Total views : 5505390
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਮੂਲ ਰੂਪ ‘ਚ ਯੂ.ਪੀ ਦੇ ਝਬਾਲ ਵਿਖੇ ਕਿਰਾਏ ਦੇ ਘਰ ‘ਚ ਰਹਿਣ ਵਾਲੇ ਦੋ ਸਕੇ ਭਰਾਵਾਂ ਦੀ ਦੀਵਾਲੀ ਵਾਲੀ ਰਾਤ ਇਕੋ ਸਮੇ ਮੌਤ ਹੋਣ ਨਾਲ ਖੁਸ਼ੀਆ ਦੀ ਰਾਗੌਲੀ ਬਨਾਉਣ ਦੀ ਥਾਂ ਪ੍ਰੀਵਾਰ ਨੂੰ ਮਾਤਮ ਦੇ ਸੱਥਰ ਵਿਛਾਉਣੇ ਪਏ। ਜਿਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਝਬਾਲ ਤੋਂ ਥੋੜੀ ਦੂਰ ਪਿੰਡ ਗੱਗੋਬੂਹਾ ਨੇੜੇ ਪੀ ਓ ਪੀ ਦਾ ਕੰਮ ਕਰਕੇ ਮੋਟਰਸਾਈਕਲ ਤੇ ਵਾਪਸ ਝਬਾਲ ਨੂੰ ਆ ਰਹੇ ਯੂ ਪੀ ਵਾਸੀ ਦੋ ਸਕੇ ਭਰਾਵਾਂ ਦਾ ਮੋਟਰਸਾਈਕਲ ਰਸਤੇ ਵਿੱਚ ਪੈਂਦੀ ਪਾਣੀ ਵਾਲੀ ਡਰੇਨ ਦੇ ਪੁੱਲ ਨਾਲ ਵੱਜਕੇ ਪਾਣੀ ਵਿੱਚ ਡਿੱਗਣ ਕਾਰਣ ਦੋਵਾਂ ਭਰਾਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ।
ਪੀ.ਓ.ਪੀ ਦਾ ਕੰਮ ਕਰਕੇ ਵਾਪਿਸ ਝਬਾਲ ਆ ਰਹੇ ਸਨ ਦੋਵੇ ਭਰਾ
ਯੂ .ਪੀ ਵਾਸੀ ਦੋ ਸਕੇ ਭਰਾ ਰਾਜ ਕੁਮਾਰ,ਮੰਤੋਸ਼ ਕੁਮਾਰ ਪੁੱਤਰ ਰਾਮ ਨਰਾਇਣ ਜੋ ਪੀ ਓ ਪੀ ਕਰਨ ਦਾ ਕੰਮ ਕਰਦੇ ਸੀ ਅਤੇ ਝਬਾਲ ਵਿਖੇ ਕਿਰਾਏ ਤੇ ਰਹਿੰਦੇ ਸਨ।ਬੀਤੇ ਕੱਲ ਸ਼ਾਮ ਨੂੰ ਪਿੰਡ ਭੁੱਚਰ ਖੁਰਦ ਤੋਂ ਕਿਸੇ ਦੇ ਘਰ ਪੀ ਓ ਪੀ ਦਾ ਕੰਮ ਕਰਕੇ ਮੋਟਰਸਾਈਕਲ ਤੇ ਵਾਪਸ ਝਬਾਲ ਨੂੰ ਆ ਰਹੇ ਸਨ ਕਿ ਪਿੰਡ ਗੱਗੋਬੂਹਾ ਨੇੜੇ ਰਸਤੇ ਵਿੱਚ ਪੈਂਦੀ ਪਾਣੀ ਵਾਲੀ ਡਰੇਨ ਦੇ ਪੁੱਲ ਵਿੱਚ ਇਹਨੀਂ ਜ਼ੋਰ ਨਾਲ ਮੋਟਰਸਾਈਕਲ ਵੱਜ ਕੇ ਪਾਣੀ ਵਿੱਚ ਡਿੱਗ ਗਿਆ ਜਿਸ ਨਾਲ ਦੋਵਾਂ ਭਰਾਵਾਂ ਰਾਜ ਕੁਮਾਰ ਤੇ ਮੰਤੋਸ਼ ਕੁਮਾਰ ਦੀ ਮੌਕੇ ਤੇ ਮੌਤ ਹੋ ਗਈ। ਘਟਨਾ ਦਾ ਪਤਾ ਚਲਦਿਆਂ ਝਬਾਲ ਦੀ ਪੁਲਿਸ ਪਾਰਟੀ ਨੇ ਮੌਕੇ ਤੇ ਪੁੱਜ ਕੇ ਦੋਹਾਂ ਲਾਸ਼ਾ ਨੂੰ ਕਬਜੇ ਵਿੱਚ ਕਾਨੂੰਨੀ ਕਾਰਵਾਈ ਕਰਕੇ ਲਾਸ਼ਾ ਵਾਰਸਾਂ ਦੇ ਹਵਾਲੇ ਕਰ ਦਿੱਤੀਆ ਹਨ। ਦੋਹਾਂ ਭਰਾਵਾਂ ਦੀ ਮੌਤ ਨੂੰ ਲੈਕੇ ਪ੍ਰੀਵਾਰ ਦੇ ਨਾਲ ਲੋਕਾਂ ਵਲੋ ਦੁੱਖ ਦਾ ਇਜਹਾਰ ਕੀਤਾ ਜਾ ਰਿਹਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-