Total views : 5504765
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਇਹ ਮੁੱਕਦਮਾ ਮੁੱਦਈਆ ਰਾਣੀ ਵਾਸੀ ਬਟਾਲਾ ਰੋਡ, ਅੰਮ੍ਰਿਤਸਰ ਦੇ ਬਿਆਨ ਪਰ ਦਰਜ਼ ਰਜਿਸਟਰ ਹੋਇਆ ਕਿ ਉਹ, ਮਿਤੀ 18-11-2022 ਨੂੰ ਆਪਣੇ ਭਤੀਜੇ ਨਾਲ ਆਪਣੀ ਸਕੂਟਰੀ ਪਰ ਸਵਾਰ ਹੋ ਕਿ ਅਧਾਰ ਕਾਰਡ ਬਣਾਉਣ ਲਈ ਜਾ ਰਹੀ ਸੀ ਤੇ ਉਸਦਾ ਭਤੀਜਾ ਸਕੂਟਰੀ ਦੀ ਪਿਛਲੀ ਸੀਟ ਤੇ ਬੈਠਾ ਸੀ ਤੇ ਜਦੋ, ਉਹ ਬੋਹੜ ਵਾਲੇ ਸ਼ਿਵਾਲਾ ਮੰਦਰ ਤੋਂ ਥੋੜੀ ਅੱਗੇ ਪਾਹੁੰਚੇ ਤਾਂ ਉਸਨੂੰ ਫੋਨ ਆਇਆ ਤੇ ਉਸਨੇ ਫੋਨ ਸੁਨਣ ਲਈ ਸਕੂਟਰੀ ਨੂੰ ਸਾਈਡ ਤੇ ਖੜਾ ਕਰਕੇ ਫੋਨ ਤੇ ਗੱਲ ਕਰਨ ਲੱਗੀ ਤਾਂ ਪਿਛੋਂ 02 ਨੌਜ਼ਵਾਨ, ਮੋਟਰਸਾਈਕਲ ਹੀਰੋ (ਰੰਗ ਕਾਲਾ) ਪਰ ਆਏ, ਤੇ ਮੁੱਦਈਆਂ ਦੇ ਹੱਥ ਫੜਿਆ ਮੋਬਾਇਲ ਫੋਨ ਮਾਰਕਾ ਓਪੋ (ਰੰਗ ਨੀਲਾ) ਖੋਹ ਕੇ ਲੈ ਗਏ।
ਜਿਸਤੇ ਮੁਕੱਦਮਾਂ ਦਰਜ਼ ਰਜਿਸਟਰ ਕਰਕੇ ਸ਼੍ਰੀ ਵਰਿੰਦਰ ਸਿੰਘ ਖੋਸਾ, ਏ.ਸੀ.ਪੀ, ਨੋਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਮੋਹਿਤ ਕੁਮਾਰ, ਮੁੱਖ ਅਫਸਰ ਥਾਣਾ ਸਦਰ ਦੀ ਪੁਲਿਸ ਪਾਰਟੀ ਐਸ.ਆਈ ਜਗਬੀਰ ਸਿੰਘ ਇੰਚਾਰਜ਼ ਪੁਲਿਸ ਚੌਕੀ ਵਿਜੇ ਨਗਰ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮੁਕੱਦਮਾਂ ਦੀ ਹਰ ਪਹਿਲੂ ਤੋਂ ਤਫਤੀਸ਼ ਕਰਦੇ ਹੋਏ ਮੁਕੱਦਮਾਂ ਵਿੱਚ ਮੋਬਾਇਲ ਫੋਨ ਖੋਹ ਕਰਨ ਵਾਲੇ 02 ਨੌਜ਼ਵਾਨ, ਜਤਿਨ ਅਤੇ ਪਵਨ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਖੋਹ ਕੀਤਾ, ਮੋਬਾਇਲ ਫੋਨ ਮਾਰਕਾ (ਰੰਗ ਨੀਲਾ) ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਵੀ ਬ੍ਰਾਮਦ ਕੀਤਾ ਗਿਆ। ਗ੍ਰਿਫ਼ਤਾਰ ਦੋਸ਼ੀਆਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਇਹਨਾਂ ਦੇ ਇੰਕਸ਼ਾਫ ਪਰ 06 ਮੋਬਾਇਲ ਫੋਨ ਹੋਰ ਬ੍ਰਾਮਦ ਕੀਤੇ ਗਏ। ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਹਨਾਂ ਪਾਸੋਂ ਡੂੰਘਿਆਈ ਨਾਲ ਪੁੱਛਗਿਛ ਕੀਤੀ ਜਾਵੇਗੀ। ਤਫਤੀਸ਼ ਜਾਰੀ ਹੈ।