ਏ. ਐਸ. ਜੀ. ਆਈ ਕੇਅਰ ਵੱਲੋਂ ਬੱਚਿਆਂ ਦੀਆਂ ਅੱਖਾਂ ਦੀ ਸੁਰੱਖਿਆ ਸਬੰਧੀ ਕੀਤਾ ਮੁਹਿੰਮ ਦਾ ਅਗਾਜ਼

4965546
Total views : 5969524

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਪ੍ਰੀਤਮ ਸਿੰਘ 

ਦੀਵਾਲੀ ਦੇ ਤਿਉਹਾਰ ਦੌਰਾਨ ਪਟਾਕਿਆਂ ਕਾਰਨ ਹੋਣ ਵਾਲੀਆਂ ਅੱਖਾਂ ਦੀਆਂ ਸੱਟਾਂ ਦੇ ਮਾਮਲਿਆਂ ਨੂੰ ਧਿਆਨ ’ਚ ਰੱਖਦਿਆਂ ਏਐਸਜੀ ਆਈ ਕੇਅਰ ਵੱਲੋਂ ਬੱਚਿਆਂ ਦੀ ਸੁਰੱਖਿਆ ਅਤੇ ਨਜ਼ਰ ਦੀ ਸੰਭਾਲ ਲਈ ਵਿਸ਼ੇਸ਼ ਪਹਿਲਕਦਮੀ ਕੀਤੀ ਗਈ ਹੈ.ਇਸ ਸਬੰਧੀ ਡਾ. ਹਿਮਾਨੀ ਅਤੇ ਡਾ. ਹਿਮਾਂਸ਼ੂ ਸ਼ਰਮਾ ਨੇ ਸਾਂਝੇ ਤੌਰ ’ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮੁਹਿੰਮ ਤਹਿਤ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪਟਾਕਿਆਂ ਕਾਰਨ ਅੱਖਾਂ ’ਚ ਲੱਗਣ ਵਾਲੀਆਂ ਸੱਟਾਂ ਲਈ ਸਲਾਹ^ਮਸ਼ਵਰਾ ਅਤੇ ਜ਼ਰੂਰੀ ਸਰਜਰੀ ਦੀ ਸਹੂਲਤ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਉਕਤ ਸੇਵਾ 4 ਤੋਂ 12 ਨਵੰਬਰ ਤੱਕ ਦੇਸ਼ ਭਰ ਦੇ ਸਮੂਹ ਏਐਸਜੀ ਆਈ ਹਸਪਤਾਲਾਂ ਅਤੇ ਕੇਅਰ ਸੈਂਟਰਾਂ ’ਚ ਉਪਲਬਧ ਹੋਵੇਗੀ.ਜਿਸ ਦੌਰਾਨ ਮਰੀਜ਼ਾਂ ਨੂੰ ਸਿਰਫ਼ ਦਵਾਈਆਂ, ਅਨੱਸਥੀਸੀਆ ਅਤੇ ਆਪਟੀਕਲ ਸੇਵਾਵਾਂ ਦਾ ਖਰਚਾ ਹੀ ਅਦਾ ਕਰਨਾ ਪਵੇਗਾ.ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਇਹ ਪਹਿਲਕਦਮੀ ਪਿਛਲੀ ਦੀਵਾਲੀ ਤੋਂ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਹੁਣ ਤੱਕ ਕੁੱਲ 397 ਬੱਚਿਆਂ ਦਾ ਇਲਾਜ ਕੀਤਾ ਜਾ ਚੁੱਕਾ ਹੈ।

ਪਟਾਕਿਆਂ ਕਾਰਨ ਅੱਖਾਂ ਦੀਆਂ ਸੱਟਾਂ ਦਾ ਕੀਤਾ ਜਾਵੇਗਾ ਮੁਫ਼ਤ ਇਲਾਜ : ਡਾ. ਹਿਮਾਨੀ, ਡਾ. ਸ਼ਰਮਾ

ਇਸ ਮੌਕੇ ਡਾ. ਹਿਮਾਨੀ ਅਤੇ ਡਾ. ਸ਼ਰਮਾ ਕਿਹਾ ਕਿ ਸੰਸਥਾ ਅਨੁਸਾਰ ਪਟਾਕਿਆਂ ਕਾਰਨ ਅੱਖਾਂ ਦੀਆਂ ਸੱਟਾਂ ਖਾਸ ਕਰਕੇ ਬੱਚਿਆਂ ਲਈ ਗੰਭੀਰ ਸਮੱਸਿਆ ਬਣ ਰਹੀਆਂ ਹਨ.ਉਨ੍ਹਾਂ ਕਿਹਾ ਕਿ ਸਾਲ 2023 ਦੇ ਰਾਸ਼ਟਰੀ ਅੰਕੜਿਆਂ ਮੁਤਾਬਕ ਭਾਰਤ ’ਚ ਅੱਖਾਂ ਦੀਆਂ ਸੱਟਾਂ ਦੇ 2,000 ਤੋਂ ਵੱਧ ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ’ਚੋਂ ਲਗਭਗ 60 ਫ਼ੀਸਦੀ ਮਾਮਲੇ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਸਬੰਧਿਤ ਸਨ।

ਇਸ ਮੌਕੇ ਉਕਤ ਹਸਪਤਾਲ ਦੇ ਮਾਹਿਰਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਟਾਕੇ ਚਲਾਉਂਦੇ ਸਮੇਂ ਸੁਰੱਖਿਆ ਐਨਕਾਂ ਦੀ ਵਰਤੋਂ ਕਰਨ, ਬੱਚਿਆਂ ਨੂੰ ਬਾਲਗਾਂ ਦੀ ਨਿਗਰਾਨੀ ਹੇਠ ਰੱਖਣ ਅਤੇ ਸੁਰੱਖਿਅਤ ਦੂਰੀ ਬਣਾਈ ਰੱਖਣ.ਉਨ੍ਹਾਂ ਕਿਹਾ ਕਿ ਅੱਖ ’ਚ ਸੱਟ ਲੱਗਣ ਦੀ ਸੂਰਤ ’ਚ ਅੱਖ ਨੂੰ ਰਗੜਨ ਜਾਂ ਦਬਾਅ ਪਾਉਣ ਦੀ ਬਜਾਏ ਤੁਰੰਤ ਮਾਹਿਰ ਡਾਕਟਰ ਤੋਂ ਇਲਾਜ ਕਰਵਾਇਆ ਜਾਵੇ.ਇਸ ਪਹਿਲਕਦਮੀ ਰਾਹੀਂ ਸੰਸਥਾ ਨੇ ਸੁਰੱਖਿਅਤ ਦੀਵਾਲੀ ਮਨਾਉਣ ਅਤੇ ਬੱਚਿਆਂ ਦੀ ਨਜ਼ਰ ਨੂੰ ਸਥਾਈ ਨੁਕਸਾਨ ਤੋਂ ਬਚਾਉਣ ਦਾ ਸੰਦੇਸ਼ ਦਿੱਤਾ ਹੈ.ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਰੰਤ ਸਹਾਇਤਾ ਜਾਂ ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਹੈਲਪਲਾਈਨ ਨੰਬਰ : 88750^29993 ਅਤੇ 1800-1211-111 ’ਤੇ ਸੰਪਰਕ ਕਰ ਸਕਦੇ ਹਨ.।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News