Total views : 5507410
Total views : 5507410
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਬਾਰਡਰ ਨਿਊਜ ਸਰਵਿਸ
ਧਰਮਪ੍ਰੀਤ ਸਿੰਘ ਉਰਫ ‘‘ਮੁੱਖ ਮੰਤਰੀ’’ ਧਮਕ ਬੇਸ ਨੂੰ ਕੁੱਟਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਪੁਲਿਸ ਮੁਲਾਜ਼ਮ ‘ਮੁੱਖ ਮੰਤਰੀ’ ਦੀ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।
‘ਮੁੱਖ ਮੰਤਰੀ’ ਦੀ ਕੁੱਟਮਾਰ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੋਈ ਕਾਰਵਾਈ
ਇਸ ਦੀ ਪੁਸ਼ਟੀ ਕਰਦਿਆਂ ਐੱਸਪੀ ਇਨਵੈਸਟੀਗੇਸ਼ਨ ਅਜੈ ਰਾਜ ਨੇ ਦੱਸਿਆ ਕਿ ਪਿੰਡ ਦੀਨੇਵਾਲ ਦੇ ਤਿੰਨ ਜਣਿਆਂ ਨੇ 112 ਨੰਬਰ ‘ਤੇ ਉਸ ਖਿ਼ਲਾਫ਼ ਘਰ ਵਿੱਚ ਇੱਟਾਂ-ਰੋੜੇ ਮਾਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ। ਜਦੋਂ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ ਤਾਂ ਉਹ ਪੁਲਿਸ ਦੇ ਵੀ ਗਲ਼ ਪੈ ਗਿਆ ਤੇ ਉਨ੍ਹਾਂ ਖਿ਼ਲਾਫ਼ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ। ਘਟਨਾ ਪਿੰਡ ਦੀਨੇਵਾਲ ਜ਼ਿਲ੍ਹਾ ਤਰਨ ਤਾਰਨ ਦੀ ਹੈ। ਮੁੱਖ ਮੰਤਰੀ ਖਿਲਾਫ਼ ਪਿੰਡ ਵਾਲਿਆਂ ਦੀ ਸ਼ਿਕਾਇਤ ਉਤੇ ਪੁਲਿਸ ਮੌਕੇ ਉਤੇ ਸੀ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਪੁਲਿਸ ਮੁੱਖ ਮੰਤਰੀ ਨੂੰ ਵਾਲਾਂ ਤੋਂ ਫੜ ਕੇ ਘੜੀਸ ਰਹੀ ਹੈ।
ਇਸ ਮਾਮਲੇ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਧਮਾਕਾ ਬੇਸ ਦੀ ਪੁਲਿਸ ਮੁਲਾਜਮਾਂ ਵਲੋ ਕੀਤੀ ਕੁੱਟਮਾਰ ਦੀ ਨਿੰਦਾ ਮੰਗ ਕੀਤੀ ਹੈ ਕਿ ਜਿਸ ਤਰਾਂ ਨੌਜਵਾਨ ਨੂੰ ਪੁਲਿਸ ਮੁਲਾਜਮਾਂ ਵਵਲੋ ਵਾਲਾਂ ਤੋ ਫੜਕੇ ਛੱਲੀਆਂ ਵਾਂਗ ਕੁੱਟਿਆ ਜਾ ਰਿਹਾ ਹੈ, ਉਸ ਨੂੰ ਮੁੱਖ ਰੱਖਕੇ ਪੁਲਿਸ ਮੁਲਾਜਮਾਂ ਵਿਰੁੱਧ ਕੇਸ਼ਾ ਦੀ ਬੇਅਦਬੀ ਕਰਨ ਦਾ ਮਾਮਲਾ ਵੀ ਦਰਜ ਕੀਤਾ ਜਾਏ।
ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-