Total views : 5508259
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਾਮਾ ਮੰਡੀ/ ਅਸ਼ੋਕ ਕੁਮਾਰ
ਰਾਮਾ ਮੰਡੀ ਸ਼ਹਿਰ ਅੰਦਰ ਸ਼ਰੇਆਮ ਚੱਲ ਰਹੀ ਹੈ ਬਾਲ ਮਜਦੂਰੀ lਇਥੇ ਸੂਤਰ ਤੋ ਪਤਾ ਲੱਗਾ ਹੈ ਕਿ ਲੋਕਾਂ ਅੰਦਰ ਪੰਜਾਬ ਸਰਕਾਰ ਤੇ ਪ੍ਰਤੀ ਗੁੱਸੇ ਦੀ ਲਹਿਰ ਉੱਠ ਰਹੀ ਹੈ ਇਹ ਕਿ ਸ਼ਹਿਰ ਅੰਦਰ ਬਸਤੀਆਂ ਦੇ ਲੋਕ ਮਹਿੰਗਾਈ ਹੋਣ ਕਰਕੇ ਲੋਕਾਂ ਦੇ ਚੁੱਲੇ ਤਪਣੇ ਮੁਸ਼ਕਿਲ ਹੋ ਰਹੇ ਹਨ l
ਜਿਸ ਕਰਕੇ ਗਰੀਬ ਪਰਿਵਾਰ ਨੂੰ ਆਪਣੇ 8, 10 ਸਾਲ ਦੇ ਬੱਚੇ ਦੁਕਾਨਦਾਰਾਂ ਕੋਲ ਬਾਲ ਮਜਦੂਰੀ ਦੇ ਕੰਮ ਤੇ ਲਾਉਣੇ ਪੈ ਰਹੇ ਹਨ l ਜਿਸ ਕਾਰਨ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਾਈ ਲਿਖਾਈ ਤੋਂ ਵਾਂਝੇ ਰਹਿ ਜਾਂਦੇ ਹਨ ਜਦਕਿ ਅੱਜ ਦੇਸ਼ ਅੰਦਰ ਅਨਪੜ ਵਿਅਕਤੀ ਦੀ ਕੋਈ ਜ਼ਿੰਦਗੀ ਨਹੀਂ ਹੈl
ਇੱਥੇ ਲਿਖਣ ਯੋਗ ਹੈ ਕਿ ਨਾ ਤਾਂ ਪੰਜਾਬ ਸਰਕਾਰ ਇਸ ਪਾਸੇ ਤੇ ਧਿਆਨ ਦੇ ਰਹੀ ਹੈ ਨਾ ਹੀ ਜਿਲ੍ਹਾ ਪ੍ਰਸ਼ਾਸਨ ਇਸ ਨੂੰ ਪਹਿਲ ਦੇ ਅਧਾਰ ਤੇ ਲੈ ਰਿਹਾ ਹੈ ਜਦ ਰਾਮਾ ਸ਼ਹਿਰ ਅੰਦਰ ਕੁਝ ਦੁਕਾਨਦਾਰ ਵੱਲੋਂ ਬੱਚਿਆਂ ਨੂੰ ਦੁਕਾਨ ਤੇ ਰੱਖ ਕੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ l ਇੱਥੇ ਇਹ ਵੀ ਦੱਸਣ ਯੋਗ ਹੈ ਕਿ ਤਿਉਹਾਰਾਂ ਦੇ ਦਿਨ ਚੱਲ ਰਹੇ ਹਨ ਅਤੇ ਇਸ ਮੌਕੇ ਸ਼ਹਿਰ ਦੀਆਂ ਦੁਕਾਨਾਂ ਅਤੇ ਹੋਟਲਾਂ ਦੇ ਇਹ ਬੱਚੇ ਕੰਮ ਕਰਦੇ ਦੇਖੇ ਜਾ ਸਕਦੇ ਹਨ lਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-