ਪੰਜਾਬ ਵਜਾਰਤ ‘ਚੋ ਕੱਲ ਅੱਧੀ ਦਰਜਨ ਦੇ ਕਰੀਬ ਮੰਤਰੀਆਂ ਦੀ ਹੋ ਸਕਦੀ ਹੈ ਛਾਂਟੀ !ਸਰਹੱਦੀ ਪੱਟੀ ਦੇ ਇਕ ਮੰਤਰੀ ਦਾ ਨਾਮ ਵੀ ਚਰਚਾ ‘ਚ

4676143
Total views : 5508261

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ 

ਪੰਜਾਬ ਦੀ ਭਗਵੰਤ ਮਾਨ ਕੈਬਨਿਟ ਵਿੱਚ ਸੋਮਵਾਰ ਨੂੰ ਵੱਡੀ ਰੱਦੋ ਬਦਲ ਹੋਵੇਗੀ ਅਤੇ ਬਹੁਤੀ ਸੰਭਾਵਨਾ ਸੋਮਵਾਰ ਨੂੰ ਹੀ ਰਾਜ ਭਵਨ ਵਿੱਚ ਸਹੁੰ ਚੁੱਕ ਸਮਾਗਮ ਕਰਵਾਇਆ ਜਾਏਗਾ।  ਭਰੋਸੇਯੋਗ ਜਾਣਕਾਰੀ ਅਨੁਸਾਰ, ਇਸ ਰੱਦੋ ਬਦਲ ਵਿੱਚ ਕੁੱਝ ਮੌਜੂਦਾ ਪੰਜ ਤੋਂ ਛੇ ਨਵੇਂ ਮੰਤਰੀਆਂ ਦੀ ਵਜ਼ਾਰਤ ਵਿੱਚੋਂ ਛੁੱਟੀ ਕਰਕੇ, ਉਨ੍ਹਾਂ ਨੂੰ ਪਾਰਟੀ ਦੀਆਂ ਜਿੰਮੇਵਾਰੀਆਂ ਦਿੱਤੀਆਂ ਜਾ ਸਕਦੀਆਂ ਹਨ, ਜਦੋਂਕਿ ਕੁੱਝ ਹੋਰ ਆਪ ਵਿਧਾਇਕਾਂ ਨੂੰ ਨਵੇਂ ਮੰਤਰੀ ਵਜੋਂ ਸ਼ਾਮਲ ਕੀਤਾ ਜਾ ਸਕਦਾ ਹੈ, ਜਿਨ੍ਹਾਂ ਦੀ ਗਿਣਤੀ 5 ਦੇ ਕਰੀਬ ਹੋ ਸਕਦੀ ਹੈ।

ਅਹਿਮ ਸੂਤਰਾਂ ਅਨੁਸਾਰ ਚੇਤਨ ਸਿੰਘ ਜੌੜਾਮਾਜਰਾ, ਬ੍ਰਹ ਸ਼ੰਕਰ ਜਿੰਪਾ, ਬਲਕਾਰ ਸਿੰਘ ਅਤੇ ਅਨਮੋਲ ਗਗਨ ਮਾਨ ਤੋਂ ਇਲਾਵਾ ਸਰਹੱਦੀ ਖਿੱਤੇ ਦੇ ਇੱਕ ਹੋਰ ਵਜ਼ੀਰ ਦੀ ਕੈਬਨਿਟ ’ਚੋਂ ਛਾਂਟੀ ਹੋ ਸਕਦੀ ਹੈ।

ਦੂਜੇ ਪਾਸੇ ਬਰਿੰਦਰ ਕੁਮਾਰ ਗੋਇਲ, ਡਾ. ਰਵੀਜੋਤ, ਤਰਨਪ੍ਰੀਤ ਸਿੰਘ ਸੌਂਦ, ਮਹਿੰਦਰ ਭਗਤ ਅਤੇ ਹਰਦੀਪ ਸਿੰਘ ਮੁੰਡੀਆਂ ਤੋਂ ਇਲਾਵਾ ਇੱਕ ਹੋਰ ਨੌਜਵਾਨ ਚਿਹਰੇ ਨੂੰ ਕੈਬਨਿਟ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News