ਦਾਣਾ ਮੰਡੀ ‘ਚ ਅਣਗਹਿਲੀ ਵਰਤਣ ਵਾਲੇ ਪਨਗਰੇਨ, ਵੇਅਰਹਾਊਸ, ਪਨਸਪ ਤੇ ਮਾਰਕਫੈੱਡ ਦੇ ਇੰਸਪੈਕਟਰਾਂ ਨੂੰ ਐਸ.ਡੀ.ਐਮ ਬਟਾਲਾ ਵਲੋਂ ਸਖ਼ਤ ਤਾੜਨਾ

4674262
Total views : 5505329

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਬਟਾਲਾ/ਬੀ.ਐਨ.ਈ ਬਿਊਰੋ 
ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਦਾਣਾ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ, ਇਸ ਸਬੰਧੀ ਅਧਿਕਾਰੀਆਂ ਵਲੋਂ ਮੰਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। 
ਇਸ ਸਬੰਧੀ ਗੱਲ ਕਰਦਿਆਂ ਵਿਕਰਮਜੀਤ ਸਿੰਘ, ਐਸ.ਡੀ.ਐਮ ਬਟਾਲਾ ਨੇ ਦੱਸਿਆ ਕਿ ਦਾਣਾ ਮੰਡੀ ਵਡਾਲਾ ਗ੍ਰੰਥੀਆਂ ਵਿਖੇ ਅਣਗਹਿਲੀ ਵਰਤਣ ਵਾਲੇ ਇੰਸਪੈਕਟਰ ਰਜਿੰਦਰਪਾਲ ਸਿੰਘ ਪਨਗਰੇਨ, ਬਟਾਲਾ, ਇੰਸਪੈਕਟਰ ਸਿਕੰਦਰ ਸਿੰਘ ਮਾਰਕਫੈਡ ਬਟਾਲਾ, ਹਰਜੀਤ ਸਿੰਘ/ਵੇਅਰ ਹਾਉਸ ਬਟਾਲਾ ਅਤੇ ਨਵਜੋਤ ਸਿੰਘ ਇੰਸਪੈਕਟਰ ਪਨਸਪ, ਗੁਰਦਾਸਪੁਰ ਨੂੰ ਸਖ਼ਤ ਤਾੜਨਾ ਕੀਤੀ ਗਈ ਹੈ। 
ਐਸ.ਡੀ ਐਮ ਬਟਾਲਾ ਨੇ ਅੱਗੇ ਦੱਸਿਆ ਕਿ ਉਪਰੋਕਤ ਇੰਸਪੈਕਟਰਾਂ ਨੂੰ ਪਹਿਲਾਂ ਵੀ ਕਿਹਾ ਗਿਆ ਸੀ ਕਿ ਜਿਸ ਕਿਸਾਨ ਪਾਸੋਂ ਝੋਨੇ ਦੀ ਖਰੀਦ ਕੀਤੀ ਗਈ ਹੈ, ਉਸਦਾ ਮੋਬਾਇਲ ਨੰਬਰ ਵੀ ਰਜਿਸਟਰ ਵਿੱਚ ਦਰਜ ਕੀਤਾ ਜਾਵੇ। 
ਉਨ੍ਹਾਂ ਅੱਗੇ ਦੱਸਿਆ ਪ੍ਰੰਤੂ 30 ਅਕਤੂਬਰ ਨੂੰ ਵਡਾਲਾ ਗ੍ਰੰਥੀਆਂ ਦੀ ਮੰਡੀਆਂ ਦੀ ਚੈਕਿੰਗ ਦੋਰਾਨ ਪਾਇਆ ਗਿਆ ਕਿ ਜੋ ਤੁਹਾਡੇ ਵੱਲੋਂ ਝੋਨੇ ਦੀ ਪਰਚੇਜ ਸਬੰਧੀ ਰਜਿਸਟਰ ਲਗਾਇਆ ਗਿਆ ਹੈ, ਉਸ ਵਿੱਚ ਝੋਨਾਂ ਵੇਚਣ ਵਾਲੇ ਕਿਸਾਨਾਂ ਦੇ ਮੋਬਾਇਲ ਨੰਬਰ ਦਰਜ ਨਹੀ ਕੀਤੇ ਗਏ ਹਨ ਅਤੇ ਰਜਿਸਟਰ ਵਿੱਚ ਆਪ ਵੱਲੋਂ ਰੋਜਾਨਾ ਫਸਲ ਖਰੀਦਣ ਸਬੰਧੀ ਜੋੜ ਵੀ ਨਹੀ ਲਗਾਇਆ ਗਿਆ ਹੈ ਅਤੇ ਨਾ ਹੀ ਮਿਤੀ 29 ਅਕਤੂਬਰ ਦੀ ਕੋਈ ਐਂਟਰੀ ਦਰਜ ਨਹੀ ਕੀਤੀ ਗਈ ਹੈ। ਇਸਤੋ ਇਲਾਵਾ ਆਪ ਵੱਲੋਂ ਝੋਨੇ ਦੀ ਲਿਫਟਿੰਗ ਸਬੰਧੀ ਗੇਟ ਪਾਸ ਮੰਡੀ ਸੁਪਰਵਾਈਜ਼ਰ ਨੂੰ ਨਹੀ ਦਿੱਤੇ ਗਏ ਹਨ, ਜਿਸ ਕਰਕੇ ਆਪ ਨੇ ਆਪਣੀ ਡਿਊਟੀ ਪ੍ਰਤੀ ਕੁਤਾਹੀ/ਘੋਰ ਅਣਗਹਿਲੀ ਦਾ ਸਬੂਤ ਦਿੱਤਾ ਹੈ।
ਐਸ.ਡੀ.ਐਮ ਨੇ ਇੰਸਪੈਕਟਰਾਂ ਨੂੰ ਸਖ਼ਤ ਤਾੜਨਾ ਕਰਦਿਆਂ ਹੈ ਕਿ ਭਵਿੱਖ ਵਿੱਚ ਅਜਿਹੀ ਗਲਤੀ ਨੂੰ ਨਾ ਦੁਹਰਾਇਆ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਆਪ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਲਈ ਉੱਚ ਅਧਿਕਾਰੀਆਂ ਨੂੰ ਲਿਖ ਦਿੱਤਾ ਜਾਵੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 
Share this News