ਬੰਡਾਲਾ ਅਤੇ ਮਾਂਨਾਵਾਲਾ ਬਿਜਲੀ ਸਰਕਟ ਵਿੱਚ ਸੁਧਾਰ ਦੀ ਈ .ਟੀ. ਓ ਵੱਲੋਂ ਸ਼ੁਰੂਆਤ

4674231
Total views : 5505279

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਬੰਡਾਲਾ/ਅਮਰਪਾਲ ਬੱਬੂ ਬੰਡਾਲਾ

ਕੈਬਨਿਟ ਬਿਜਲੀ ਮੰਤਰੀ ਪੰਜਾਬ ਸ੍ਰ . ਹਰਭਜਨ ਸਿੰਘ ਈ ਟੀ ਉ ਵੱਲੋ 66 ਕੇ ਵੀ ਲਾਈਨ ਮਾਨਾਵਾਲਾ ਅਤੇ 66 ਕੇ ਵੀ ਲਾਈਨ ਬੰਡਾਲਾ ਨੂੰ ਪੈਰਲਲ ਸਰਕਟ ਰਾਹੀ ਚਲਾਉਣ ਦਾ ਉਦਘਾਟਨ ਕਰਨ ਕੀਤਾ ਗਿਆ। ਵਸਬੰਧੀ । ਇਸ ਨਾਲ ਮਾਨਾਵਾਲਾ ਅਤੇ 66 ਕੇ ਵੀ ਗਰਿਡ ਫੋਕਲ ਪੁਆਇੰਟ ਅਧੀਨ ਆ ਰਹੀਆ ਵੱਖ – ਵੱਖ ਰਿਹਾਇਸ਼ੀ ਕਲੋਨੀਆਂ ਅਤੇ ਵੱਡੇ – ਵੱਡੇ ਉਦਯੋਗਿਕ ਅਤੇ ਵਾਪਰਿਕ ਅਦਾਰਿਆ ਨੂੰ ਬਿਜਲੀ ਕੁਨੈਕਸ਼ਨ ਦੇਣ ਲਈ ਸਿਸਟਮ ਵਿਚ ਸੁਧਾਰ ਹੋਵੇਗਾ।


ਇਸ ਮੌਕੇ ਉਨ੍ਹਾਂ ਇਹ ਦੱਸਿਆ ਕਿ ਮਾਨਵਾਲਾ ਅਤੇ ਫੋਕਲ ਪੁਆਇੰਟ ਗਰਿਡ ਵਿਖੇ ਪਾਵਰ ਟਰਾਂਸਫਾਰਮਰ ਦੀ ਸਮਰੱਥਾ ਵੀ ਵਧਾਈ ਜਾ ਰਹੀ ਹੈ।ਜਿਸ ਨਾਲ ਸਮੂਹ ਇਲਾਕੇ ਵਿਚ ਬਿਜਲੀ ਦੀ ਨਿਰੰਤਰਤਾ ਵਿਚ ਹੋਰ ਸੁਧਾਰ ਹੋਵੇਗਾ । ਇਸ ਮੌਕੇ ਮੁੱਖ ਇੰਜੀਨੀਅਰ ਬਾਰਡਰ ਅੰਮ੍ਰਿਤਸਰ ਜੋਨ , ਇੰਜੀ : ਬਾਲ ਕਿਸ਼ਨ , ਉਪ ਮੁੱਖ ਇੰਜੀਨੀਅਰ ਦਿਹਾਤੀ ਹਲਕਾ ਅੰਮ੍ਰਿਤਸਰ ਇੰਜੀ : ਜਤਿੰਦਰ ਸਿੰਘ , ਉਪ ਮੁੱਖ ਇੰਜੀਨੀਅਰ ਪੀ ਐਂਡ ਐਮ ਇੰਜੀ : ਜਗਜੀਤ ਸਿੰਘ , ਐਕਸੀਅਨ ਜੰਡਿਆਲਾ ਗੁਰੂ ਇੰਜੀ : ਮਨਿੰਦਰਪਾਲ ਸਿੰਘ , ਐਕਸੀਅਨ ਇੰਜੀ : ਸੁਖਰਾਜ ਬਹਾਦਰ ਸਿੰਘ ਮਰਹਾਲਾ , ਐਕਸੀਅਨ ਇੰਜੀ : ਜਸਬੀਰ ਸਿੰਘ , ਐਸ ਡੀ ਉ ਜੰਡਿਆਲਾ ਗੁਰੂ ਇੰਜੀ : ਸੁਖਜੀਤ ਸਿੰਘ , ਐਸ ਡੀ ਉ ਫਤਿਹਪੁਰ ਰਾਜਪੂਤਾਂ ਇੰਜੀ : ਪੰਕਜ ਕੁਮਾਰ , ਐਸ ਡੀ ਉ ਬੰਡਾਲਾ ਇੰਜੀ : ਮਹਿੰਦਰ ਸਿੰਘ , ਜੇਈ ਦਲਬੀਰ ਸਿੰਘ , ਜੇਈ ਭੁਪਿੰਦਰ ਸਿੰਘ , ਜੇਈ ਸੁਖਵਿੰਦਰ ਸਿੰਘ , ਜੇਈ ਤੇਜਪਾਲ ਸਿੰਘ ਅਤੇ ਹੋਰ ਪਤਵੰਤੇ ਸੱਜਣ ਅਤੇ ਸਟਾਫ ਹਾਜਰ ਸਨ ।

Share this News