ਬਾਬਾ ਬੁੱਢਾ ਕਾਲਜ ਬੀੜ ਸਾਹਿਬ ਦੀ ਵਾਲੀਬਾਲ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰ ਕਾਲਜ ਮੁਕਾਬਲਿਆਂ ਵਿੱਚੋਂ ਪ੍ਰਾਪਤ ਕੀਤਾ ਤੀਸਰਾ ਸਥਾਨ

4961328
Total views : 5964573

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਬੀੜ੍ਹ ਸਾਹਿਬ  /ਬਾਰਡਰ ਨਿਊਜ ਸਰਵਿਸ 

ਸੰਤ ਬਾਬਾ ਖੜਕ ਸਿੰਘ ਜੀ ਦੁਆਰਾ ਸਥਾਪਿਤ ਅਤੇ ਮੌਜੂਦਾ ਸਰਪ੍ਰਸਤ ਬਾਬਾ ਸੰਤੋਖ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੀ ਵਿਦਿਅਕ ਸੰਸਥਾ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਦੀ ਵਾਲੀਬਾਲ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰ ਕਾਲਜ ਮੁਕਾਬਲਿਆਂ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ I ਬਾਬਾ ਬੁੱਢਾ ਕਾਲਜ ਦੀ ਟੀਮ ਨੇ ਇਹਨਾਂ ਮੁਕਾਬਲਿਆਂ ਵਿਚ ਸੀ.ਟੀ.ਕਾਲਜ ਜਲੰਧਰ, ਬੀ.ਯੂ.ਸੀ.ਕਾਲਜ ਬਟਾਲਾ ਅਤੇ ਐਸ.ਐਨ.ਕਾਲਜ ਅੰਮ੍ਰਿਤਸਰ ਨੂੰ ਹਰਾ ਕਿ ਇਹ ਸਥਾਨ ਪ੍ਰਾਪਤ ਕੀਤਾ I

ਇਸ ਸਬੰਧੀ  ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ: ਕਰਨਜੀਤ ਸਿੰਘ ਨੇ ਦੱਸਿਆ ਕੇ ਟੀਮ ਦਾ ਪ੍ਰਦਰਸ਼ਨ ਬਹੁਤ ਸ਼ਾਨਦਾਰ ਰਿਹਾ ਅਤੇ ਟੀਮ ਦੇ ਖਿਡਾਰੀ ਮਨਪ੍ਰੀਤ ਸਿੰਘ ਅਤੇ ਸ਼ਨੀਦੇਵ ਦੀ ਚੋਣ ਅੰਤਰਯੂਨੀਵਸਿਟੀ ਦੇ  ਕੈਪ ਲਈ ਕੀਤੀ ਗਈ I ਉਹਨਾਂ ਕਿਹਾ ਕਿ ਇਸ ਜਿੱਤ ਦਾ ਸਿਹਰਾ ਖਿਡਾਰੀਆਂ ਦੀ ਮਿਹਨਤ, ਲਗਨ, ਟੀਮ ਇੰਚਾਰਜ ਪ੍ਰੋ ਸੁਰਿੰਦਰ ਸਿੰਘ, ਸਮੁੱਚਾ ਸਟਾਫ ਅਤੇ ਪ੍ਰਬੰਧਕੀ ਕਮੇਟੀ ਨੂੰ ਜਾਂਦਾ ਹੈ I ਇਸ ਮੌਕੇ ਕਾਲਜ ਸਕੱਤਰ ਸ੍ਰ ਜਗੀਰ ਸਿੰਘ ਨੇ ਖਿਡਾਰੀਆਂ ਨੂੰ ਇਸ ਜਿੱਤ ਲਈ ਵਧਾਈ ਦਿਤੀ ਅਤੇ ਖਿਡਾਰੀਆਂ ਨੂੰ ਸਲਾਨਾ ਸਮਾਗਮ ਵਿਚ ਸਨਮਾਨਿਤ ਕਰਨ ਲਈ ਕਿਹਾ I ਇਸ ਮੌਕੇ ਸੁਪਰੀਡੈਂਟ ਸ: ਤਜਿੰਦਰ ਸਿੰਘ ,ਡਾ. ਅਮਰਬੀਰ ਸਿੰਘ,ਪ੍ਰੋ ਇੰਦਰਜੀਤ ਸਿੰਘ ਪ੍ਰੋ: ਅੰਮ੍ਰਿਤਪਾਲ ਸਿੰਘ, ਸ: ਸੁਖਬੀਰ ਸਿੰਘ, ਪ੍ਰੋ: ਸੁਖਪਾਲ ਕੌਰ , ਪ੍ਰੋਫੈਸਰ ਅਕਵਿੰਦਰ ਕੌਰ , ਪ੍ਰੋ: ਹਰਪ੍ਰੀਤ ਕੌਰ ,ਪ੍ਰੋ: ਚੰਦਪ੍ਰੀਤ ਕੌਰ ,ਪ੍ਰੋ ਸਿਮਰਨਜੀਤ ਕੌਰ , ਪ੍ਰੋ: ਪਲਵਿੰਦਰ ਕੌਰ, ਪ੍ਰੋ: ਕਵਲਪ੍ਰੀਤ ਕੌਰ, ਪ੍ਰੋ: ਰਮਨਦੀਪ ਕੌਰ, ਡਾ. ਰਾਜਵਿੰਦਰ ਕੌਰ ਆਦਿ ਮੌਜੂਦ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News