ਐਸ:ਸੀ ਭਾਈਚਾਰੇ  ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਕੀਤਾ ਜਾਵੇਗਾ ਨਿਪਟਾਰਾ -ਸੀਨੀਅਰ ਵਾਇਸ ਚੇਅਰਮੈਨ ਐਸ:ਸੀ ਕਮਿਸ਼ਨ

4673992
Total views : 5504861

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

  ਐਸ:ਸੀ ਭਾਈਚਾਰੇ ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇਗਾ ਅਤੇ ਜਿਹੜੇ ਪੁਲਿਸ ਕਰਮਚਾਰੀ ਵੱਲੋਂ ਐਸ:ਸੀ ਕੇਸਾਂ ਵਿੱਚ ਲਾਪਰਵਾਹੀ ਵਰਤੀ ਜਾਵੇਗੀ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।  ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ੍ਰੀ ਦੀਪਕ ਕੁਮਾਰ ਸੀਨੀਅਰ ਵਾਇਸ ਚੇਅਰਮੈਨ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵਲੋਂ ਪਿੰਡ ਮੋਹਾਰ ਤਹਿਸੀਲ ਲੋਪੋਕੇ ਅਤੇ ਪਿੰਡ ਮੈਹਣੀਆਂ ਕੋਹਾਰਡਾਕਖਾਨਾ ਕੱਥੂਨੰਗਲ ਜਿਲ੍ਹਾ ਅੰਮ੍ਰਿਤਸਰ ਵਿਖੇ ਐਸ.ਸੀ.ਭਾਈਚਾਰੇ ਨਾਲ ਸਬੰਧਤ ਸ਼ਿਕਾਇਤਾਂ ਦਾ ਜਾਇਜਾ ਲੈਣ ਉਪਰੰਤ ਕੀਤਾ।

ਪੁਲਿਸ ਅਧਿਕਾਰੀਆਂ ਨੂੰ 30 ਨਵੰਬਰ ਤੱਕ ਰਿਪੋਰਟ ਪੇਸ਼ ਕਰਨ ਦੀਆਂ ਦਿੱਤੀਆਂ ਹਦਾਇਤਾਂ

   ਸ੍ਰੀ ਦੀਪਕ ਕੁਮਾਰ ਨੇ ਦੱਸਿਆ ਕਿ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਵੱਖ ਵੱਖ 2 ਦਰਖਾਸਤਾਂ ਪ੍ਰਾਪਤ ਹੋਈਆਂ ਸਨ ਜਿੰਨਾਂ ਵਿਚੋਂ ਇਕ ਕੰਵਲਜੀਤ ਕੌਰ ਸਪੁੱਤਰੀ ਸ: ਪ੍ਰੀਤਮ ਸਿੰਘ ਪਿੰਡ ਮੈਹਣੀਆਂ ਕੋਹਾਰ ਨੇ ਸ਼ਿਕਾਇਤ ਕੀਤੀ ਸੀ ਕਿ ਮੈਂ ਮਜ਼੍ਹਬੀ ਸਿੱਥ ਜਾਤੀ ਨਾਲ ਸਬੰਧ ਰੱਖਦੀ ਹਾਂ ਅਤੇ ਅਸੀਂ ਪੰਜ ਭੈਣਾਂ ਹਾਂ ਅਤੇ ਸਾਡਾ ਕੋਈ ਵੀ ਭਰਾ ਨਹੀਂ ਹੈ। ਉਸਨੇ ਦੱਸਿਆ ਕਿ ਪਿੰਡ ਦੇ ਕੁੱਝ ਲੋਕਾਂ ਨੇ ਉਸਦੀ 10 ਕਿੱਲੇ ਜ਼ਮੀਨ ਹੜ੍ਹਪਨਾ ਚਾਹੁੰਦੇ ਹਨ। ਸਾਡੇ ਵਲੋਂ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ ਪਰੰਤੂ ਪੁਲਿਸ ਵਲੋਂ ਕੋਈ ਵੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਜਾ ਰਹੀ।

  ਕਮਿਸ਼ਨ ਨੂੰ ਇਕ ਹੋਰ ਸ਼ਿਕਾਇਤ ਸੰਤੋਖ ਸਿੰਘਪੁੱਤਰ ਸ: ਹਰਜੀਤ ਸਿੰਘ ਵਾਸੀ ਪਿੰਡ ਮੋਹਾਰ ਤਹਿਸੀਲ ਲੋਪੋਕੇ ਜਿਲ੍ਹਾ ਅੰਮ੍ਰਿਤਸਰ ਨੇ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਕਿ ਪਿੰਡ ਦੇ ਕੁੱਝ ਲੋਕਾਂ ਵਲੋਂ ਮੇਰੀ ਜਾਤ ਖਿਲਾਫ ਅਪਸ਼ਬਦਾਂ ਦੀ ਵਰਤੋਂ ਕਰਨਮੇਰਾ ਗੈਰਕਾਨੂੰਨੀ ਢੰਗ ਨਾਲ ਰਸਤਾ ਰੋਕਣਾਮੇਰੀ ਮਾਰ ਕੁਟਾਈ ਆਦਿ ਕੀਤੀ ਜਾਂਦੀ ਹੈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਕਤ ਦੋਸ਼ੀ ਮੇਰੇ ਗਵਾਂਢ ਵਿੱਚ ਰਹਿੰਦੇ ਹਨ ਅਤੇ ਮੇਰਾ ਉਨਾਂ ਨਾਲ ਅਦਾਲਤੀ ਕੇਸ ਵੀ ਚੱਲ ਰਿਹਾ ਹੈ। ਉਕਤ ਦੋਸ਼ੀਆਂ ਵਲੋਂ ਮੇਰੀ ਜਾਤੀ ਨੂੰ ਲੈ ਕੇ ਮੇਰੀ ਜਾਤ ਖਿਲਾਫ ਅਪਸਬਦ ਵਰਤੇ ਜਾਂਦੇ ਹਨ ਅਤੇ ਪੁਲਿਸ ਨੂੰ ਕਈ ਸ਼ਿਕਾਇਤ ਵੀ ਕੀਤੀਪਰ ਪੁਲਿਸ ਵਲੋਂ ਕੋਈ ਵੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਜਾ ਰਹੀ।

ਇਨ੍ਹਾਂ ਸਾਰੀਆਂ ਸ਼ਿਕਾਇਤਾਂ ਤੇ ਕਮਿਸ਼ਨ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 30 ਨਵੰਬਰ ਤੱਕ ਇਨ੍ਹਾਂ ਸ਼ਿਕਾਇਤਾਂ ਦੀ ਸਟੇਟਸ ਰਿਪੋਰਟ ਕਮਿਸ਼ਨ ਨੂੰ ਪੇਸ਼ ਕੀਤੀ ਜਾਵੇ।ਇਸ ਮੌਕੇ ਐਸ.ਪੀ. ਹੈਡਕੁਆਟਰ ਮੈਡਮ ਜਸਵੰਤ ਕੌਰਡੀ.ਐਸ.ਪੀ. ਸੰਜੀਵ ਕੁਮਾਰ ਅਜਨਾਲਾ ਐਸ.ਐਚ.ਓ. ਕੰਬੋ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

Share this News