ਪੰਜਾਬ ‘ਚ ਤਾਇਨਾਤ 7 ਸੀਨੀਅਰ ਆਈ.ਪੀ.ਐਸ ਅਧਿਕਾਰੀਆਂ ਦੇ ਹੋਏ ਤਬਾਦਲੇ

4965721
Total views : 5969726

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ 
 
ਪੰਜਾਬ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕਰਦਿਆਂ 7 ਸੀਨੀਅਰ IPS ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਨਿਯੁਕਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਤਬਾਦਲੇ ਪ੍ਰਸ਼ਾਸਨਿਕ ਆਧਾਰ ‘ਤੇ ਕੀਤੇ ਗਏ ਹਨ। ਸਰਕਾਰ ਵੱਲੋਂ ਸਾਰੇ ਅਧਿਕਾਰੀਆਂ ਨੂੰ ਤੁਰੰਤ ਆਪਣੀ ਨਵੀਂ ਤਾਇਨਾਤੀ ਵਾਲੀ ਜਗ੍ਹਾ ‘ਤੇ ਜੁਆਇਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਕਿਸ ਅਧਿਕਾਰੀ ਨੂੰ ਕਿੱਥੇ ਮਿਲੀ ਨਵੀਂ ਜ਼ਿੰਮੇਵਾਰੀ?

ਡਾ. ਜਤਿੰਦਰ ਕੁਮਾਰ ਜੈਨ: ਸਪੈਸ਼ਲ DGP ਰੇਲਵੇ, ਪੰਜਾਬ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਉਨ੍ਹਾਂ ਨੂੰ ਸਪੈਸ਼ਲ DGP, PSPCL ਪਟਿਆਲਾ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ।
  • ਅਨੀਤਾ ਪੁੰਜ: ਸਪੈਸ਼ਲ DGP, ਹਿਊਮਨ ਰਾਈਟਸ ਪੰਜਾਬ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।

  • ਪ੍ਰਮੋਦ ਬਾਨ: ਸਪੈਸ਼ਲ DGP, AGTF ਪੰਜਾਬ ਨਿਯੁਕਤ ਕੀਤੇ ਗਏ ਹਨ।

  • ਐੱਮ.ਐੱਫ. ਫਾਰੂਕੀ: ਸਪੈਸ਼ਲ DGP, ਸਟੇਟ ਆਰਮਡ ਪੁਲਿਸ (SAP), ਜਲੰਧਰ ਕੈਂਟ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

  • ਅਮਿਤ ਪ੍ਰਸਾਦ: ਸਪੈਸ਼ਲ DGP, ਕਾਊਂਟਰ ਇੰਟੈਲੀਜੈਂਸ ਪੰਜਾਬ ਨਿਯੁਕਤ ਕੀਤੇ ਗਏ ਹਨ।

  • ਜੀ. ਨਾਗੇਸ਼ਵਰ ਰਾਓ: ਸਪੈਸ਼ਲ DGP, ਪ੍ਰੋਵੀਜ਼ਨਿੰਗ ਪੰਜਾਬ ਦੇ ਨਾਲ ਸਪੈਸ਼ਲ DGP, ਮਾਡਰਨਾਈਜ਼ੇਸ਼ਨ ਪੰਜਾਬ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

  • ਗੌਤਮ ਚੀਮਾ: ADGP, ਲਾਅ ਐਂਡ ਆਰਡਰ ਪੰਜਾਬ ਨਿਯੁਕਤ ਕੀਤੇ ਗਏ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News