Total views : 5505095
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਵਿਦੇਸ਼ਾਂ ਵਿਚ ਗਈਆਂ ਪੜ੍ਹੀਆਂ-ਲਿਖੀਆਂ ਲੜਕੀਆਂ ਪੜ੍ਹਾਈ ਦੇ ਨਾਲ-ਨਾਲ ਸੈਟਲ ਹੋਣ ਵਾਸਤੇ ਦਿਨ ਰਾਤ ਮਿਹਨਤ ਕਰਕੇ ਜੱਦੋ-ਜਹਿਦ ਕਰਦੀਆਂ ਹਨ, ਉਥੇ ਉਨ੍ਹਾਂ ਦੇ ਮਾਤਾ ਪਿਤਾ ਆਪਣੀ ਧੀ ਲਈ ਲੱਖਾਂ ਰੁਪਏ ਖਰਚ ਕਰਕੇ ਉਸ ਦੀ ਸ਼ਾਦੀ ਕਰਕੇ ਜ਼ਿੰਦਗੀ ਨੂੰ ਸਫ਼ਲ ਬਨਾਉਣ ਲਈ ਕੋਈ ਕਸਰ ਨਹੀਂ ਛੱਡਦੇ ।ਪਰ ਜੇ ਸਹੁਰਾ ਪਰਿਵਾਰ ਤੇ ਉਸ ਦਾ ਪਤੀ ਰੁਪਈਆਂ ਖਾਤਿਰ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦੇਣ ਤਾਂ ਮਾਪਿਆਂ ਤੇ ਕੀ ਬੀਤਦੀ ਹੋਵੇਗੀ।
ਪੁਲਸ ਕਾਰਵਾਈ ਕਰਨ ਤੇ ਕੁੜੀ ਦੀਆਂ ਆਡਿਟ ਕੀਤੀਆਂ ਅਸ਼ਲੀਲ ਤਸਵੀਰਾਂ ਵਾਇਰਲ ਕਰਨ ਦੀ ਦਿੱਤੀ ਧਮਕੀ
ਇਹ ਜਾਣਕਾਰੀ ਇਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਸਾਂਝੀ ਕਰਦੇ ਹੋਏ ਪਿੰਡ ਵੱਲਾ ਦੇ ਨਿਵਾਸੀ ਚਰਨਜੀਤ ਸਿੰਘ ਨੇ ਕਿਹਾ ਕਿ ਉਸ ਨੇ ਆਪਣੀ ਧੀ ਨੂੰ ਉੱਚ ਵਿਦਿਆ ਹਾਸਲ ਕਰਵਾ ਕੇ ਉਸ ਦੀ ਸ਼ਾਦੀ ਨਜ਼ਦੀਕੀ ਪਿੰਡ ਮੁੱਧਲ ਦੇ ਨਿਵਾਸੀ ਨੌਜਵਾਨ ਇੰਦਰਜੀਤ ਸਿੰਘ ਪੁੱਤਰ ਰਾਜਵੰਤ ਸਿੰਘ ਨਾਲ 16 ਜਨਵਰੀ 2020 ਵਿੱਚ ਕੀਤੀ। ਵਿਆਹ ਤੋਂ ਕੁਝ ਦਿਨ ਬਾਅਦ ਹੀ ਲੜਕੀ ਦੇ ਸਹੁਰਾ ਪਰਿਵਾਰ ਤੇ ਉਸ ਦੀ ਨਨਾਣ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਏ ਤੇ ਆਏ ਦਿਨ ਕੁੱਟਮਾਰ ਕਰਨ ਲੱਗ ਪਏ। ਇੱਕ ਵਾਰੀ ਲੜਕੀ ਨੇ ਦੁਖੀ ਹੋ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜਿੰਦਗੀ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਵਿਆਹ ਤੋਂ ਕੁਝ ਦਿਨ ਬਾਦ ਲੜਕੀ ਅੱਠ ਹਫਤਿਆਂ ਦੀ ਗਰਭਵਤੀ ਹੋ ਗਈ ਤਾਂ ਉਸਦੀ ਨਨਾਣ ਨੇ ਧੋਖੇ ਨਾਲ ਲੜਕੀ ਦੇ ਨਾ ਚਾਹੁੰਦੇ ਹੋਏ ਵੀ ਉਸ ਦਾ ਗਰਭਪਾਤ ਇੱਕ ਨਿੱਜੀ ਹਸਪਤਾਲ ਤੋਂ ਕਰਵਾ ਦਿੱਤਾ।
ਫਿਰ ਉਨ੍ਹਾਂ ਦੀ ਲੜਕੀ ਨੇ ਨਾ ਚਾਹੁੰਦੇ ਹੋਏ ਵੀ ਆਈਲੈਟਸ ਕਰਕੇ ਵਿਦੇਸ਼ ਜਾਣ ਦਾ ਮਨ ਬਣਾਇਆ ਅਤੇ ਆਪਣੇ ਪਤੀ ਨੂੰ ਵੀ ਨਾਲ ਰੱਖਣ ਲਈ ਕੈਨੇਡਾ ਪਹੁੰਚਣ ਤੋਂ ਬਾਅਦ 8 ਮਹੀਨੇ ਬਾਅਦ ਹੀ ਆਪਣੇ ਸਾਰੇ ਡਾਕੂਮੈਂਟ ਅਤੇ ਖਰਚਾ ਲਗਾ ਆਪਣੇ ਪਤੀ ਰਣਜੀਤ ਸਿੰਘ ਲਈ ਕੈਨੇਡਾ ਤੋਂ ਵੀਜ਼ਾ ਭੇਜਿਆ। ਪਰ ਉਸ ਨੇ ਕੈਨੇਡਾ ਪਹੁੰਚਕੇ ਮੇਰੀ ਲੜਕੀ ਨਾਲ ਕੋਈ ਸੰਪਰਕ ਨਹੀਂ ਕੀਤਾ, ਤੇ ਲੜਕੀ ਦਾ ਨੰਬਰ ਬਲੋਕ ਕਰ ਦਿੱਤੇ ।ਉਸ ਦੇ ਕਨੇਡਾ ਆਉਣ ਬਾਰੇ ਜਦੋਂ ਲੜਕੀ ਨੂੰ ਬਾਹਲੇ ਸੂਤਰਾਂ ਤੋਂ ਪਤਾ ਲੱਗਾ ਤਾਂ ਉਹ ਹੱਕੀ ਬੱਕੀ ਰਹਿ ਗਈ ਤੇ ਉਸ ਨੇ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ।
ਅਸੀਂ ਲੜਕੀ ਦੇ ਸਹੁਰੇ ਪਰਿਵਾਰ ਦੇ ਘਰ ਗਏ ਤਾਂ ਉਨ੍ਹਾਂ ਨੇ ਸਾਨੂੰ ਕਿਹਾ ਤੇ ਸਾਡਾ ਬੇਟਾ ਹੁਣ ਤੁਹਾਡੀ ਲੜਕੀ ਨਾਲ ਕੋਈ ਸੰਬੰਧ ਨਹੀਂ ਰੱਖਣਾ ਚਾਹੁੰਦਾ , ਤੇ ਨਾ ਹੀ ਉਸ ਦੇ ਨਾਲ ਰਹਿਣਾ ਚਾਹੁੰਦਾ ਹੈ। ਚਰਨਜੀਤ ਸਿੰਘ ਨੇ ਕਿਹਾ ਕਿ ਲੜਕੇ ਦਾ ਮੁੱਖ ਮਕਸਦ ਕੈਨੇਡਾ ਜਾਣਾ ਸੀ ਤੇ ਇਸ ਕਰ ਕੇ ਉਹ ਵਾਰ ਵਾਰ ਪੈਸੇ ਦੀ ਮੰਗ ਵੀ ਕਰਦੇ ਆ ਰਹੇ ਸਨ। ਜਿਸ ਲਈ ਉਹ ਲੜਕੇ ਪਰਿਵਾਰ ਨੂੰ ਪੈਸੇ ਭੇਜਦਾ ਰਿਹਾ ਹੈ, ਜਿਸ ਦੇ ਸਾਡੇ ਕੋਲ ਪੁਖਤਾ ਸਬੂਤ ਵੀ ਹਨ। ਉਲਟਾ ਸਾਨੂੰ ਲੜਕੀ ਦੇ ਸਹੁਰੇ ਪਰਿਵਾਰ ਵਾਲੇ ਕਹਿ ਰਹੇ ਹਨ ਕਿ ਜੇਕਰ ਤੁਸੀਂ ਸਾਡੇ ਤੇ ਕੋਈ ਕਾਰਵਾਈ ਕੀਤੀ ਤਾਂ ਅਸੀਂ ਲੜਕੀ ਦੀਆਂ ਅਸ਼ਲੀਲ ਤਸਵੀਰਾਂ ( ਜੋ ਉਨ੍ਹਾਂ ਨੇ ਹੋ ਸਕਦਾ ਹੈ ਆਡਿਟ ਕੀਤੀਆਂ ਹੋਣ ) ਵਾਇਰਲ ਕਰ ਦੇਵਾਂਗੇ। ਮੇਰੀ ਬੇਟੀ ਨਵਨੀਤ ਕੌਰ ਨੇ ਕਨੇਡਾ ਤੋਂ ਐੱਨ ਆਰ ਆਈ ਰਾਹੀਂ ਆਪਣੀ ਦਰਖਾਸਤ ਪੁਲਸ ਪ੍ਰਸ਼ਾਸਨ ਨੂੰ ਕੀਤੀ ਹੈ ਜਿਸ ਦਾ ਮਾਮਲਾ ਅੰਮ੍ਰਿਤਸਰ ਮਹਿਲਾ ਮੰਡਲ ਵਿਖੇ ਚੱਲ ਰਿਹਾ ਹੈ। ਚਰਨਜੀਤ ਸਿੰਘ ਨੇ ਸਿੰਘ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾ ਕੇ ਕਸੂਰਵਾਰ ਤੇ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਲੜਕੇ ਦੇ ਮਾਤਾ-ਪਿਤਾ ਨੇ ਦੋਸ਼ਾਂ ਨੂੰ ਨਕਾਰਿਆ
ਦੂਸਰੇ ਪਾਸੇ ਪੱਤਰਕਾਰਾਂ ਵੱਲੋ ਲੜਕੇ ਪਰਿਵਾਰ ਨਾਲ ਸੰਪਰਕ ਕਰਨ ਤੇ ਲੜਕੇ ਦੇ ਪਿਤਾ ਰਾਜਵੰਤ ਸਿੰਘ ਨੇ ਕਿਹਾ ਕਿ ਲੜਕੀ ਪਰਿਵਾਰ ਵਾਲੇ ਬਿਲਕੁਲ ਝੂਠ ਮਾਰ ਰਹੇ ਹਨ ਤੇ ਸਾਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਨਾਲ ਹੀ ਸਾਡੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਉਨ੍ਹਾਂ ਨੇ ਆਪਣੀ ਨੂੰਹ ਨੂੰ ਵਿਦੇਸ਼ ਭੇਜਣ ਲਈ ਸਾਰਾ ਖਰਚਾ ਖੁਦ ਕੀਤਾ ਹੈ , ਤੇ ਲੜਕੀ ਖ਼ੁਸ਼ੀ ਖ਼ੁਸ਼ੀ ਸਾਰੇ ਪ੍ਰਵਾਰ ਨੂੰ ਮਿਲਕੇ ਵਿਦੇਸ਼ੀ ਗਈ ਹੈ। ਉਥੇ ਜਾ ਕੇ ਉਹ ਆਪਣੀਆਂ ਮਨਮਾਨੀਆਂ ਕਰ ਰਹੀ ਹੈ, ਜੋ ਮੇਰੇ ਲੜਕੇ ਦੇ ਬਰਦਾਸ਼ਤ ਤੋਂ ਬਾਹਰ ਹਨ। ਅਤੇ ਉਸ ਦੀਆਂ ਹਰਕਤਾਂ ਤੋਂ ਤੰਗ ਆ ਕੇ ਉਹ ਲੜਕੀ ਨਾਲ ਰਹਿਣ ਤੋਂ ਕੰਨੀਂ ਕਤਰਾਅ ਰਿਹਾ ਹੈ। ਲੜਕੇ ਪਰਿਵਾਰ ਨੇ ਵੀ ਪੁਲਸ ਪ੍ਰਸ਼ਾਸਨ ਨੂੰ ਮਾਮਲੇ ਦੀ ਛਾਣਬੀਣ ਕਰਕੇ ਇਨਸਾਫ ਦਿਵਾਉਣ ਦੀ ਅਪੀਲ ਕੀਤੀ ਹੈ।