





Total views : 5965977







Total views : 5965977ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਬੀੜ੍ਹ ਸਾਹਿਬ/ਬਾਰਡਰ ਨਿਊਜ ਸਰਵਿਸ
ਸੰਤ ਬਾਬਾ ਖੜਕ ਸਿੰਘ ਦੁਆਰਾ ਸਥਾਪਿਤ ਅਤੇ ਮੌਜੂਦਾ ਸਰਪ੍ਰਸਤ ਬਾਬਾ ਸੰਤੋਖ ਸਿੰਘ ਦੀ ਯੋਗ ਰਹਿਨੁਮਾਈ ਹੇਠ ਚੱਲ ਰਹੀ ਵਿਦਿਅਕ ਸੰਸਥਾ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਦੀ ਕਬੱਡੀ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰ ਕਾਲਜ ਮੁਕਾਬਲਿਆ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਬਾਬਾ ਬੁੱਢਾ ਕਾਲਜ ਦੀ ਟੀਮ ਨੇ ਇਹਨਾਂ ਮੁਕਾਬਲਿਆਂ ਵਿੱਚ ਟਰੀਨਟੀ ਕਾਲਜ ਜਲੰਧਰ ਨੂੰ 52-32 ਅਤੇ ਗੁਰੂ ਨਾਨਕ ਦੇਵ ਕਾਲਜ ਸੁਲਤਾਨਪੁਰਲੋਧੀ ਨੂੰ 26-6 ਦੇ ਫਰਕ ਨਾਲ ਹਰਾ ਕੇ ਇਹ ਸਥਾਨ ਪ੍ਰਾਪਤ ਕੀਤਾ ਹੈ।
ਪ੍ਰਿੰਸੀ: ਡਾ ਕਰਨਜੀਤ ਸਿੰਘ ਨੇ ਦੱਸਿਆ ਕਿ ਕੋਚ ਸੰਦੀਪ ਸਿੰਘ ਦੀ ਕੋਚਿੰਗ ਅਤੇ ਖਿਡਾਰੀ ਰਾਹੁਲ ਦੀ ਕਪਤਾਨੀ ਵਿਚ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ । ਇਸ ਟੀਮ ਦੇ ਖਿਡਾਰੀ ਸੁਖਦੇਵ ਸਿੰਘ, ਰਾਹੁਲ, ਮੋਹਿਤ ਦੀ ਚੋਣ ਅੰਤਰ ਯੂਨੀਵਰਸਿਟੀ ਦੇ ਕੈਂਪ ਲਈ ਕੀਤੀ ਗਈI ਉਹਨਾਂ ਕਿਹਾ ਕਿ ਇਸ ਜਿੱਤ ਦਾ ਸਿਹਰਾ ਖਿਡਾਰੀਆਂ ਦੀ ਮਿਹਨਤ ਲਗਨ ਤੇ ਟੀਮ ਇੰਚਾਰਜ ਪ੍ਰੋ ਅਮਰਬੀਰ ਸਿੰਘ , ਕੋਚ ਸੰਦੀਪ ਸਿੰਘ , ਸਮੁੱਚਾ ਸਟਾਫ ਤੇ ਪ੍ਰਬੰਧਕੀ ਕਮੇਟੀ ਨੂੰ ਜਾਂਦਾ ਹੈ। ਇਸ ਮੌਕੇ ਕਾਲਜ ਸਕੱਤਰ ਜਗੀਰ ਸਿੰਘ ਨੇ ਖਿਡਾਰੀਆਂ ਨੂੰ ਇਸ ਜਿੱਤ ਲਈ ਵਧਾਈ ਦਿੱਤੀ ਇਸ ਮੌਕੇ ਸੁਪਰੀਡੈਂਟ ਤੇਜਿੰਦਰ ਸਿੰਘ, ਡਾ: ਅਮਰਬੀਰ ਸਿੰਘ, ਪ੍ਰੋ ਸੁਰਿੰਦਰ ਸਿੰਘ ਪ੍ਰੋ: ਇੰਦਰਜੀਤ ਸਿੰਘ, ਪ੍ਰੋ: ਅੰਮ੍ਰਿਤਪਾਲ ਸਿੰਘ, ਸੁਖਬੀਰ ਸਿੰਘ , ਪ੍ਰੋ: ਸੁਖਪਾਲ ਕੌਰ, ਪ੍ਰੋ: ਅਕਵਿੰਦਰ ਕੌਰ, ਪ੍ਰੋ: ਹਰਪ੍ਰੀਤ ਕੌਰ , ਪ੍ਰੋ: ਚੰਦਪ੍ਰੀਤ ਕੌਰ, ਪ੍ਰੋ: ਸਿਮਰਨਜੀਤ ਕੌਰ, ਪ੍ਰੋ: ਪਲਵਿੰਦਰ ਕੌਰ, ਪ੍ਰੋ: ਕਵਲਪ੍ਰੀਤ ਕੌਰ , ਪ੍ਰੋ : ਰਮਨਦੀਪ ਕੌਰ ਆਦ ਮੌਜੂਦ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
