿਤਸਰ ਲੈ ਜਾਂਦਾ ਸੀ। ਜਿੱਥੇ ਹੋਟਲ ਦਾ ਮਾਲਕ ਗੁਰਸੇਵਕ ਸਿੰਘ ਵਾਸੀ ਤਰਨਤਾਰਨ ਅਤੇ ਮੈਨੇਜ਼ਰ ਸ਼ੁਭਮ ਵਰਮਾ ਦੋਵੇ ਗ੍ਰਾਹਕਾਂ ਨੂੰ ਮੋਬਾਇਲ ਵਿੱਚ ਲੜਕੀਆਂ ਦੀਆ ਫੋਟੋਆ ਦਿਖਾਉਦੇ ਹਨ ਅਤੇ ਲੜਕੀ ਪਸੰਦ ਆਉਣ ਤੇ ਕਮਰੇ ਅਤੇ ਲੜਕੀ ਦੇ ਪੈਸੇ ਤਹਿ ਕਰਕੇ ਹੋਟਲ ਵਿੱਚ ਲੜਕੀ ਬੁਲਾ ਕੇ ਜਿਸਮ ਫਿਰੋਸ਼ੀ ਦਾ ਧੰਦਾ ਕਰਵਾਉਦੇ ਹਨ।
ਜਿਸਤੇ ਪੁਲਿਸ ਪਾਰਟੀ ਵੱਲੋਂ ਹੋਟਲ ਗਰੀਨ ਹੱਟਸ, ਚੀਲ ਮੰਡੀ, ਅੰਮ੍ਰਿਤਸਰ ਵਿੱਖੇ ਰੇਡ ਕਰਨ ਤੇ ਦੋਸ਼ੀ ਸ਼ੁਭਮ ਵਰਮਾ (ਹੋਟਲ ਦੇ ਮੈਨੇਜਰ) ਨੂੰ ਗ੍ਰਿਫਤਾਰ ਕੀਤਾ। ਹੋਟਲ ਦੇ ਮਾਲਕ ਗੁਰਸੇਵਕ ਸਿੰਘ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Share this News