





Total views : 5968840







Total views : 5968840ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਬਾਰਡਰ ਨਿਊਜ ਸਰਵਿਸ
ਭਾਰਤੀ ਨਾਗਰਿਕ ਸੁਰੱਖਸ਼ਾ ਸਾਹਿੰਤਾ-2023 ਦੀ ਧਾਰਾ 163 (BNSS) ਸ੍ਰੀ ਹਰਮਨਬੀਰ ਸਿੰਘ ਗਿੱਲ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ ਭਾਰਤੀ ਨਾਗਰਿਕ ਸੁਰੱਖਸ਼ਾ ਸਾਹਿੰਤਾ-2023 ਦੀ ਧਾਰਾ 163 (BNSS) ਅਧੀਨ ਪ੍ਰਾਪਤ ਅਧਿਕਾਰਾ ਦੀ ਵਰਤੋਂ ਕਰਦਿਆਂ ਹੋਇਆਂ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਚ ਵੱਖ-ਵੱਖ ਹੁਕਮ ਜਾਰੀ ਕੀਤੇ ਗਏ ਹਨ, ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ-
1) ਮੋਬਾਇਲ ਫੋਨ ਵਿਕਰੇਤਾ ਬਾਰੇ:
ਕਮਿਸ਼ਨਰੇਟ ਅੰਮ੍ਰਿਤਸਰ ਦੀ ਹਦੂਦ ਅੰਦਰ ਸਥਿਤ ਮੋਬਾਇਲ ਫੋਨ ਵਿਕਰੇਤਾ ਕਿਸੇ ਵਿਅਕਤੀ ਨੂੰ ਮੋਬਾਇਲ ਫੋਨ ਵੇਚਦੇ ਸਮੇਂ ਉਸ ਕੋਲੋ ਪਹਿਚਾਣ-ਪੱਤਰ/ ਆਈ.ਡੀ ਪਰੂਫ ਨਹੀ ਲੈਂਦੇ ਅਤੇ ਨਾਂ ਹੀ ਉਸ ਉਪਰ ਖਰੀਦਦਾਰ ਪਾਸੋ ਤਸਦੀਕ (Self Attested ) ਕਰਵਾਉਦੇ ਹਨ ਅਤੇ ਨਾ ਹੀ ਆਪ ਤਸਦੀਕ ਕਰਦੇ ਹਨ ਕਿ ਪਹਿਚਾਣਪੱਤਰ/ਆਈ.ਡੀ ਪਰੂਫ ਅਸਲੀ ਹੈ ਜਾ ਜਾਅਲੀ, ਜਿਸ ਨਾਲ ਕਰਿਮੀਨਲ ਵਿਅਕਤੀ ਵੱਲੋ ਮੋਬਾਇਲ ਫੋਨ ਅਤੇ ਸਿਮ ਖਰੀਦ ਕਰਕੇ ਜਾਅਲੀ ਸਿਮ ਰੈਕੇਟ ਚਲਾ ਕੇ ਦੇਸ ਦੇ ਹਿੱਤਾ ਨੂੰ ਨੁਕਸਾਨ ਪੁਚਾਇਆ ਜਾ ਰਿਹਾ ਹੈ, ਜਿਸ ਨਾਲ ਸਾਈਬਰ ਕ੍ਰਾਈਮ ਵਿੱਚ ਵਾਧਾ ਹੋ ਰਿਹਾ ਹੈ। ਮੋਬਾਇਲ ਫੋਨ ਵੇਚਣ ਵਾਲੇ ਗ੍ਰਾਹਕ ਨੂੰ ਵੀ ਦੁਕਾਨਦਾਰਾਂ ਵੱਲੋ ਪ੍ਰਚੇਜ ਸਟਰੀਫਿਕੇਟ ਨਹੀ ਦਿੱਤਾ ਜਾਂਦਾ ਹੈ। ਇਸ ਲਈ ਸਮਾਜ ਵਿਰੋਧੀ/ਦੇਸ ਵਿਰੋਧੀ ਗਤੀਵਿਧੀਆਂ ਵਿੱਚ ਜੁਰਮ ਦੀ ਰੋਕਥਾਮ ਲਈ ਮੋਬਾਈਲ ਫੋਨ ਅਤੇ ਸ਼ਿਮ ਨੂੰ ਵੇਚਣ ਸਬੰਧੀ ਭਾਰਤੀ ਨਾਗਰਿਕ ਸੁਰੱਖਿਆਂ ਸਹਿੰਤਾ, 2023 ਦੀ ਧਾਰਾ 163 ਅਧੀਨ ਹੁਕਮ ਜਾਰੀ ਕਰਨਾ ਬਹੁਤ ਜਰੂਰੀ ਹੈ।ਕਮਿਸ਼ਨਰੇਟ ਅੰਮ੍ਰਿਤਸਰ ਦੀ ਹਦੂਦ ਅੰਦਰ ਸਾਈਬਰ ਕ੍ਰਾਈਮ ਨੂੰ ਰੋਕਣ ਲਈ, ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ, ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਇਹ ਹੁਕਮ ਜਾਰੀ ਕਰਦਾ ਹਾਂ ਕਿ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੀ ਹਦੂਦ ਅੰਦਰ ਆਉਂਦੇ ਸਾਰੇ ਮੋਬਾਇਲ ਫੋਨ ਅਤੇ ਸਿਮ ਵਿਕਰੇਤਾ ਮੋਬਾਇਲ ਫੋਨ ਅਤੇ ਸਿਮ ਵੇਚਦੇ ਸਮੇਂ ਖਰੀਦਦਾਰ ਪਾਸੋ ਪਹਿਚਾਣ ਪੱਤਰ/ ਆਈ.ਡੀ ਪਰੂਫ/ ਫੋਟੋ ਹਾਸਲ ਕੀਤੇ ਬਿਨਾਂ ਮੋਬਾਇਲ ਫੋਨ ਅਤੇ ਸਿਮ ਨਹੀਂ ਵੇਚਣਗੇ ਅਤੇ ਮੋਬਾਇਲ ਫੋਨ ਨੂੰ ਗਾਹਕ / ਵਿਕਰੇਤਾ ਪਾਸੋ ਖਰੀਦ ਕਰਨ ਸਮੇ ਗ੍ਰਾਹਕ/ ਵਿਕਰੇਤਾ ਨੂੰ ਆਪਣੀ ਫਰਮ ਦੀ ਮੋਹਰ ਅਤੇ ਦਸਤਖਤਾਂ ਹੇਠ ਪ੍ਰਚੇਜ ਸਰਟੀਫਿਕੇਟ ਦੇਣਗੇ। ਇਸ ਤੋਂ ਇਲਾਵਾ ਫੋਨ ਖ੍ਰੀਦਣ ਸਮੇਂ ਖਰੀਦਦਾਰ ਜਾ ਕੋਈ ਉਸਦਾ ਰਿਸਤੇਦਾਰ/ ਜਾਣਕਾਰ ਵਿਅਕਤੀ, ਜਿਸ ਦੇ ਅਕਾਂਉਟ ਵਿੱਚੋ UPI Payments ਜਾਂ ਕਾਰਡ ਦੁਆਰਾ ਜਾ ਆਨ ਲਾਈਨ ਅਦਾਇਗੀ (Online Payment) ਕੀਤੀ ਜਾਂਦੀ ਹੈ ਤਾਂ ਉਸ ਵਿਅਕਤੀ ਦਾ ਆਈ.ਡੀ ਪ੍ਰਰੂਫ ਵੀ ਦੁਕਾਨਦਾਰ ਹਾਸਲ ਕਰਨ ਦੇ ਜਿੰਮੇਵਾਰ ਹੋਣਗੇ ਅਤੇ ਹੇਠ ਲਿਖੇ ਪ੍ਰੋਫਾਰਮੇ ਅਨੁਸਾਰ ਰਿਕਾਰਡ ਰਜਿਸਟਰ ਮੇਨਟੇਨ ਕਰਨਗੇ।
(ਲੜੀ ਨੰਬਰ, ਗਾਹਕ ਦਾ ਨਾਮ ਅਤੇ ਜਨਮ ਮਿਤੀ, ਪਿਤਾ ਦਾ ਨਾਮ, ਘਰ ਦਾ ਪਤਾ, ਜਿਸਨੂੰ ਫੋਨ ਜਾ ਸਿਮ ਵੇਚਿਆ ਹੈ ਜਾਂ ਜਿਸ ਪਾਸੋ ਫੋਨ ਖਰੀਦਿਆਂ ਹੈ, ਉਸਦਾ ਆਈ.ਡੀ ਪਰੂਫ, ਮੋਬਾਇਲ ਅਤੇ ਸਿਮ ਖਰੀਦਣ ਵਾਲੇ ਵਿਅਕਤੀ ਦੇ ਅੰਗੂਠੇ ਦਾ ਨਿਸ਼ਾਨ ਅਤੇ ਦਸਤਖ਼ਤ, ਮੋਬਾਇਲ ਫੋਨ ਵੇਚਣ/ਖਰੀਦਣ ਦੀ ਮਿਤੀ ਅਤੇ ਸਮਾਂ, ਜਿਸ ਵਿਅਕਤੀ ਦੇ ਅਕਾਊਂਟ ਵਿੱਚ ਪੈਮੇਂਟ ਹੋਈ ਹੈ, ਉਸ ਵਿਅਕਤੀ ਦਾ ਆਈ.ਡੀ ਪਰੂਫ, ਗ੍ਰਾਹਕ ਦੀ ਫੋਟੋ)
2) ਪਟਾਕਿਆ ਦੀ ਅਵਾਜ਼ ਦੇ ਲੈਬਲ (ਅਵਾਜ਼ ਪ੍ਰਦੂਸ਼ਣ ਬਾਰੇ):-
ਪੰਜਾਬ ਪ੍ਰਦੂਸਣ ਕੰਟਰੋਲ ਬੋਰਡ, ਵਾਤਾਵਰਣ ਭਵਨ, ਨਾਭਾ ਰੋਡ ਪਟਿਆਲਾ ਜੀ ਦੇ ਦਫਤਰ ਦੇ ਪੱਤਰ ਨੰਬਰ 32489-532, ਮਿਤੀ 08.08.2017 ਰਾਂਹੀ ਨੋਟੀਫਿਕੇਸ਼ਨ ਬੋਰਡ 6(2) ਨਾਲ ਸੂਚਿਤ ਕੀਤਾ ਗਿਆ ਹੈ ਕਿ ਸਮੂਹ ਪਟਾਖਿਆਂ ਦੇ ਨਿਰਮਾਣਕਾਂ/ਡੀਲਰਾਂ ਦੁਆਰਾ ਪਟਾਖਿਆਂ ਦੇ ਪੈਕਟਾਂ ਉੱਪਰ ਆਵਾਜ ਦਾ ਲੈਬਲ (ਡੈਸੀਬਲ ਵਿੱਚ) ਪ੍ਰਿੰਟ ਕੀਤਾ ਜਾਣਾ ਚਾਹੀਦਾ ਹੈ। ਨਿਯਮਾ ਅਨੁਸਾਰ ਪਟਾਖਿਆਂ ਦੀ ਆਵਾਜ ਦਾ ਲੈਬਲ, ਪਟਾਖਾ ਵਿਸਫੋਟ ਹੋਣ ਵਾਲੀ ਜਗ੍ਹਾ ਤੋਂ 04 ਮੀਟਰ ਦੀ ਦੂਰੀ ਵਿੱਚ 125 dh(AI) ਜਾ 145db(AI) ਤੋਂ ਵੱਧ ਹੋਣਾ ਵਰਜਿਤ ਹੈ। ਇਸ ਨਾਲ ਆਮ ਜਨ-ਜੀਵਨ ਦੀ ਸਿਹਤ ਤੇ ਬੁਰਾ ਪ੍ਰਭਾਵ ਪੈਂਦਾ ਹੈ। ਵਿਆਹਾਂ ਦੇ ਮੌਕੇ ਅਤੇ ਤਿਉਹਾਰਾਂ ਦੇ ਮੋਕੇ ਤੇ ਆਤਿਸ਼ਬਾਜੀ/ ਪਟਾਕਿਆਂ ਦੀ ਵਰਤੋ ਕਰਨ ਨਾਲ ਜਨਤਕ ਸਾਂਤੀ ਭੰਗ ਹੋਣ ਅਤੇ ਦੁਘਟਨਾਵਾਂ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ ਅਤੇ ਇਸ ਨਾਲ ਸਰਕਾਰੀ ਅਤੇ ਗੈਰ ਸਰਕਾਰੀ ਜਾਇਦਾਦ ਦੇ ਨੁਕਸਾਨ ਹੋਣ ਦਾ ਅੰਦੇਸਾ ਵੀ ਵੱਧ ਜਾਂਦਾ ਹੈ। ਇਸ ਲਈ ਇਸ ਤੋਂ ਪਾਬੰਧੀ ਲਗਾਉਣੀ ਅਤਿ ਜਰੂਰੀ ਹੈ।
ਕਮਿਸ਼ਨਰੇਟ ਅੰਮ੍ਰਿਤਸਰ ਦੀ ਹਦੂਦ ਅੰਦਰ ਅਮਨ ਅਤੇ ਕਾਨੂੰਨ ਦੀ ਵਿਵਸਥਾਂ ਨੂੰ ਬਰਕਰਾਰ ਰੱਖਣ ਅਤੇ ਆਮ ਜਨਤਾ ਦੀ ਜਾਨ-ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਸਮੂਹ ਪਟਾਕਿਆ ਦੇ ਨਿਰਮਾਣਕਾਂ/ਡੀਲਰਾਂ ਨੂੰ ਹੁਕਮ ਜਾਰੀ ਕਰਦਾ ਹਾਂ ਕਿ ਪਟਾਕਿਆ ਦੇ ਪੈਕਟਾਂ ਉੱਪਰ ਆਵਾਜ ਦਾ ਲੈਬਲ (ਡੈਸੀਬਲ ਵਿੱਚ) ਪ੍ਰਿੰਟ ਹੋਣਾ ਚਾਹੀਦਾ ਹੈ।
3) ਗੱਡੀ ਵਿੱਚ ਕਿਸੇ ਕਿਸਮ ਦਾ ਹਥਿਆਰ ਜਿਵੇ ਕਿ ਬੇਸਬਾਲ, ਤੇਜਧਾਰ ਹਥਿਆਰ, ਨੋਕਿਲਾ ਹਥਿਆਰ ਜਾ ਕੋਈ ਵੀ ਜਾਨਲੇਵਾ ਹੱਥਿਆਰ, ਗੱਡੀ ਵਿੱਚ ਰੱਖ ਕੇ ਚੱਲਣ ਤੇ ਪਾਬੰਧੀ ਬਾਰੇ:-
ਕਮਿਸ਼ਨਰੇਟ ਅੰਮ੍ਰਿਤਸਰ ਦੀ ਹਦੂਦ ਅੰਦਰ ਅਮਨ ਅਤੇ ਕਾਨੂੰਨ ਕਾਇਮ ਰੱਖਣ ਲਈ ਲੋਕਾ ਵਿੱਚ ਅਮਨ ਅਤੇ ਸ਼ਾਤੀ ਵਿੱਚ ਖਲਲ ਪੈਦਾ ਹੋਣ ਤੇ ਸੁਰੱਖਿਆਂ ਲਈ ਜਰੂਰੀ ਹੈ ਕਿ ਕਿਸੇ ਕਿਸਮ ਦਾ ਹਥਿਆਰ ਜਿਵੇ ਕਿ ਬੇਸਬਾਲ, ਤੇਜਧਾਰ ਹਥਿਆਰ, ਨੋਕਿਲਾ ਹਥਿਆਰ ਜਾ ਕੋਈ ਵੀ ਜਾਨਲੇਵਾ ਹੱਥਿਆਰ, ਗੱਡੀ ਵਿੱਚ ਰੱਖ ਕੇ ਚੱਲਣ ਤੇ ਪਾਬੰਧੀ ਲਗਾਈ ਜਾਣੀ ਅਤਿ ਜਰੂਰੀ ਹੈ।
ਭਾਰਤੀ ਨਾਗਰਿਕ ਸੁਰੱਖਤਾ ਸਹਿੰਤਾ 2023 ਦੀ ਧਾਰਾ 163 ਬੀ.ਐਨ.ਐਸ.ਐਸ ਅਧੀਨ ਪ੍ਰਾਪਤ ਅਧਿਕਾਰਾ ਦੀ ਵਰਤੋਂ ਕਰਦਿਆਂ ਹੋਇਆ ਕਮਿਸ਼ਨਰੇਟ ਅੰਮ੍ਰਿਤਸਰ ਦੀ ਹਦੂਦ ਅੰਦਰ ਕਿਸੇ ਕਿਸਮ ਦਾ ਹਥਿਆਰ ਜਿਵੇਂ ਕਿ ਬੇਸਬਾਲ, ਤੇਜਧਾਰ ਹਥਿਆਰ, ਨੋਕਿਲਾ ਹਥਿਆਰ ਜਾ ਕੋਈ ਵੀ ਜਾਨਲੇਵਾ ਹੱਥਿਆਰ, ਗੱਡੀ ਵਿੱਚ ਰੱਖ ਕੇ ਚੱਲਣ ਤੇ ਪਾਬੰਧੀ ਲਗਾਉਂਦਾ ਹਾਂ।
4) ਦੁ ਕਾਨਦਾਰ ਤੇ ਦਰਜ਼ੀ ਜੋ ਪੁਲਿਸ/ਅਰਧ ਸੈਨਿਕ ਬੱਲ/ ਸੈਨਿਕਾਂ ਦੀਆਂ ਵਰਦੀਆਂ ਬਣਾ ਕੇ ਵੇਚਦੇ ਹਨ, ਬਾਰੇ:-
ਮੇਰੇ ਵੇਖਣ ਵਿੱਚ ਆਇਆ ਹੈ ਕਿ ਕਮਿਸ਼ਨਰੇਟ ਅੰਮ੍ਰਿਤਸਰ ਵਿੱਚ ਕੁਝ ਦੁਕਾਨਦਾਰ ਅਤੇ ਦਰਜੀ ਜੋ ਪੁਲਿਸ/ ਅਰਧ ਸੈਨਿਕ ਬੱਲ/ ਸੈਨਿਕਾਂ ਦੀਆਂ ਵਰਦੀਆਂ ਬਣਾ ਕੇ ਵੇਚਦੇ ਹਨ ਜਾ ਸਿਲਾਈ ਕਰਦੇ ਹਨ, ਉਹ ਗ੍ਰਾਹਕ ਦੀ ਦਰੁੱਸਤ ਸ਼ਨਾਖਤ ਤੋ ਬਿਨ੍ਹਾਂ ਹੀ ਉਸਨੂੰ ਵਰਦੀ ਸਿਲਾਈ ਕਰਕੇ ਵੇਚਦੇ ਹਨ, ਇਸ ਲਈ ਕੋਈ ਗੈਰ ਸਮਾਜਿਕ ਜਾਂ ਸ਼ਰਾਰਤੀ ਅਨਸਰ ਵਰਦੀ ਦੀ ਦੂਰ-ਵਰਤੋ ਕਰਦੇ ਹੋਏ ਕੋਈ ਅਣ-ਸੁਖਾਵੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ, ਜਿਸ ਨਾਲ ਅਮਨ ਕਾਨੂੰਨ ਦੀ ਸਥਿਤੀ ਨੂੰ ਖਤਰਾ ਹੋ ਸਕਦਾ ਹੈ।
ਭਾਰਤੀ ਨਾਗਰਿਕ ਸੁਰੱਖਤਾ ਸਹਿੰਤਾ 2023 ਦੀ ਧਾਰਾ 163 ਬੀ.ਐਨ.ਐਸ.ਐਸ ਅਧੀਨ ਪ੍ਰਾਪਤ ਅਧਿਕਾਰਾ ਦੀ ਵਰਤੋ ਕਰਦਿਆਂ ਹੋਏ, ਕਮਿਸ਼ਨਰੇਟ ਅੰਮ੍ਰਿਤਸਰ ਦੀ ਹਦੂਦ ਅੰਦਰ ਕੋਈ ਵੀ ਦੁਕਾਨਦਾਰ/ਦਰਜੀ, ਸੈਨਿਕ/ਅਰਧ ਸੈਨਿਕ ਬੱਲ/ ਪੁਲਿਸ ਦੀ ਬਣੀ ਬਣਾਈ ਵਰਦੀ ਜਾਂ ਕੱਪੜਾ ਲੈ ਕੇ ਸੀਤੀ ਸਲਾਈ ਵਰਦੀ ਬਿਨ੍ਹਾਂ ਖਰੀਦਦਾਰ ਦੀ ਦਰੁਸ਼ਤ ਸ਼ਨਾਖਤ ਕੀਤੇ ਬਿਨ੍ਹਾਂ ਨਹੀ ਵੇਚੇਗਾ। ਵਰਦੀ ਖ੍ਰੀਦਣ ਵਾਲੇ ਵਿਅਕਤੀ ਦੀ ਫੋਟੋ ਸ਼ਨਾਖਤੀ ਕਾਰਡ ਜੋ ਸਮਰਥ ਅਧਿਕਾਰੀ ਵੱਲੋ ਉਸ ਨੂੰ ਜਾਰੀ ਕੀਤਾ ਗਿਆ ਹੋਵੇ ਦੀ ਸਵੈ-ਤਸਦੀਕ ਸੁਦਾ ਫੋਟੋ ਕਾਪੀ ਰੱਖੇਗਾ ਅਤੇ ਖਰੀਦਣ ਵਾਲੇ ਦਾ ਰੈਂਕ, ਨਾਮ, ਪਤਾ, ਫੋਨ ਨੰਬਰ ਅਤੇ ਤਾਇਨਾਤੀ ਦੇ ਸਥਾਨ ਸਬੰਧੀ ਰਿਕਾਰਡ ਰਜਿਸਟਰ ਪਰ ਮੇਨਟੇਨ ਕਰੇਗਾਂ। ਜੋ ਉਕਤ ਰਜਿਸਟਰ ਨੂੰ ਦੋ ਮਹੀਨਿਆ ਵਿੱਚ ਇੱਕ ਵਾਰ ਸਬੰਧਤ ਮੁੱਖ ਅਫਸਰ ਥਾਣਾ ਪਾਸੋ ਤਸਦੀਕ ਕਰਵਾਏਗਾ ਅਤੇ ਲੋੜ ਪੈਣ ਤੇ ਰਿਕਾਰਡ ਪੁਲਿਸ ਨੂੰ ਮੁੱਹਈਆ ਕਰੇਗਾਂ।
5)ਪਾਰਕਿੰਗ ਵਾਲੀਆਂ ਥਾਵਾਂ ਬਾਰੇ:-
ਮਾਨਯੋਗ ਵਧੀਕ ਡਾਇਰੈਕਟਰ ਜਨਰਲ ਪੁਲਿਸ, ਲਾਅ ਐਂਡ ਆਰਡਰ ਪੰਜਾਬ ਚੰਡੀਗੜ੍ਹ ਜੀ ਦੇ ਦਫਤਰ ਦੇ ਪੱਤਰ ਨੰਬਰ 7143-80/ਲਾਅ ਐਂਡ ਆਰਡਰ, ਮਿਤੀ 19.02.2020 ਰਾਂਹੀ ਕ੍ਰਿਮੀਨਲ ਵਿਅਕਤੀ ਵੱਲੋ ਲੁੱਟ-ਖੋਹ, ਡਕੈਤੀ, ਵਾਹਨ ਚੋਰੀ ਅਤੇ ਹੋਰ ਅਪਰਾਧ ਕਰਨ ਲਈ ਸ਼ਹਿਰ ਵਿਚ ਪਾਰਕਿੰਗ ਵਾਲੀਆਂ ਥਾਵਾਂ ਤੋਂ ਲਾਅ ਐਂਡ ਆਰਡਰ ਨੂੰ ਬਹਾਲ ਰੱਖਣ ਲਈ ਸੁਰੱਖਿਆਂ ਪ੍ਰਬੰਧਾਂ ਨੂੰ ਮਜਬੂਤ ਕਰਨ ਦੀ ਹਦਾਇਤ ਹੋਈ ਹੈ। ਕਈ ਵਾਰ ਅਪਰਾਧੀ ਕਿਸੇ ਸੰਗੀਨ ਜੁਰਮ ਨੂੰ ਅੰਜਾਮ ਦੇਣ ਤੋਂ ਬਾਅਦ ਵਾਹਣ ਪਾਰਕਿੰਗ ਵਾਹਨ ਖੜੀਆਂ ਕਰਨ ਵਾਲੀਆ ਥਾਵਾ (ਕੰਲਪੈਕਸ ਦੇ ਅੰਦਰ ਜਾ ਬਾਹਰ) ( Parking Places indoor or Outdoor) ਤੇ ਸੁਰੱਖਿਆ ਪ੍ਰਬੰਧਾਂ ਨੂੰ ਮਜਬੂਤ ਕਰਨ ਲਈ ਸੀ.ਸੀ.ਟੀ.ਵੀ ਕੈਮਰੇ ਲਗਾਉਣੇ ਅਤੇ ਵਾਹਨ ਪਾਰਕ ਕਰਨ ਵਾਲੇ ਵਾਹਨ ਮਾਲਕ ਦਾ ਰਿਕਾਰਡ ਮੇਨਟੇਨ ਕਰਨਾ ਜਰੂਰੀ ਹੈ ਤਾਂ ਜੋ ਵਾਹਨ ਚੋਰੀ ਦੀਆਂ ਘਟਨਾਵਾਂ ਤੇ ਕਾਬੂ ਪਾਇਆ ਜਾ ਸਕੇ।
ਭਾਰਤੀ ਨਾਗਰਿਕ ਸੁਰੱਖਤਾ ਸਹਿੰਤਾ 2023 ਦੀ ਧਾਰਾ 163 ਬੀ.ਐਨ.ਐਸ.ਐਸ ਅਧੀਨ ਪ੍ਰਾਪਤ ਅਧਿਕਾਰਾ ਦੀ ਵਰਤੋਂ ਕਰਦਿਆਂ ਹੋਏ, ਕਮਿਸ਼ਨਰੇਟ ਅੰਮ੍ਰਿਤਸਰ ਦੀ ਹਦੂਦ ਅੰਦਰ ਪੈਂਦੀਆ ਵਾਹਨ ਖੜੀਆਂ ਕਰਨ ਦੀਆਂ ਥਾਵਾਂ ਜਿਵੇ ਕਿ ਰੇਲਵੇ ਸਟੇਸ਼ਨ, ਬੱਸ ਸਟੈਂਡ, ਧਾਰਮਿਕ ਥਾਂਵਾ, ਹਸਪਤਾਲ, ਭੀੜ ਵਾਲੇ ਬਾਜਾਰਾਂ ਅਤੇ ਹੋਰ ਵਾਹਨ ਪਾਰਕ ਕਰਨ ਲਈ ਬਣੀਆਂ ਥਾਵਾਂ ਆਦਿ ਦੇ ਮਾਲਕ/ ਪ੍ਰਬੰਧਕ (ਕੰਪਲੈਕਸ ਦੇ ਅੰਦਰ ਜਾ ਬਾਹਰ) (Parking Places Indoor or Outdoor) ਸੀ.ਸੀ.ਟੀ.ਵੀ ਕੈਮਰੇ ਲਗਾਏ ਬਿਨ੍ਹਾਂ ਵਾਹਨ ਪਾਰਕਿੰਗ ਨਹੀ ਚਲਾਉਣੇ। ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਸੀ.ਸੀ.ਟੀ.ਵੀ ਕੈਮਰੇ ਇਸ ਤਰੀਕੇ ਨਾਲ ਲਗਾਏ ਜਾਣ ਕਿ ਜੋ ਵਾਹਨ ਪਾਰਕਿੰਗ ਦੇ ਅੰਦਰ/ਬਾਹਰ, ਆਉਂਦਾ/ਜਾਂਦਾ ਹੈ ਉਸ ਵਾਹਨ ਦੀ ਨੰਬਰ ਪਲੇਟ ਅਤੇ ਵਾਹਨ ਚਲਾਉਣ ਵਾਲੇ ਵਿਅਕਤੀ ਦਾ ਚੇਹਰਾ ਸਾਫ ਨਜਰ ਆਵੇ, ਅਤੇ ਇਸ ਸਬੰਧੀ ਲਗਾਏ ਸੀ.ਸੀ.ਟੀ.ਵੀ ਕੈਮਰਿਆ ਦੀ 45 ਦਿਨ ਤੱਕ ਰਿਕਾਡਿੰਗ ਦੀ ਸੀ.ਡੀ. ਤਿਆਰ ਕਰਨ ਉਪਰੰਤ ਹਰ 15 ਦਿਨ ਬਾਅਦ ਸਬੰਧਤ ਥਾਣੇ ਵਿੱਚ ਜਮਾਂ ਕਰਵਾਈ ਜਾਵੇ ਅਤੇ ਵਾਹਨ ਪਾਰਕ ਕਰਨ ਵਾਲੇ ਵਾਹਨ ਮਾਲਕ ਦਾ ਰਿਕਾਰਡ ਜੇਕਰ ਵਾਹਨ ਇੱਕ ਦਿਨ ਲਈ ਖੜਾ ਕਰਨਾ ਹੋਵੇ ਤਾਂ ਰਜਿਸਟਰ ਵਿੱਚ ਉਸਦਾ ਅੰਦਰਾਜ ਹੇਠ ਲਿਖੇ ਪ੍ਰੋਫਾਰਮੇ ਅਨੁਸਾਰ ਕੀਤਾ ਜਾਵੇ:– Sr.No., Name of Person, Mobile Phone Number ID, Detail of Vehicle, Type of Vehicle, Registration No., Chasis No., Engine No., Date of parking of Vehicle & Date when vehicle was taken back
ਇਸਦੇ ਨਾਲ ਹੀ ਵਾਹਨ ਮਾਲਕ ਦੇ ਰਜਿਸਟਰ ਵਿੱਚ ਦਸਤਖਤ ਕਰਵਾਉਣਗੇ। ਅਗਰ ਵਾਹਨ ਇੱਕ ਦਿਨ ਤੋ ਵੱਧ ਸਮੇ ਲਈ ਪਾਰਕ ਕਰਨਾ ਹੋਵੇ ਤਾਂ ਉਸਦਾ ਅੰਦਰਾਜ ਰਜਿਸਟਰ ਵਿੱਚ ਉਕਤ ਅਨੁਸਾਰ ਕਰਕੇ ਉਸ ਵਾਹਨ ਮਾਲਕ ਕੋਲੋ ਵਾਹਨ ਦੇ ਰਜਿਸਟਰੇਸ਼ਨ ਅਤੇ ਡਰਾਇਵਿੰਗ ਲਾਈਸੈਂਸ ਦੀ ਫੋਟੋ ਕਾਪੀ ਲੈ ਕੇ ਬਤੋਰ ਰਿਕਾਰਡ ਰੱਖਣੇ। ਇਸ ਤੋਂ ਇਲਾਵਾ ਪਾਰਕਿੰਗ ਦੀਆ ਥਾਂਵਾ ਪਰ ਕੰਮ ਕਰ ਰਹੇ ਵਿਅਕਤੀਆਂ ਦੀ ਪੁਲਿਸ ਵੈਰੀਫਿਕੇਸ਼ਨ ਸਬੰਧਤ ਥਾਣਾ ਤੋ ਕਾਰਵਾਈ ਜਾਵੇ।
6) *ਸੜਕਾ/ਫੁੱਟਪਾਥਾਂ ਅਣਅਧਿਕਾਰਤ ਕਬਜ਼ਿਆ ਬਾਰੇ:- *
ਕਮਿਸ਼ਨਰੇਟ ਅੰਮ੍ਰਿਤਸਰ ਦੇ ਇਲਾਕੇ ਵਿੱਚ ਸੜਕਾਂ ਅਤੇ ਬਜਾਰਾਂ ਦੇ ਨਾਲ-ਨਾਲ ਫੁੱਟਪਾਥਾਂ ਤੇ ਬਹੁਤ ਸਾਰੇ ਅਣ-ਅਧਿਕਾਰਤ ਕਬਜੇ ਹਨ, ਜਿਹਨਾਂ ਵਿੱਚ ਪ੍ਰਮੁੱਖ ਤੋਰ ਤੇ:-1. ਅਣ-ਅਧਿਕਾਰਤ ਬੋਰਡ/ ਸੰਕੇਤ (Signage’s) ਲੱਗਣੇ, 2. ਫੁੱਟਪਾਥਾਂ ਤੇ ਰੇਹੜੀਆਂ-ਫੜੀਆਂ ਅਤੇ ਖੋਖੇ ਲੱਗਣਾ, 3. ਦੁਕਾਨਦਾਰਾ ਵੱਲੋ ਦੁਕਾਨਾ ਤੋ ਅੱਗੇ ਵਧਾ ਕੇ ਫੁੱਟਪਾਥ ਤੇ ਸਮਾਨ ਰੱਖਣਾ ਅਤੇ 4.ਵਹੀਕਲ ਪਾਰਕਿੰਗ ਆਦਿ ਹਨ।
ਉਪਰੋਕਤ ਕਾਰਨਾਂ ਕਰਕੇ ਪੈਦਲ ਚੱਲਣ ਵਾਲੇ ਵਿਅਕਤੀਆਂ ਨੂੰ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ ਅਤੇ ਨਾਲ ਹੀ ਟ੍ਰੈਫਿਕ ਵਿੱਚ ਵੀ ਵਿਘਨ ਪੈਂਦਾ ਹੈ ਅਤੇ ਕਾਨੂੰਨ ਵਿਵਸਥਾ ਤੇ ਵੀ ਢਾਅ ਲੱਗਦੀ ਹੈ। ਇਸ ਤੋਂ ਇਲਾਵਾ ਅਜਿਹਾ ਹੋਣ ਨਾਲ ਬਜਾਰਾਂ, ਸੜਕਾਂ ਅਤੇ ਫੁਟਪਾਥਾਂ ਤੇ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ। ਇਸ ਲਈ ਇਸ ਨੂੰ ਮੱਦੇਨਜਰ ਰੱਖਦੇ ਹੋਏ।
1. ਸ਼ਹਿਰ ਵਿਚ ਸੜਕਾਂ ਤੇ ਜਾਮ ਲੱਗਣ ਤੋਂ ਰੋਕਣ ਲਈ, 2.ਪੈਦਲ ਚੱਲਣ ਵਾਲਿਆ ਨੂੰ ਐਕਸੀਡੈਂਟ ਦਾ ਸਿਕਾਰ ਹੋਣ ਤੋ ਬਚਾਉਣ ਲਈ, 3. ਹੋਰ ਛੋਟੇ ਜੁਰਮਾਂ (Petty Crimes) ਦੀ ਰੋਕਥਾਮ ਲਈ
ਕਮਿਸ਼ਨਰੇਟ ਅੰਮ੍ਰਿਤਸਰ ਦੀ ਹਦੂਦ ਅੰਦਰ ਸੜਕਾਂ ਦੇ ਨਾਲ -ਨਾਲ ਫੁੱਟਪਾਥ ਤੇ ਅਣ-ਅਧਿਕਾਰਤ ਬੋਰਡ ਲਗਾਉਣ, ਦੁਕਾਨਦਾਰਾਂ ਵੱਲੋ ਦੁਕਾਨ ਦੀ ਹੱਦ ਤੋ ਬਾਹਰ ਸੜਕਾ ਤੇ ਸਮਾਨ ਰੱਖ ਕੇ ਵੇਚਣ ਅਤੇ ਫੁੱਟਪਾਥਾਂ ਤੇ ਸਮਾਨ ਰੱਖ ਕੇ ਵੇਚਣ ਤੇ ਪਾਬੰਧੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-