Total views : 5505245
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਇਕ ਹਫਤਾ ਪਹਿਲਾਂ ਗੁਰੂ ਨਗਰੀ ਬਤੌਰ ਪੁਲਿਸ ਕਮਿਸ਼ਨਰ ਕਾਰਜਭਾਰ ਸੰਭਾਲਣ ਉਪਰੰਤ ਕੀਤੀਆ ਪ੍ਰਾਪਤੀਆ ਬਾਰੇ ਚਾਨਣਾ ਪਾਂਉਦਿਆਂ ਸ: ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਨੇ ਚੰਗੀ ਕਾਰਗੁਜਾਰੀ ਵਿਖਾਂਉਣ ਵਾਲੇ ਇੰਸਪੈਕਟਰ ਰੈਕ ਤੋ ਲੈਕੇ ਸਿਪਾਹੀ ਤੱਕ 31 ਮੁਲਾਜਮਾਂ ਨੂੰ ਸਨਮਾਨਿਤ ਕਰਦਿਆ ਕਿਹਾ ਕਿ ਇਕ ਹਫਤੇ ‘ਚ ਪੁਲਿਸ ਕਮਿਸਨਰੇਟ ਅੰਮ੍ਰਿਤਸਰ ‘ਚ ਨਸ਼ਾ ਤਸਕਰਾਂ ਦੀ 7 ਮਾਮਲੇ ਦਰਜ ਕਰਕੇ 14 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ।
ਸ: ਭੁੱਲਰ ਨੇ ਦੱਸਿਆ ਕਿ ਪੁਲਿਸ ਦੀ ਹੋਰ ਅਹਿਮ ਪ੍ਰਾਪਤੀ ਹੈ ਕਿ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਨੂੰ ਕਾਬੂ ਕਰਕੇ ਉਨਾਂ ਪਾਸੋ ਹਥਿਆਰ ਬ੍ਰਾਮਦ ਕੀਤੇ ਗਏ ਹਨ ਅਤੇ ਜੂਆ ਐਕਟ ਤਾਹਿਤ ਕੇਸ ਦਰਜ ਕਰਕੇ 27ਵਿਆਕਤੀਆ ਨੂੰ ਕਾਬੂ ਕੀਤਾ ਗਿਆ ਜਿੰਨਾ ਪਾਸੋ ਇਕ ਲੱਖ ਅੱਠ ਹਜਾਰ ਰੁਪਏ ਬ੍ਰਾਮਦ ਹੋਏ ਹਨ ਅਤੇ ਲੁੱਟਾਂ ਖੋਹਾਂ ਕਰਨ ਵਾਲੇ 26 ਝਪਟਮਾਰਾਂ ਨੂੰ ਗ੍ਰਿਫਤਾਰ ਕਰਕੇ ਉਨਾਂ ਪਾਸੋ ਖੋਹ ਕੀਤੀ ਇਕ ਲੱਖ 70 ਹਜਰ ਰੁਪਏ ਦੀ ਰਾਸ਼ੀ ਬ੍ਰਾਮਦ ਹੋਈ ਹੈ।ਇਸ ਤੋ ਇਲਾਵਾ ਟਰੈਫਿਕ ਸਟਾਫ ਤੋ ਇਲਾਵਾ ਥਾਣਾ ਪੁਲਿਸ ਵਲੋ 1450 ਵਾਹਨਾਂ ਨੂੰ ਜਸਬਤ ਕਰਕੇ 118 ਵਾਹਨਾਂ ਨੂੰ ਬੰਦ ਕੀਤਾ ਗਿਆ ਹੈ ਅਤੇ 2254 ਦੇ ਮੌਕੇ ‘ਤੇ ਚਲਾਨ ਕਰਕੇ ਉਨਾਂ ਪਾਸੋ 4 ਲੱਖ 23 ਹਜਾਰ ਦਾ ਜੁਰਮਾਨਾ ਵਸੂਲਿਆ ਗਿਆ । ਸ: ਭੁੱਲ਼ਰ ਨੇ ਕਿਹਾ ਕਿ ਪੁਲਿਸ ਲੋਕਾਂ ਦੀ ਜਾਨ ਮਾਲ ਦੀ ਸਰੁੱਖਿਆ ਲਈ ਪੂਰੀ ਤਰਾਂ ਪਾਬੰਦ ਹੈ ਅਤੇ ਆ ਰਹੇ ਤਿਉਹਾਰੀ ਦਿਨਾਂ ‘ਚ ਵੀ ਸਮਾਜ ਵਿਰੋਧੀ ਅਨਸਰਾਂ ਤੇ ਸਖਤ ਨਜਰ ਰੱਖੀ ਜਾ ਰਹੀ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-