





Total views : 5969165







Total views : 5969165ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਬਾਰਡਰ ਨਿਊਜ ਸਰਵਿਸ
ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਦਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਵੱਲੋਂ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਦਾ ਐਲਾਨ ਕਰਦਿਆ 13 ਨਵੰਬਰ ਤੋਂ 19 ਨਵੰਬਰ 2026 ਤੱਕ ਚੰਡੀਗੜ੍ਹ ਸੈਕਟਰ 34 ਵਿਖੇ ਰਾਤ-ਦਿਨ ਦੇ ਧਰਨੇ-ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦਾ ਪ੍ਰੋਗਰਾਮ ਬਣਾਇਆ ਗਿਆ ਵੱਖੋ-ਵੱਖ ਬੁਲਾਰਿਆ ਸ਼ਿਵ ਨਰਾਇਣ, ਜੈਕਿਸ਼ਨ, ਅਮਰਜੀਤ ਸਿੰਘ ਬੱਗਾ,ਬਗੀਚਾ ਸਿੰਘ, ਹਰਮੋਹਿੰਦਰ ਸਿੰਘ, ਜੋਗਿੰਦਰ ਸਿੰਘ ਸੀਨੀਅਰ ਮੀਤ, ਗੁਰਮੇਜ ਸਿੰਘ ਅਟਾਰੀ ਕੁਲਦੀਪ ਸਿੰਘ ਵਾਹਲਾ ਚੇਅਰਮੈਨ, ਸਵਰਨ ਸਿੰਘ ਆਦਿ ਨੇ ਸਰਕਾਰ ਵਿਰੁੱਧ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਵਾਇਦਾ ਕੀਤਾ ਗਿਆ।
ਵਿਸ਼ੇਸ ਫੰਡ ਦੇਣ ਵਾਲਿਆ ਨੂੰ ਕੀਤਾ ਗਿਆ ਸਨਮਾਨਿਤ
ਅੱਜ ਸ਼ਪੈਸ਼ਲ 29 ਜੂਨ 2026 ਨੂੰ ਡੈਂਟਲ ਕਾਲਜ ਅੰਮ੍ਰਿਤਸਰ ਸਾਹਿਬ ਵਿਖੇ ਕੀਤੇ ਗਏ ਪ੍ਰੋਗਰਾਮ ਵਿੱਚ ਸਰਦਾਰ ਬਲਦੇਵ ਸਿੰਘ ਯੂ ਐਸ ਏ ਵੱਲੋਂ ਫੰਡ ਦੇਣ ਅਤੇ ਅੱਜ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਤੇ ਸਨਮਾਨਿਤ ਕਰਨ ਦੇ ਨਾਲ ਜੈਕਿਸ਼ਨ ਅਡੀਟਰ ਨੂੰ ਵੀ ਉਹਨਾ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ, ਆਮ ਆਦਮੀ ਦੀ ਪਾਰਟੀ ਦੀ ਸਰਕਾਰ ਬਣਨ ਤੋਂ ਲੈਕੇ ਹੁਣ ਤੱਕ ਮੁਲਾਜ਼ਮਾਂ ਅਤੇ ਪੈਨਸ਼ਨਰਜ ਤੇ ਹੋਰ ਵਰਗਾ ਦੇ ਪ੍ਰਦਰਸ਼ਨ ਕਰਨ ਵਾਲਿਆ ਤੇ ਜਿਆਦਤੀਆ ਕਰਨ ਦਾ ਰਿਕਾਰਡ ਤੋੜਿਆ ਹੈ।
ਕਿਸੇ ਵੀ ਵਰਗ ਨੂੰ ਮੀਟਿੰਗ ਵਿੱਚ ਸੰਤੁਸ਼ਟ ਕਰਨ ਵਿੱਚ ਇਹ ਸਰਕਾਰ ਅਸਫਲ ਰਹੀ ਹੈ।ਅਖੀਰ ਵਿੱਚ ਪ੍ਰਧਾਨ ਦਵਿੰਦਰ ਸਿੰਘ ਵੱਲੋਂ ਆਏ ਪੈਨਸ਼ਨਰਜ ਦਾ ਧੰਨਵਾਦ ਕੀਤਾ,ਅਮਰਜੀਤ ਸਿੰਘ ਬੱਗਾ,ਰੇਸ਼ਮ ਸਿੰਘ ਭੋਮਾ,ਗੁਰਦਿਆਲ ਚੰਦ ਨੇ ਆਏ ਪੈਨਸ਼ਨਰਜ ਨੂੰ ਚਾਹ ਪਾਣੀ ਛਕਾਉਣ ਦਾ ਪ੍ਰਬੰਧ ਕੀਤਾ ਗਿਆ। ਅਗਲੇ ਐਕਸ਼ਨ ਜਿਵੇਂ 1 ਤੋਂ 5 ਦਸੰਬਰ ਤੱਕ ਪੰਜਾਬ ਦੇ 117 ਐਮ ਐਲ ਏ ਪੁਤਲੇ ਫੂਕਣ ਅਤੇ ਅਸਥੀਆ ਇਕੱਤਰ ਕਰਨ ਉਪਰੰਤ 6 ਦਸੰਬਰ ਨੂੰ ਬੁੱਢੇ ਗੰਦੇ ਨਾਲੇ ਵਿੱਚ ਜਲ ਪ੍ਰਵਾਹ ਕਰਨ ਦੇ ਐਕਸ਼ਨਾ ਵਿੱਚ ਹਿਸਾ ਲੈਣ ਦਾ ਐਲਾਨ ਕੀਤਾ ਗਿਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

