





Total views : 5596780








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਅੱਜ ਪੰਚਾਇਤੀ ਚੋਣਾਂ ਲੜਨ ਲਈ ਨਾਮਜ਼ਦਗੀਆਂ ਭਰਨ ਦੀ ਆਖ਼ਰੀ ਤਾਰੀਖ ਸੀ ਜਿਸ ਵਿੱਚ ਸੱਤਾ ਧਾਰੀ ਪਾਰਟੀ ਦੇ ਵੱਡੇ ਆਗੂਆਂ ਦੇ ਨਾਲ ਨਾਲ ਪੰਚਾਇਤੀ ਵਿਭਾਗ ਦੇ ਅਫਸਰਾਂ ਤੇ ਹੇਠਲੇ ਮੁਲਾਜ਼ਮਾਂ ਦੀ ਖੂਬ ਚਾਂਦੀ ਰਹੀ ਸਰਕਾਰ ਤੇ ਪੁਲਿਸ ਵਿਭਾਗ ਮੂਕ ਦਰਸ਼ਕ ਬਣਕੇ ਹੋ ਰਹੀਆਂ ਧੱਕੇਸ਼ਾਹੀਆਂ ਦਾ ਨਜ਼ਾਰਾ ਆਪਣੀਆਂ ਅੱਖਾਂ ਨਾਲ ਵੇਖਦਾ ਰਿਹਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਜੀਠਾ ਹਲਕੇ ਦੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਸ੍ਰ ਭਗਵੰਤ ਪਾਲ ਸਿੰਘ ਸੱਚਰ ਨੇ ਕੀਤਾ ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਚੋਣ ਕਮਿਸ਼ਨ ਦੀ ਸਰਕਾਰੀ ਤੰਤਰ ਨੂੰ ਉੱਕਾ ਈ ਕੋਈ ਡਰ ਨਹੀਂ ਸੀ ਜੇ ਗੱਲ ਕਰੀਏ ਬੀ ਡੀ ਪੀ ਓ ਤਰਸਿੱਕਾ ਪ੍ਰਗਟ ਸਿੰਘ ਦੀ ਤਾਂ ਉਹ ਆਪਣੇ ਦਫ਼ਤਰ ਵਿੱਚ ਬਹਿਣ ਤੋਂ ਹੀ ਗੁਰੇਜ਼ ਕਰਦਾ ਰਿਹਾ ਤੇ ਕਦੇ ਕਿਸੇ ਪਿੰਡ ਵਿੱਚ ਤੇ ਕਦੇ ਕਿਸੇ ਜਗਾ ਤੇ ਸੱਤਾ ਧਾਰੀਆਂ ਨੂੰ ਸੱਦਕੇ ਜਾਂ ਜਿਸ ਨਾਲ ਗੋਟੀ ਫਿੱਟ ਹੋ ਜਾਂਦੀ ਸੀ ।
ਉਸਨੂੰ ਬੁਲਾਕੇ ਕੰਮ ਕਰਦਾ ਸੀ ਕਨਸੋਆਂ ਤੇ ਇਹ ਹਨ ਕਿ ਇਸ ਨੇ ਆਪਣੇ ਬੁਡਾਪੇ ਦਾ ਇੰਤਜ਼ਾਮ ਇਹਨਾਂ ਚੋਣਾਂ ਵਿੱਚ ਹੀ ਕਰ ਲਿਆ ਹੈ ਚਰਚਾ ਤੇ ਇਹ ਹੈ ਕਿ ਮਾਝੇ ਦੇ ਇੱਕ ਮੰਤਰੀ ਜਿਸਦਾ ਤਰਸਿੱਕਾ ਬਲਾਕ ਨਾਲ ਨੇੜਲਾ ਸਬੰਧ ਹੈ ਨੇ ਬੀ ਡੀ ਪੀ ਓ ਤਰਸਿੱਕਾ ਦੀਆਂ ਸਾਰੀਆਂ ਗਤੀ ਵਿਧੀਆਂ ਨੂੰ ਗੁਪਤ ਕੈਮਰੇ ਵਾਂਗ ਭਾਂਪਿਆਂ ,ਇਸ ਬਾਰੇ ਮਜੀਠਾ ਹਲਕੇ ਦੇ ਇੱਕ ਸੀਨੀਅਰ ਕਾਮਰੇਡ ਆਗੂ ਨੇ ਸ਼ੋਸ਼ਲ ਮੀਡੀਆ ਤੇ ਇੱਕ ਪੋਸਟ ਪਾਕੇ ਤਰਥੱਲ਼ੀ ਮਚਾ ਦਿੱਤੀ ਹੈ ਜਿਸਦਾ ਜ਼ਿਕਰ ਅਗਲੇ ਦਿਨਾਂ ਵਿੱਚ ਹੋਣਾ ਲਾਜ਼ਮੀ ਹੈ ,ਜੇ ਗੱਲ ਕਰੀਏ ਮਜੀਠਾ ਬਲਾਕ ਦੀ ਤਾਂ ਇਸ ਵਿੱਚ ਵੀ ਕੋਈ ਕਿਸੇ ਕੋਲ਼ੋਂ ਲੁਕਿਆ ਛਿਪਿਆ ਨਹੀਂ , ਵੋਟਾਂ ਦੀ ਹੋਈ ਵਾਰਡਬੰਦੀ ਦੀ ਤਬਦੀਲੀ ਤੇ ਵੋਟਾਂ ਦਾ ਕੱਟ ਹੋ ਜਾਣਾ ਤੇ ਫਿਰ ਲਿਸਟ ਵਿੱਚ ਸ਼ਾਮਲ ਕਰਨ ਲਈ ਦੋ ਚਾਰ ਨਹੀ ਲੱਖਾਂ ਰੂਪੈ ਦੇ ਅਦਾਨ ਪ੍ਰਦਾਨ ਦੀਆਂ ਖਬਰਾਂ ਹਨ , ਅਜੇ ਵੀ ਇਹ ਸਿਲਸਿਲਾ ਮੁੱਕਿਆ ਨਹੀਂ ਸਰਕਾਰੀ ਤੰਤਰ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਕਾਗਜ ਰੱਦ ਕਰਨ ਦਾ ਡਰਾਵਾ ਦੇਕੇ ਵਿਚੋਲਿਆਂ ਰਾਹੀਂ ਜੇਬਾਂ ਗਰਮ ਕਰਨ ਦੀ ਵੱਡੇ ਪੱਧਰ ਤੇ ਵਿਉਤਬੰਦੀ ਕਰ ਰਹੇ ਹਨ।
ਪਰ ਅਫ਼ਸੋਸ ਕਿ ਇਲੈਕਸ਼ਨ ਕਮਿਸ਼ਨ ਅੱਖਾਂ ਬੰਦ ਕਰੀ ਬੈਠਾ ਇਸਤੇ ਕੋਈ ਐਕਸ਼ਨ ਲੈਣ ਦੇ ਮੂਡ ਵਿੱਚ ਨਹੀਂ ਜਾਪਦਾ , ਤੇ ਜਿਹੜੀ ਪੁਲਿਸ ਲੋਕਾਂ ਦੀ ਰਖਵਾਲੀ ਵਾਸਤੇ ਸੀ ਉਹੀ ਪੁਲਿਸ ਸੱਤਾ ਧਾਰੀਆਂ ਦੇ ਹੱਕ ਵਿੱਚ ਨਜ਼ਰ ਆਈ , ਪਰ ਲੋਕਾਂ ਨੂੰ ਇਮਾਨਦਾਰੀ ਦਾ ਸਬਕ ਪੜਾਉਣ ਵਾਲੀ , ਬਦਲਾਅ ਵਾਲੀ ਪਾਰਟੀ ਦਾ ਅਸਲੀ ਚਿਹਰਾ ਇਹਨਾਂ ਚੋਣਾਂ ਵਿੱਚ ਬੇਨਕਾਬ ਹੋ ਗਿਆ ਜਿਸ ਬਾਰੇ ਚਰਚਾ ਅਗਲੇ ਦਿਨਾਂ ਵਿੱਚ ਵੱਡੇ ਪੱਧਰ ਤੇ ਹੋਵੇਗੀ ਇਸ ਮੌਕੇ ਬਲਾਕ ਕਾਂਗਰਸ ਮਜੀਠਾ ਸ਼ਹਿਰੀ ਦੇ ਪ੍ਰਧਾਨ ਨਵਦੀਪ ਸਿੰਘ ਸੋਨਾ , ਰਣਜੀਤ ਸਿੰਘ ਮਜਵਿੰਡ , ਜਸਬੀਰ ਸਿੰਘ ਬੱਲ ਵੀ ਨਾਲ ਸਨ । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-