ਜਿਲਾ ਤਰਨ ਤਾਰਨ ਦੇ ਪਿੰਡ ਤੂਤ ਦਾ ਜੰਮਪਲ ਹੈ ਫਰਜੀ ਪਾਸਪੋਰਟ ‘ਤੇ ਵਿਦੇਸ਼ ਤੋ ਡਿਪੋਰਟ ਕੀਤਾ ਗਿਆ ਗੈਂਗਸਟਰ ਪ੍ਰਭ ਦਾਸੂਵਾਲ ਦੇ ਕਰੀਬੀ ਸਾਥੀ ਗੁਰਵਿੰਦਰ ਸਿੰਘ ਉਰਫ਼ ਅਫਰੀਦੀ

4966062
Total views : 5970146

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਬਾਰਡਰ ਨਿਊਜ ਸਰਵਿਸ 

ਗੈਂਗਸਟਰ ਪ੍ਰਭ ਦਾਸੂਵਾਲ ਦੇ ਕਰੀਬੀ ਸਾਥੀ ਗੁਰਵਿੰਦਰ ਸਿੰਘ ਉਰਫ਼ ਅਫਰੀਦੀ (ਵਾਸੀ ਪਿੰਡ ਤੂਤ ਜਿਲਾ ਤਰਨਤਾਰਨ), ਜੋ ਕਿ ਵਿਦੇਸ਼ ਵਿੱਚ ਰਹਿ ਰਿਹਾ ਹੈ, ਨੂੰ ਮੰਗੋਲੀਆ ਤੋਂ ਡਿਪੋਰਟ ਕੀਤੇ ਜਾਣ ਤੋਂ ਬਾਅਦ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਉਸ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਦੇ ਅਧਿਕਾਰੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਐਤਵਾਰ ਨੂੰ ਉਸ ਨੂੰ ਪੱਟੀ ਅਦਾਲਤ ਦੇ JMIC ਮਾਣਕ ਕੌੜਾ ਦੇ ਸਾਹਮਣੇ ਪੇਸ਼ ਕੀਤਾ ਗਿਆ।

ਅਕਤੂਬਰ 2024 ਵਿੱਚ ਹੋਏ ਸਰਪੰਚ ਰਾਜਵਿੰਦਰ ਸਿੰਘ ਰਾਜ ਹੱਤਿਆਕਾਂਡ ਵਿੱਚ ਪੁਲਿਸ ਨੂੰ ਉਸ ਦਾ 8 ਦਿਨਾਂ ਦਾ ਰਿਮਾਂਡ ਮਿਲਿਆ ਹੈ। ਇਸ ਦੌਰਾਨ ਪੁਲਿਸ ਨੇ ਜ਼ਿਲ੍ਹੇ ਭਰ ’ਚ ਅਫਰੀਦੀ ਨਾਲ ਜੁੜੇ ਠਿਕਾਣਿਆਂ ‘ਤੇ ਛਾਪੇਮਾਰੀ ਕਰਕੇ ਕਰੀਬ 11 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।ਪੰਜਾਬ ਪੁਲੀਸ ਹੈੱਡਕੁਆਰਟਰ (ਪੀਪੀਐੱਚਕਿਊ) ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀਜੀਪੀ ਗੌਰਵ ਯਾਦਵ, ਜਿਨ੍ਹਾਂ ਨਾਲ ਸਪੈਸ਼ਲ ਡੀਜੀਪੀ ਏਜੀਟੀਐੱਫ ਪ੍ਰਮੋਦ ਬਾਨ ਅਤੇ ਸਪੈਸ਼ਲ ਡੀਜੀਪੀ ਕਾਊਂਟਰ ਇੰਟੈਲੀਜੈਂਸ ਅਮਿਤ ਪ੍ਰਸਾਦ ਵੀ ਮੌਜੂਦ ਸਨ, ਨੇ ਦੱਸਿਆ ਕਿ ਪੰਜਾਬ ਪੁਲੀਸ ਵੱਲੋਂ ਕਿਸੇ ਅਫ਼ਰੀਕੀ ਦੇਸ਼ ਤੋਂ ਭਗੌੜੇ ਅਪਰਾਧੀ ਦੀ ਇਹ ਹੁਣ ਤੱਕ ਦੀ ਪਹਿਲੀ ਡਿਪੋਰਟੇਸ਼ਨ ਹੈ, ਜਿਸ ਨਾਲ ਸੂਬੇ ਵਿੱਚ ਸੰਗਠਿਤ ਅਪਰਾਧ ਖ਼ਿਲਾਫ਼ ਵਿੱਢੀ ਸਖ਼ਤ ਮੁਹਿੰਮ ਵਿੱਚ ਇੱਕ ਨਵੀਂ ਸਫ਼ਲਤਾ ਜੁੜ ਗਈ ਹੈ।ਡੋਨੀ ਬੱਲ-ਪ੍ਰਭ ਦਾਸੂਵਾਲ ਗੈਂਗ ਦਾ ਮੁੱਖ ਸਰਗਨਾ ਗੁਰਵਿੰਦਰ ਉਰਫ਼ ਅਫ਼ਰੀਦੀ, ਜਿਸ ਨੂੰ ਗ੍ਰਿਫ਼ਤਾਰ ਕਰਵਾਉਣ ਸਬੰਧੀ ਸੂਚਨਾ ਦੇਣ ’ਤੇ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ, ਵਿਦੇਸ਼ ਵਿੱਚ ਬੈਠ ਕੇ ਪੰਜਾਬ ਅੰਦਰ ਟਾਰਗੇਟ ਕਿਲਿੰਗ, ਫਿਰੌਤੀ ਲਈ ਗੋਲੀ ਚਲਾਉਣ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣਾ ਅਤੇ ਸੰਗਠਿਤ ਅਪਰਾਧਿਕ ਨੈੱਟਵਰਕ ਚਲਾਉਣ ਵਰਗੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਿਹਾ ਸੀ। ਉਕਤ ਮੁਲਜ਼ਮ ਪੰਜ ਕਤਲਾਂ, ਇਰਾਦਾ ਕਤਲ, ਫਿਰੌਤੀ ਅਤੇ ਅਸਲਾ ਐਕਟ ਤਹਿਤ ਵੱਖ-ਵੱਖ ਅਪਰਾਧਾਂ ਸਮੇਤ 30 ਤੋਂ ਵੱਧ ਘਿਨਾਉਣੇ ਅਪਰਾਧਕ ਮਾਮਲਿਆਂ ਵਿੱਚ ਲੋੜੀਂਦਾ ਸੀ।

ਫਰਜ਼ੀ ਪਾਸਪੋਰਟ ਰਾਹੀਂ ਵਿਦੇਸ਼ ਭੱਜਿਆ ਗੈਂਗਸਟਰ ਅਫਰੀਦੀ ਤੂਤ ਗ੍ਰਿਫ਼ਤਾਰ, ਏਜੀਟੀਐੱਫ ਨੇ ਲਿਆ 8 ਦਿਨਾਂ ਦੇ ਰਿਮਾਂਡ 'ਤੇ

ਦੱਸਣਯੋਗ ਹੈ ਕਿ ਮੁਲਜ਼ਮ ਗੁਰਵਿੰਦਰ ਅਫ਼ਰੀਦੀ ਪੰਜਾਬ ਅੰਦਰ ਪੰਜ ਸਨਸਨੀਖੇਜ਼ ਕਤਲ ਮਾਮਲਿਆਂ ਵਿੱਚ ਲੋੜੀਂਦਾ ਸੀ, ਜਿਨ੍ਹਾਂ ਵਿੱਚ ਸਰਪੰਚ ਰਾਜਵਿੰਦਰ ਉਰਫ਼ ਰਾਜ ਤਲਵੰਡੀ ਦਾ ਕਤਲ (ਅਕਤੂਬਰ 2024), 12 ਸਾਲਾ ਲੜਕੇ ਗੁਰਸੇਵਕ ਸਿੰਘ ਦਾ ਕਤਲ (ਮਾਰਚ 2025), ਵਿੱਕੀ ਚੁੱਘ ਦਾ ਕਤਲ (ਮਾਰਚ 2025), ਜਸਵੰਤ ਸਿੰਘ ਦਾ ਕਤਲ (ਮਈ 2025) ਅਤੇ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਮੇਲ ਸਿੰਘ ਦਾ ਕਤਲ (ਸਤੰਬਰ 2025) ਸ਼ਾਮਲ ਹਨ।

ਅਕਤੂਬਰ 2024 ’ਚ ਪੱਟੀ ਹਲਕੇ ਦੇ ਪਿੰਡ ਤਲਵੰਡੀ ਦੇ ‘ਆਪ’ ਸਮਰਥਕ ਸਰਪੰਚ ਰਾਜਵਿੰਦਰ ਸਿੰਘ ਰਾਜ ਦੇ ਕਤਲ ਤੋਂ ਇਲਾਵਾ ਅਫਰੀਦੀ ਨੇ ਮਾਰਚ 2025 ਵਿੱਚ ਗੁਰਸੇਵਕ ਸਿੰਘ ਨਾਮਕ ਨੌਜਵਾਨ ਦਾ ਕਤਲ ਕੀਤਾ ਸੀ। ਇਸ ਦੇ ਨਾਲ ਹੀ ਬਲਾਕ ਕਾਂਗਰਸ ਕਮੇਟੀ ਪੱਟੀ ਦੇ ਪ੍ਰਧਾਨ ਗੁਰਮੇਲ ਸਿੰਘ ਤੂਤ ਦੇ ਕਤਲ ਅਤੇ 31 ਅਗਸਤ 2022 ਨੂੰ ਪੱਟੀ ਦੇ ਚਰਚ ‘ਤੇ ਹਮਲੇ ਵਿੱਚ ਵੀ ਉਸ ਦਾ ਹੱਥ ਸੀ।

ਫਿਰੌਤੀ ਵਸੂਲਣ, ਲੋਕਾਂ ਨੂੰ ਡਰਾਉਣ-ਧਮਕਾਉਣ ਅਤੇ ਫਾਇਰਿੰਗ ਕਰਵਾਉਣ ਵਰਗੇ ਕੁੱਲ 33 ਮਾਮਲੇ ਅਫਰੀਦੀ ਦੇ ਖ਼ਿਲਾਫ਼ ਦਰਜ ਹਨ। ਪੰਜਾਬ ਸਰਕਾਰ ਨੇ ਉਸ ਦੀ ਸੂਚਨਾ ਦੇਣ ‘ਤੇ 5 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ। ਪੁਲਿਸ ਤੋਂ ਬਚਣ ਲਈ ਉਸ ਨੇ ਯੂ.ਪੀ. ਦੇ ਗੋਰਖਪੁਰ ਨਿਵਾਸੀ ਵਜੇਂਦਰ ਸਿੰਘ ਦੇ ਨਾਂ ‘ਤੇ 12 ਫਰਵਰੀ 2025 ਨੂੰ ਫਰਜ਼ੀ ਪਾਸਪੋਰਟ ਬਣਵਾਇਆ ਅਤੇ 31 ਮਾਰਚ 2025 ਨੂੰ ਮੁੰਬਈ ਏਅਰਪੋਰਟ ਦੇ ਰਸਤੇ ਦੁਬਈ ਨਿਕਲ ਗਿਆ।

ਉੱਥੋਂ ਮੈਕਸੀਕੋ ਜਾਣ ਦੀ ਕੋਸ਼ਿਸ਼ ਦੌਰਾਨ ਉਸ ਨੂੰ ਵਾਪਸ ਦੁਬਈ ਭੇਜ ਦਿੱਤਾ ਗਿਆ, ਜਿਸ ਤੋਂ ਬਾਅਦ ਅਪ੍ਰੈਲ 2026 ਵਿੱਚ ਉਹ ਕੇਨਿਆ ਅਤੇ ਦੋ ਮਹੀਨਿਆਂ ਬਾਅਦ ਮੰਗੋਲੀਆ ਪਹੁੰਚ ਗਿਆ। ਨਵੰਬਰ 2026 ਵਿੱਚ ਉਹ ਇਥੋਪੀਆ ਗਿਆ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਨੁਸਾਰ ਪੰਜਾਬ ਪੁਲਿਸ ਨੇ ਉਸ ਦੇ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਅਤੇ 7 ਇੰਟਰਪੋਲ ਰੈਫਰੈਂਸ ਜਾਰੀ ਕਰਵਾਏ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

 

Share this News