





Total views : 5943710







Total views : 5943710ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ
ਪੰਜਾਬ ਵਿੱਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਅਤੇ ਡਾ. ਭੀਮ ਰਾਓ ਅੰਬੇਦਕਰ ਜੀ ਦੀਆਂ ਸਹੁੰਆਂ ਚੁੱਕ ਕੇ ਅਤੇ ਉਨ੍ਹਾਂ ਦੇ ਨਾਂ ‘ਤੇ ਵੋਟਾਂ ਬਟੋਰ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦੇ ਰਾਜ ਵਿੱਚ ਸਰਕਾਰੀ ਦਫ਼ਤਰਾਂ ਅੰਦਰ ਹੀ ਸ਼ਹੀਦਾਂ ਦਾ ਘੋਰ ਅਪਮਾਨ ਹੋਣ ਦਾ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਨਗਰ ਪੰਚਾਇਤ ਰਾਜਾਸਾਂਸੀ ਦੇ ਦਫ਼ਤਰ ਅੰਦਰ ਕੰਧ ‘ਤੇ ਬਣੀ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਪਵਿੱਤਰ ਫੋਟੋ ਅਤੇ ਨਾਲ ਲਿਖੇ ਇਨਕਲਾਬੀ ਸਲੋਗਨਾਂ ਦੇ ਬਿਲਕੁਲ ਅੱਗੇ 15 ਅਗਸਤ (ਆਜ਼ਾਦੀ ਦਿਵਸ) ਮਨਾਉਣ ਦੇ ਨਾਂ ‘ਤੇ ਮੌਕੇ ਵੱਡੀਆਂ-ਵੱਡੀਆਂ ਸੀਵਰੇਜ ਪਾਈਪਾਂ ਰੱਖ ਕੇ ਉਸਨੂੰ ਢੱਕ ਦਿੱਤਾ ਗਿਆ ਹੈ। ਹੋਰ ਤਾਂ ਹੋਰ, ਤਸਵੀਰ ਦੇ ਬਿਲਕੁਲ ਅੱਗੇ ਝਾੜੂ ਰੱਖ ਕੇ ਸ਼ਹੀਦ ਦਾ ਸ਼ਰੇਆਮ ਨਿਰਾਦਰ ਕੀਤਾ ਜਾ ਰਿਹਾ ਹੈ।
ਕਾਂਗਰਸੀ ਨੇਤਾ ਦਿਲਰਾਜ ਸਰਕਾਰੀਆਂ ਨੇ ਅਧਿਕਾਰੀਆਂ ਅਤੇ ਲੀਡਰਸ਼ਿਪ ਖ਼ਿਲਾਫ਼ ਬੇਅਦਬੀ ਦਾ ਪਰਚਾ ਦਰਜ ਕਰਨ ਦੀ ਮੰਗ
ਹਰ ਛੋਟੀ-ਛੋਟੀ ਗੱਲ ਦਾ ਨਗਰ ਪੰਚਾਇਤ ਰਾਜਾਸਾਂਸੀ ਦੇ ਦਫ਼ਤਰ ਵਿੱਚ ਦਰਬਾਰ ਲਗਾ ਕੇ ਅਫ਼ਸਰਾਂ ਨੂੰ ਹਦਾਇਤਾਂ ਦੇਣ ਵਾਲੀ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਸੋਨੀਆ ਮਾਨ ਸਭ ਤੋਂ ਵੱਡੇ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਬਿਲਡਿੰਗ ਵਿੱਚ ਇਹ ਸ਼ਰਮਨਾਕ ਘਟਨਾ ਵਾਪਰ ਰਹੀ ਹੈ, ਉਸੇ ਨਗਰ ਪੰਚਾਇਤ ਰਾਜਾਸਾਂਸੀ ਦੀ ਬਿਲਡਿੰਗ ਵਿੱਚ ਹੀ ਐਸ.ਡੀ.ਐਮ. ਲੋਪੋਕੇ ਦਾ ਦਫ਼ਤਰ ਵੀ ਚੱਲ ਰਿਹਾ ਹੈ। ਰੋਜ਼ਾਨਾ ਪ੍ਰਸ਼ਾਸਨਿਕ ਅਧਿਕਾਰੀ ਆਪਣੀਆਂ ਗੱਡੀਆਂ ਵਿੱਚ ਆਉਂਦੇ-ਜਾਂਦੇ ਹਨ, ਪਰ ਸਾਹਮਣੇ ਹੀ ਕੰਧ ‘ਤੇ ਬਣੀ ਸ਼ਹੀਦ ਭਗਤ ਸਿੰਘ ਜੀ ਦੀ ਫੋਟੋ ਦਾ ਨਿਰਾਦਰ ਕਿਸੇ ਵੀ ਅਧਿਕਾਰੀ ਨੂੰ ਨਹੀਂ ਦਿੱਸਿਆ।
ਇਸ ਸਬੰਧੀ ਹਲਕਾ ਰਾਜਾਸਾਂਸੀ ਤੋਂ ਮੋਜੂਦਾ ਕਾਂਗਰਸੀ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਦੇ ਭਤੀਜੇ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ ਨੇ ਆਮ ਆਦਮੀ ਪਾਰਟੀ ‘ਤੇ ਹੱਲਾ ਬੋਲਦਿਆਂ ਕਿਹਾ ਕਿ “ਸਰਕਾਰੀ ਦਫ਼ਤਰਾਂ ‘ਚ ਫੋਟੋਆਂ ਲਗਵਾ ਕੇ ਝੂਠੀ ਵਾਹ-ਵਾਹੀ ਖੱਟਣ ਵਾਲੀ ‘ਆਪ’ ਸਰਕਾਰ ਦੇ ਆਪਣੇ ਹੀ ਅਧਿਕਾਰੀ ਅਤੇ ਨੇਤਾ ਸ਼ਹੀਦਾਂ ਦਾ ਅਪਮਾਨ ਕਰ ਰਹੇ ਹਨ। ਨਗਰ ਪੰਚਾਇਤ ਰਾਜਾਸਾਂਸੀ ਦੇ ਦੋਸ਼ੀ ਅਧਿਕਾਰੀਆਂ ‘ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ, ਨਹੀਂ ਤਾਂ ਕਾਂਗਰਸ ਪਾਰਟੀ ਸੜਕਾਂ ‘ਤੇ ਉੱਤਰ ਕੇ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕਰੇਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

