ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ ! ਛੇਹਰਟਾ ਗੋਲੀ ਕਾਂਡ ਨਾਲ ਸਬੰਧਿਤ ਤਿੰਨ ਹੋਰ ਗੈਂਗਸਟਰ ਕੀਤੇ ਗ੍ਰਿਫਤਾਰ

4674001
Total views : 5504873

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਬੀਤੇ ਦਿਨ ਥਾਣਾਂ ਛੇਹਰਟਾ ਦੇ ਇਲਾਕੇ ਨਰੈਣਗੜ੍ਹ ਵਿੱਚ ਪੁਲਿਸ ਤੇ ਇਨੋਵਾ ਕਾਰ ਸਵਾਰ ਬਦਮਾਸ਼ਾ ਵਿੱਚ ਹੋਈ ਗੋਲਾਬਾਰੀ ਦੌਰਾਨ ਪੁਲਿਸ ਵਲੋ ਦੋ ਨੂੰ ਮੌਕੇ ਤੋ ਕਾਬੂ ਕਰਨ ਤੋ ਬਾਅਦ ਤਿੰਨ ਹੋਰ ਨੂੰ ਗ੍ਰਿਫਤਾਰ ਕੀਤੇ ਜਾਣ ਬਾਰੇ ਜਾਣਕਾਰੀ ਦੇਦਿਆਂ ਪੁਲਿਸ ਕਮਿਸ਼ਨਰ ਸ: ਜਸਕਰਨ  ਸਿੰਘ ਨੇ ਇਥੇ ਅਯਜਿਤ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਪੁਲਿਸ ਵਲੋਂ ਫੜੇ ਗਏ ਦੋਸ਼ੀਆਂ ਦੀ ਪਛਾਣ ਗੁਰਜਿੰਦਰ ਸਿੰਘ, ਵਰਿੰਦਰ ਸਿੰਘ ਅਤੇ ਹਰਦੇਵ ਸਿੰਘ ਵਜੋਂ ਕੀਤੀ ਹੈ।

ਹਾਲਾਂ ਕਿ ਇਨ੍ਹਾਂ ਤੋਂ ਪਹਿਲਾਂ ਪੁਲਿਸ ਨੇ ਰੋਬਿਨ ਅਤੇ ਰਵੀ ਨਾਮ ਦੇ ਦੋ ਸਮੱਗਲਰਾਂ ਨੂੰ 5 ਵਿਦੇਸ਼ੀ ਪਿਸਤੌਲਾਂ ਸਮੇਤ ਕਾਬੂ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦੂਜੇ ਗਿਰੋਹ ਦਾ ਨਾਮੀ ਨਸ਼ਾ ਤਸਕਰ ਹਰਪਾਲ ਸਿੰਘ ਜੋ ਕਿ ਆਈ.ਐਸ.ਆਈ ਏਜੰਟ ਰਣਜੀਤ ਸਿੰਘ ਉਰਫ਼ ਚੀਤਾ ਦਾ ਰਿਸ਼ਤੇਦਾਰ ਹੈ, ਪੁਲਿਸ ਨੇ ਛਾਪੇਮਾਰੀ ਵੀ ਕੀਤੀ ਹੈ। ਹਰਪਾਲ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹਰਪਾਲ ਦੇ ਪਿਤਾ ਮਲਕੀਤ ਸਿੰਘ ਨੂੰ ਇਸ ਸਾਲ ਜੁਲਾਈ ਵਿੱਚ ਜੰਮੂ ਵਿੱਚ 35 ਕਿਲੋ ਹੈਰੋਇਨ ਸਮੇਤ ਫੜਿਆ ਗਿਆ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਕਈ ਅਹਿਮ ਕੜੀਆਂ ਖੁੱਲ੍ਹਣ ਦੀ ਉਮੀਦ ਹੈ।ਸ: ਜਸਕਰਨ ਸਿੰਘ ਨੇ ਦੱਸਿਆ ਕਿ ਪੁਲਿਸ ਵਲੋ ਜਿਥੇ 1 ਦਸੰਬਰ ਨੂੰ ਫੜੇ ਬਦਮਾਸ਼ਾ ਤੋ 5 ਪਿਸਟਲ 13 ਜਿੰਦਾਂ ਰੌਦ , 5 ਖੋਲ ਤੇ ਇਨੋਵਾ ਕਾਰ ਫੜੀ ਗਈ ਸੀ, ਉਥੇ ਬਾਅਦ ਵਿੱਚ ਗ੍ਰਿਫਤਾਰ ਕੀਤੇ ਬਦਮਾਸ਼ਾ ਪਾਸੋ ਵੀ 3 ਜਿੰਦਾਂ 30 ਬੋਰ 11 ਰੌਦ ਜਿੰਦਾਂ 32 ਬੋਰ ਬ੍ਰਾਮਦ ਕੀਤੇ ਗਏ ਹਨ।

ਬਹਾਦਰੀ ਨਾਲ ਕੰਮ ਕਰਨ ਵਾਲੇ ਥਾਣਾਂ ਮੁੱਖੀ ਸਮਤੇ ਹੋਰ ਪੁਲਿਸ ਮੁਲਾਜਮਾਂ ਨੂੰ ਪ੍ਰਸੰਸਾ ਪੱਤਰ ਦੇਕੇ ਪਿੱਠ ਥਾਪੜੀ

ਉਨਾਂ ਨੇ ਬਦਮਾਸ਼ਾ ਦਾ ਦਲੇਰੀ ਨਾਲ ਮੁਕਾਬਲਾ ਕਰਨ ਲਈ ਪੁਲਿਸ ਪਾਰਟੀ ਦੀ ਸ਼ਲਾਘਾ ਕਰਦਿਆ ਕਿਹਾ ਕਿ ਥਾਣਾਂ ਛੇਹਰਟਾ ਦੇ ਐਸ.ਐਚ.ਓ ਇੰਸ: ਗੁਰਵਿੰਦਰ ਸਿੰਘ ਤੇ ਚੌਕੀ ਇੰਚਾਰਜ ਏ.ਐਸ.ਆਈ ਬਲਵਿੰਦਰ ਸਿੰਘ ਸਮੇਤ ਹੋਰ ਪੁਲਿਸ ਮੁਲਾਜਮਾਂ ਨੂੰ ਪ੍ਰੰਸਸਾ ਪੱਤਰ ਦੇਦਿਆਂ ਕਿਹਾ ਕਿ ਉਨਾਂ ਦੀ ਸਿਆਣਪ ਤੇ ਸੂਝ ਬੂਝ ਨਾਲ ਸ਼ਹਿਰੀਆਂ ਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਪਾਹੰੁਚਾਏ ਬਗੈਰ ਬਦਮਾਸ਼ਾ ਨੂੰ ਕਾਬੂ ਕਰਕੇ ਕਿਸੇ ਸੰਭਾਵੀ ਘਟਨਾ ਨੂੰ ਅੰਜਾਮ ਦੇਣ ਤੋ ਪਹਿਲਾਂ ਕਾਬੂ ਕਰ ਲਿਆ ਗਿਆ।ਇਸ ਪੱਤਰਕਾਰ ਸੰਮੇਲਨ ਵਿੱਚ ਡੀ.ਸੀ.ਪੀ (ਡੀ) ਸ: ਮੁਖਵਿੰਦਰ ਸਿੰਘ ਭੁੱਲਰ,ਏ.ਡੀ.ਸੀ.ਪੀ-2 ਸ: ਪ੍ਰਭਜੋਤ ਸਿੰਘ ਵਿਰਕ,ਏ.ਸੀ.ਪੀ ਪੱਛਮੀ ਸ: ਕਮਲਪ੍ਰੀਤ ਸਿੰਘ ਵੀ ਹਾਜਰ ਸਨ।

Share this News