ਤਾਮਿਲਨਾਡੂ ਦੇ ਦਲਿਤਾਂ ਵਿੱਚ ਸਿੱਖੀ ਵੱਲ ਝੁਕਾਅ !ਮਾਂ ਬੋਲੀ ਦੀ ਵਰਤੋਂ ਪੱਖੋਂ ਤਾਮਿਲ ਪੰਜਾਬੀਆਂ ਤੋਂ ਬਹੁਤ ਅੱਗੇ–ਜਥੇਦਾਰ ਹਵਾਰਾ ਕਮੇਟੀ  

4673926
Total views : 5504770

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਤਾਮਿਲਨਾਡੂ ਦੇ ਲੋਕ ਗੁਰੂ ਨਾਨਕ ਸਾਹਿਬ ਦੇ ਸਮੁੱਚੀ ਮਨੁੱਖਤਾ ਲਈ ਬਰਾਬਰਤਾ  ਅਤੇ ਜਾਤ ਪਾਤ ਦੇ ਵਖਰੇਵੇਂ ਤੋਂ ਮੁਕਤ ਸਮਾਜ ਦੀ ਘਾੜਤ ਘੜਨ ਦੇ ਉਪਦੇਸ਼ਾਂ ਨੂੰ ਸਮੇਂ ਦਾ ਹਾਣੀ ਸਮਝਦੇ  ਹਨ ।ਨਿਰਦੇਸ਼ਕ ਬਬਲ ਕਮਾਲ ਦੀ ਕ੍ਰਾਂਤੀਕਾਰੀ  ਹਿੰਦੀ ਫਿਲਮ ਸ਼ੁਦਰਾ ਟੂ ਖਾਲਸਾ ਤੋਂ ਪ੍ਰਭਾਵਿਤ ਹੋ ਕੇ ਐਡਵੋਕੇਟ ਜੀਵਨ ਕੁਮਾਰ ਮੱਲਾ ਜੋ ਬਹੁਜਨ ਦ੍ਰਵਿੜ ਪਾਰਟੀ ਦੇ ਪ੍ਰਧਾਨ ਵੀ ਹਨ ਨੇ ਇਸ ਫਿਲਮ ਦੇ ਬੋਲਾਂ ਨੂੰ ਤੇਲਗੂ ਭਾਸ਼ਾ’ਚ ਤਬਦੀਲ ਕੀਤਾ ਹੈ ਅਤੇ ਆਪਣੇ ਸੂਬੇ ਦੇ ਲੋਕਾਂ ਨੂੰ ਦਿਖਾ ਰਹੇ ਹਨ।
ਉਨ੍ਹਾਂ ਦਾ ਮੰਨਣਾ ਹੈ  ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਸਮਾਜਿਕ ਸ਼ੋਸ਼ਣ ਦੇ ਖ਼ਿਲਾਫ਼ ਹੈ ਅਤੇ ਦਲਿਤਾਂ ਨੂੰ ਬਣਦਾ ਸਨਮਾਨ ਦੇੰਦੀ ਹੈ।ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਪ੍ਰੋ.ਬਲਜਿੰਦਰ ਸਿੰਘ ਨੇ ਚਨਈ ਵਿਖੇ ਫਿਲਮ ਦੇ ਉਦਘਾਟਨ ਬਾਅਦ ਵਾਪਸ ਆਕੇ ਦੱਸਿਆ ਕਿ ਤਾਮਿਲ ਇੰਜੀਨੀਅਰ ਸਿਲਵਾ ਸਿੰਘ,ਕੋਰਕੇ ਪਲਾਨੀਸਮੀ ਸਿੰਘ,ਇਮਾਨੂੰਵੇਲ ਸਿੰਘ,ਸਿਲਮਬਰਾਸਨ ਸਿੰਘ ,ਰਾਜੀਵ ਥੌਮਸ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤ ਛਕਣ ਲਈ ਤਿਆਰ ਹਨ।ਉਨ੍ਹਾ ਦਸਿਆ ਕਿ ਉਸ ਸੂਬੇ ਦੇ  ਲੋਕਾਂ ਵਿੱਚ ਆਪਣੀ ਮਾਂ ਬੋਲੀ ਤਾਮਿਲ ਦੀ ਵਰਤੋਂ ਲਈ ਜੋ ਪਿਆਰ  ਅਤੇ ਦ੍ਰਿੜਤਾ ਦੇਖਣ ਵਿੱਚ ਆਈ  ਉਹ ਪੰਜਾਬੀਆਂ ਵਿੱਚ ਬਹੁਤ ਘੱਟ ਹੈ।
Share this News