





Total views : 5596791








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ਤਹਿਤ, ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਥਾਣਾ ਰਣਜੀਤ ਐਵਿਨਿਊ ਵੱਲੋਂ ਇੱਕ ਵੱਡੇ ਫਾਰਮਾ ਤਸਕਰੀ ਕਾਰਟੈਲ ਦਾ ਪਰਦਾਫਾਸ਼ ਕੀਤਾ ਗਿਆ।ਇਸ ਅਭਿਆਨ ਦੌਰਾਨ, 03 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਹਨਾਂ ਪਾਸੋਂ 1750 ਨਸ਼ੀਲੇ ਟੀਕੇ, 22,300 ਨਸ਼ੀਲੀਆਂ ਗੋਲੀਆਂ (ਵਪਾਰਕ ਮਾਤਰਾ), ਇੱਕ ਕਾਰ ਅਤੇ ਇੱਕ ਐਕਟਿਵਾ ਬਰਾਮਦ ਕੀਤੀ ਗਈ।ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ
ਨੇ ਅੰਮ੍ਰਿਤਸਰ ਸ਼ਹਿਰ ਵਿੱਚ ਨਸ਼ੀਲੇ ਪਦਾਰਥਾ ਦੇ ਧਦਾ ਕਰਨ ਵਾਲਿਆਂ ਖਿਲਾਫ ਵਿਸ਼ੇਸ਼ ਮਹਿੰਮ ਚਲਾਈ ਗਈ ਹੈ ਜੋ ਸ੍ਰੀ ਮਤੀ ਹਰਕਮਲ ਕੋਰ ਏਡੀਸੀਪੀ ਸਿਟੀ ਟੂ ਅਤੇ ਸ੍ਰੀ ਅਰਵਿੰਦ ਮੀਨਾ, ਏਸੀਪੀ ਨੌਰਥ ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ ਤੇ ਇੰਸਪੈਕਟਰ ਰੋਬਿਨ ਹੰਸ ਮੁੱਖ ਅਫਸਰ ਥਾਣਾ ਰਣਜੀਤ ਐਵਨਿਊ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮਿਤੀ 22/2/2025 ਨੂੰ ਪੀ.ਆਰ ਚੋਕ ਰਣਜੀਤ ਐਵਨਿਊ ਅੰਮ੍ਰਿਤਸਰ ਵਿੱਚ ਥਾਣਾ ਰਣਜੀਤ ਐਵਨਿਊ ਦੀ ਪੁਲਿਸ ਪਾਰਟੀ ਵੱਲੋ ਨਾਕਾ ਬੰਦੀ ਕਰਕੇ ਸੁਖਰਾਜ ਸਿੰਘ ਉਰਫ ਗੋਰੀ ਪੁੱਤਰ ਬਲਵਿੰਦਰ ਸਿੰਘ ਪਿੰਡ ਤੇੜਾ ਕਲਾ ਤਹਿਸੀਲ ਅਜਨਾਲਾ ਅੰਮ੍ਰਿਤਸਰ ਅਤੇ ਇਕ ਨਾਬਾਲਗ ਨੂੰ ਕਾਬੂ ਕਰਕੇ ਇਹਨਾਂ ਦੇ ਕਬਜਾ ਵਿੱਚੋ ਇਕ ਕਾਰ ਵਿੱਚੋ 700 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ।ਜੋ ਇਹਨਾਂ ਨੇ ਪੁੱਛ ਗਿੱਛ ਤੇ ਦੱਸਿਆਂ ਕਿ ਸੁਖਰਾਜ ਸਿੰਘ ਅਤੇ ਨਾਬਾਲਗ ਆਪਸ ਵਿੱਚ ਜੀਜਾ ਅਤੇ ਸਾਲਾ ਹਨ ਅਤੇ ਨਾਬਾਲਗ ਦਾ ਪਿਤਾ ਓੁਮਪ੍ਰਕਾਸ਼ ਤੇੜਾ ਕਲਾ ਪਿੰਡ ਵਿੱਚ ਮੈਡੀਕੱਲ ਸਟੋਰ ਕਰਦਾ ਹੈ ਜਿਸ ਤੇ ਇਹ ਨਸ਼ੀਲੀਆਂ ਗੋਲੀਆ ਵੇਚਦਾ ਹੈ ।
ਉਕਤ ਦੋਸ਼ੀ ਸੁਖਰਾਜ ਸਿੰਘ ਅਤੇ ਨਾਬਾਗਲ ਨੇ ਇਹ ਨਸ਼ੀਲੀਆਂ ਗੋਲੀਆਂ ਮਨਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਮਕਾਨ ਨੰਬਰ 295 ਨਿਊ ਅਜਾਦ ਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਅਤੇ ਸ਼ਿਵਮ ਡੀ.ਐਮ ਮੈਡੀਕੱਲ ਸਟੋਰ ਮਜੀਠਾ ਰੋਡ ਅੰਮ੍ਰਿਤਸਰ ਪਾਸੋ ਲੈ ਕੇ ਆਉਦੇ ਹਨ ।
ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਸੁਖਰਾਜ ਸਿੰਘ ਅਤੇ ਮਨਪ੍ਰੀਤ ਸਿੰਘ ਖ਼ਿਲਾਫ਼ ਪਹਿਲਾਂ ਵੀ NDPS ਐਕਟ, ਪੋਕਸੋ ਐਕਟ ਅਤੇ ਹੋਰ ਕਾਨੂੰਨੀ ਧਾਰਾਵਾਂ ਅਧੀਨ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਮੁਕੱਦਮੇ ਦਰਜ ਰਜਿਸਟਰ ਹਨ।ਫੜੇ ਗਏ ਦੋਸ਼ੀਆ ਦੇ ਬੈਕਵਰਡ ਅਤੇ ਫਾਰਵਰਡ ਸਬੰਧਾਂ ਦੀ ਜਾਂਚ ਕਰਨ ਅਤੇ ਡਰੱਗ ਸਪਲਾਇਰਾਂ, ਡੀਲਰਾਂ ਅਤੇ ਉਨ੍ਹਾਂ ਦੇ ਖਰੀਦਦਾਰਾਂ ਦੇ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।ਅੰਮ੍ਰਿਤਸਰ ਪੁਲਿਸ ਹਰ ਤਰੀਕੇ ਨਾਲ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-