Total views : 5504994
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਦਵਿੰਦਰ ਸਿੰਘ ਦੀ ਅਗਵਾਈ ਹੇਠ ਨਹਿਰ ਦਫਤਰ ਵਿਖੇ ਹੋਈ, ਜਿਸ ਵਿੱਚ ਸਰਕਾਰ ਵਿਰੁੱਧ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਅਪੀਲ ਕਰਦਿਆ 22 ਅਕਤੂਬਰ 2024 ਦੀ ਮੁਹਾਲੀ ਰੈਲੀ ਦੀ ਤਿਆਰੀ ਲਈ ਹੁਣ ਤੋਂ ਸਰਗਰਮ ਹੋਣ ਲਈ ਆਖਿਆ ਗਿਆ, ਸਰਕਾਰ ਜਿਵੇਂ ਮੁੱਖ ਮੰਤਰੀ ਵੱਲੋਂ ਮੀਟਿੰਗ ਦਾ ਸਮਾਂ ਦੇਣ ਉਪਰੰਤ ਬਾਰ ਬਾਰ ਮੀਟਿੰਗ ਕਰਨ ਤੋਂ ਭੱਜਣਾ ਨਖੇਧੀ ਯੋਗ ਹੈ।
ਪੈਨਸ਼ਨਰਜ ਨੂੰ ਪੇ-ਕਮਿਸ਼ਨ ਦੀ ਰਿਪੋਰਟ ਅਨੁਸਾਰ 2.59 ਦਾ ਗੁਣਾਂਕ ਨਾ ਦੇਣਾ,66 ਮਹੀਨੇ ਦਾ ਬਕਾਇਆ ਦੇਣ ਲਈ ਕੋਈ ਠੋਸ ਕਾਰਵਾਈ ਨਾ ਕਰਨਾ,1/1/2016 ਤੋਂ ਵੱਖ ਵੱਖ ਸਮੇਂ ਦੀਆ ਡੀ.ਏ ਦੀਆ ਕਿਸ਼ਤਾ ਦਾ ਬਕਾਇਆ ਜੋ 16 ਮਹੀਨੇ ਦਾ ਅਕਾਲੀ ਬੀਜੇਪੀ,ਸਰਕਾਰ,155 ਮਹੀਨੇ ਦਾ ਕਾਂਗਰਸ ਸਰਕਾਰ,71 ਮਹੀਨੇ ਦਾ ਮੌਜੂਦਾ ਆਪ ਸਰਕਾਰ ਦਾ ਜੋ ਕੁਲ 242 ਮਹੀਨੇ ਦਾ ਬਕਾਇਆ ਬਣਦਾ ਹੈ।ਅੱਜ ਦੀ ਮੀਟਿੰਗ ਦੀ ਕਾਰਵਾਈ ਹਰਬੰਸ ਸਿੰਘ ਗੋਲ ਮੁੱਖ ਸਰਪ੍ਰਸਤ ਵੱਲੋਂ ਨਿਭਾਈ ਗਈ, ਬੁਲਾਰਿਆ ਵਿੱਚ, ਗੁਰਮੇਜ ਸਿੰਘ ਅਟਾਰੀ,ਡਿਪਟੀ ਜਨਰਲ ਸਕੱਤਰ, ਅਮਰਜੀਤ ਸਿੰਘ ਬੱਗਾ ਪ੍ਰੈੱਸ ਸਕੱਤਰ, ਜੋਗਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਸ਼ਿਵ ਨਰਾਇਣ ਸਹਾਇਕ ਪ੍ਰਬੰਧਕ ਸਕੱਤਰ, ਵੱਲੋਂ ਸਰਕਾਰ ਦੇ ਮਾੜੇ ਪ੍ਰਬੰਧਾ ਕਾਰਨ ਪੈਨਸ਼ਨਰਜ ਨੂੰ ਆ ਰਹੀਆ ਮੁਸ਼ਕਿਲਾ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਅਖੀਰ ਵਿੱਚ ਦਵਿੰਦਰ ਸਿੰਘ ਪ੍ਰਧਾਨ,ਜੋਗਿੰਦਰ ਸਿੰਘ ਜਨਰਲ ਸਕੱਤਰ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਅਤੇ ਆਏ ਪੈਨਸ਼ਨਰਜ ਦਾ ਧੰਨਵਾਦ ਕੀਤਾ ਗਿਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-