ਹਥਿਆਰਾਂ ਦੀ ਨੋਕ ਤੇ ਲੁਟੇਰੇ ਕਾਰ ਖੋਹਕੇ ਹੋਏ ਫਰਾਰ

4674124
Total views : 5505095

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਬੰਡਾਲਾ / ਅਮਰਪਾਲ ਸਿੰਘ ਬੱਬੂ 

ਉਕਾਰ ਸਿੰਘ ਪੁਤੱਰ ਮਹਿਲ ਸਿੰਘ ਪਿੰਡ ਗਹਿਰੀ ਥਾਣਾ ਸਰਾਏ ਅਮਾਨਤ ਖਾ ਜਿਲਾ ਤਰਨ ਤਾਰਨ ਨੇ ਦੱਸਿਆ ਕਿ ਉਹ ਆਪਣੇ ਦੋਸਤ ਜਸਪਿੰਦਰ ਸਿੰਘ ਵਾਸੀ ਜਗਦੇਵ ਕਲਾ , ਆਪਣੇ ਰਿਸਤੇਦਾਰ ਚਰਨਜੀਤ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਸਫੀਪੁਰ ਥਾਣਾ ਜੰਡਿਆਲਾ ਗੁਰੂ ਨਾਲ ਆਪਣੀ ਕਾਰ ਸਵਿਫਟ ਨੰਬਰ ਪੀ.ਬੀ.69-D-4113 ਰੰਗ ਸਿਲਵਰ ‘ ਤੇ ਸਵਾਰ ਹੋ ਕੇ ਫਗਵਾੜਾ ਵਿਖੇ ਵਿਆਹ ਵੇਖਣ ਗਏੇ ਸਨ । ਵਿਆਹ ਤੋ ਵਾਪਸੀ ਸਮੇ ਜਦੋ ਅਸੀ ਚਰਨਜੀਤ ਸਿੰਘ ਨੂੰ ਉਸਦੇ ਪਿੰਡ ਸਫੀਪੁਰ ਵਾਪਸ ਛੱਡ ਕੇ ਆ ਰਹੇ ਸੀ ਤਾ ਪੋਣੇ ਸੱਤ ਵਜੇ ਸਾਮ ਦੇ ਕਰੀਬ ਕਾਰ ਪਿੰਡ ਸਫੀਪੁਰ ਦੀ ਫਿਰਨੀ ਜੀ. ਟੀ. ਰੋਡ ਤੋ ਥੋੜਾ ਪਿਛੇ ਬਾਥਰੂਮ ਕਰਨ ਲਈ ਆਪਣੀ ਕਾਰ ‘ ਚੋ ਉਤਰੇ ਤਾ ਜੀ ਟੀ ਰੋਡ ਵੱਲੋ ਤਿੰਨ ਨਾ ਮਾਲੂਮ ਨੋਜਵਾਨ ਮੋਟਰਸਾਇਕਲ ਤੇ ਸਵਾਰ ਹੋ ਕੇ ਆਏ ।

ਉਹਨਾ ‘ ਚੋ ਦੋ ਨੇ ਮੋਟਰਸਾਇਕਲ ਤੋ ਉਤਰ ਕੇ ਸਾਡੇ ਦੋਵਾ ਉਤੇ ਪਿਸਤੋਲ ਤਾਣ ਲਏ ਤੇ ਸਾਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ . ਅਤੇ ਸਾਡੇ ਕੋਲੋ ਕਾਰ ਦੀ ਚਾਬੀ ਮੰਗੀ , ਸਾਡੇ ਵੱਲੋ ਦੋਹਾ ਨੂੰ ਰੋਕਣ ਦੀ ਕੋਸਿਸ ਕੀਤੀ ਤਾ , ਉਹਨਾ ਨੇ ਸਾਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ । ਅਸਾ ਕਾਰ ਦੀ ਚਾਬੀ ਦੇ ਦਿੱਤੀ । ਦੋ ਨੋਜਵਾਨ ਉਕਤ ਕਾਰ ‘ ਚ ਸਵਾਰ ਹੋ ਕੇ ਅਤੇ ਤੀਸਰਾ ਨੋਜਵਾਨ ਮੋਟਰਸਾਇਕਲ ਉਤੇ ਸਵਾਰ ਹੋ ਕੇ ਅੰਮ੍ਰਿਤਸਰ ਵੱਲ ਫਰਾਰ ਹੋ ਗਏ । ਇਸ ਲੁੱਟ ਖੋਹ ਦੀ ਐਫ ਆਈ ਆਰ ਥਾਣਾ ਜੰਡਿਆਲਾ ਗੁਰੂ ਵਿੱਖੇ ਦਰਜ ਕਰਵਾ ਦਿੱਤੀ ਗਈ ਹੈ । ਇਸ ਮੌਕੇ ‘ ਤੇ ਡੀ.ਐਸ . ਪੀ ਜੰਡਿਆਲਾ ਗੁਰਮੀਤ ਸਿੰਘ , ਐਸ ਐਚ ਓ ਜੰਡਿਆਲਾ ਮੁਖਤਿਆਰ ਸਿੰਘ , ਪੁਲਿਸ ਚੌਕੀ ਬੰਡਾਲਾ ਦੇ ਇੰਚਾਰਜ ਹੀਰਾ ਸਿੰਘ , ਨੇ ਘਟਨਾ ਵਾਲੀ ਜਗਾ ਤੇ ਪੁੰਹਚ ਕੇ ਸਥਿਤੀ ਦਾ ਜਾਇਜਾ ਲਿਆ । ਪੁਲਿਸ ਨੇ ਉਕਤ ਵਾਰਦਾਤ ਸੰਬਧੀ ਲੁਟੇਰਿਆ ਦੀ ਵੱਡੀ ਪੱਧਰ ਤੇ ਭਾਲ ਸੁਰੂ ਕਰ ਦਿੱਤੀ ਹੈ।

Share this News