





Total views : 5596791








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ /ਬਾਰਡਰ ਨਿਊਜ ਸਰਵਿਸ
ਕੇਂਦਰੀ ਮੰਤਰੀ ਰਵਨੀਤ ਬਿੱਟੂ ਵਲੋਂ ਕਿਸਾਨਾਂ ਪ੍ਰਤੀ ਜ਼ਹਿਰ ਉਗਲਣ ‘ਤੇ ਪ੍ਰਤੀ ਕਿਰਿਆ ਦਿੰਦਿਆਂ ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਪੂਰਨ ਸਿੰਘ ਮਾੜੀਮੇਘਾ, ਡਿਪਟੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਗੰਡੀਵਿੰਡ, ਸੂਬਾ ਕਮੇਟੀ ਮੈਂਬਰ ਮਹਾਂਬੀਰ ਸਿੰਘ ਗਿੱਲ ਅਤੇ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਕੁਲਬੀਰ ਸਿੰਘ ਕਸੇਲ ਨੇ ਕਿਹਾ ਕਿ ਭਾਜਪਾ ਸਰਕਾਰ ਪੂਰੀ ਤਰ੍ਹਾਂ ਕਿਸਾਨ ਮਜ਼ਦੂਰ ਵਿਰੋਧੀ ਹੈ ਤੇ ਬਿੱਟੂ ਭਾਜਪਾ ਦੀ ਨੀਤੀ ਅਨੁਸਾਰ ਹੀ ਜ਼ਹਿਰ ਉਗਲ ਰਿਹਾ ਹੈ।
ਰਵਨੀਤ ਬਿੱਟੂ ਦੀ ਕਿਸਾਨਾਂ ਪ੍ਰਤੀ ਨਫ਼ਰਤ ਭਾਜਪਾ ਦੀ ਨੀਤੀ ਦਾ ਪ੍ਰਗਟਾਵਾ — ਕਿਸਾਨ ਸਭਾ
ਭਾਜਪਾ ਦੇ ਰਾਜ ਦੌਰਾਨ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ ਤੇ ਵਪਾਰੀਆਂ ਨੂੰ ਰਗੜਾ ਲਾਇਆ ਜਾ ਰਿਹਾ ਹੈ। ਦੇਸ਼ ਦੀ ਦੌਲਤ ਅਡਾਨੀ ਅੰਬਾਨੀ ਦੇ ਹਵਾਲੇ ਕੀਤੀ ਜਾ ਰਹੀ ਹੈ। ਜੇਕਰ ਬਿੱਟੂ ਦੀ ਸਰਕਾਰ ਨੇ ਕਿਸਾਨ ਆਗੂਆਂ ਦੀ ਜਾਇਦਾਦ ਦੀ ਜਾਂਚ ਕਰਾਉਣੀ ਹੈ ਤਾਂ ਜੀ ਸਦਕੇ ਕਰਾਵੇ, ਪਰ ਇਸਤੋਂ ਪਹਿਲਾਂ ਭਾਜਪਾ ਆਗੂਆਂ ਤੇ ਅਡਾਨੀ ਅੰਬਾਨੀ ਦੀ ਜਾਇਦਾਦ ਦੀ ਜਾਂਚ ਪਹਿਲਾਂ ਕਰਾਵੇ ਤਾਂ ਕਿ ਪਤਾ ਚੱਲ ਸਕੇ ਕਿ ਭਾਜਪਾ ਦੇ ਰਾਜ ਦੌਰਾਨ ਇਹਨਾਂ ਦੀ ਜਾਇਦਾਦ ਕਿੰਨੇ ਗੁਣਾ ਵਧੀ ਹੈ।
ਕੇਂਦਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਪੰਜਾਬ ਦਾ ਕਿਸਾਨ ਐਤਕੀਂ ਮੰਡੀਆਂ ਵਿੱਚ ਰੁਲ ਰਿਹਾ ਹੈ, ਝੋਨਾ ਘੱਟ ਰੇਟ ਤੇ ਵੇਚਣ ਲਈ ਮਜਬੂਰ ਹੈ, ਉਧਰ ਬਿੱਟੂ ਵਰਗੇ ਕਲੰਕਿਤ ਆਗੂ ਜ਼ਖਮਾਂ ਤੇ ਲੂਣ ਛਿੜਕ ਰਹੇ ਹਨ।
ਮਜ਼ਦੂਰ ਤੇ ਹੋਰ ਆਮ ਲੋਕ ਮਹਿੰਗਾਈ ਤੇ ਬੇਰੁਜ਼ਗਾਰੀ ਨਾਲ ਝੰਬੇ ਹੋਏ ਹਨ। ਕਾਰੋਬਾਰੀ ਲੋਕ ਸੰਕਟ ਵਿੱਚ ਹਨ ਤੇ ਬਿੱਟੂ ਵਰਗੇ ਫੋਕੇ ਆਗੂ ਨਫ਼ਰਤ ਵੰਡ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਸਾਨ ਸਭਾ ਦੇ ਆਗੂ ਬਲਦੇਵ ਸਿੰਘ ਰਸੂਲਪੁਰ, ਰਾਣਾ ਰਣਜੀਤ ਸਿੰਘ, ਸੁਖਦੇਵ ਸਿੰਘ ਮਾਨੋਚਾਹਲ, ਰਣਜੀਤ ਸਿੰਘ ਬਹਾਦਰ ਨਗਰ, ਬਲਵਿੰਦਰ ਸਿੰਘ ਦਦੇਹਰ, ਬਲਦੇਵ ਸਿੰਘ ਧੂੰਦਾ, ਰਛਪਾਲ ਸਿੰਘ ਬਾਠ, ਹਰਬਿੰਦਰ ਸਿੰਘ ਕਸੇਲ ਆਦਿ ਆਗੂ ਹਾਜ਼ਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-