Total views : 5506914
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ਚ ਅਧਿਆਪਕਾਂ ਦੇ ਕੀਤੇ ਤਬਾਦਲਿਆਂ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ (ਕੰਨਿਆਂ) ਅਜਨਾਲਾ ਤੋਂ ਤਬਦੀਲ ਹੋ ਕੇ ਆਏ ਮੁੱਖ ਅਧਿਆਪਕਾ ਸ੍ਰੀਮਤੀ ਰਿਚਾਪ੍ਰੀਤ ਵੱਲੋਂ ਸਰਕਾਰੀ ਐਲੀਮਂਟਰੀ ਸਕੂਲ ਕ੍ਰਿਸ਼ਨਾ ਨਗਰ ਅੰਮ੍ਰਿਤਸਰ – 2 ਵਿਖੇ ਬਤੌਰ ਮੁੱਖ ਅਧਿਆਪਕਾ ਵਜੋਂ ਬਲਾਕ ਸਿੱਖਿਆ ਅਫ਼ਸਰ ਅੰਮ੍ਰਿਤਸਰ – 2 ਦੇ ਸਿੱਖਿਆ ਅਫ਼ਸਰ ਗੁਰਦੇਵ ਸਿੰਘ ਦੀ ਸਰਪ੍ਰਸਤੀ ਤੇ ਸੈਂਟਰ ਹੈੱਡ ਟੀਚਰ ਸ੍ਰੀਮਤੀ ਮੋਨਿਕਾ ਰਾਣਾ ਦੀ ਪ੍ਰਧਾਨਗੀ ਚ ਸੰਖੇਪ ਸਵਾਗਤੀ ਪ੍ਰੀਕਿਰਿਆ ਦੌਰਾਨ ਆਪਣਾ ਆਹੁਦਾ ਸੰਭਾਲਿਆ। ਸਵਾਗਤੀ ਪ੍ਰੀਕ੍ਰਿਆ ਦੌਰਾਨ ਸਟੇਟ ਬੈਂਕ ਅਫ਼ਸਰ ਸ੍ਰੀਮਤੀ ਇੰਦਰਜੋਤ ਕੌਰ ਅਰੋੜਾ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਉਚੇਚੇ ਤੌਰ ਤੇ ਮੌਜੂਦ ਸਨ।ਸਮੂਹ ਸਟਾਫ ਵਲੋਂ ਸਨਮਾਨ ਚ ਚਾਹ ਪਾਰਟੀ ਦਿੱਤੀ ਗਈ।
ਸਕੂਲ ਦੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਚ ਸਮੂਹ ਸਟਾਫ਼ ਦਾ ਸਹਿਯੋਗ ਲਿਆ ਜਾਵੇਗਾ: ਰਿਚਾਪ੍ਰੀਤ
ਨਵ ਨਿਯੁਕਤ ਮੁੱਖ ਅਧਿਆਪਕਾ ਸ੍ਰੀਮਤੀ ਰਿਚਾਪ੍ਰੀਤ ਨੇ ਆਪਣਾ ਆਹੁਦਾ ਸੰਭਾਲਣ ਪਿੱਛੋਂ ਸਮੂਹ ਸਟਾਫ਼ ਨਾਲ ਮੁੱਢਲੀ ਜਾਣ ਪਛਾਣ ਕੀਤੀ। ਸਟਾਫ ਨਾਲ ਪਲੇਠੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਹੁਦਾ ਸੰਭਾਲ ਚੁੱਕੇ ਮੁੱਖ ਅਧਿਆਪਕਾ ਸ੍ਰੀਮਤੀ ਰਿਚਾਪ੍ਰੀਤ ਨੇ ਸਪਸ਼ਟ ਕੀਤਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਸਿੱਖਿਆ ਵਿਭਾਗ ਪੰਜਾਬ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ੍ਰ ਕੰਵਲਜੀਤ ਸਿੰਘ ਦੇ ਦਿਸ਼ਾ ਨਿਰਦੇਸਾਂ ਤੇ ਆਪਣੇ ਸਕੂਲ ਦੇ ਪ੍ਰੀ ਪ੍ਰਾਇਮਰੀ ਤੇ ਪ੍ਰਾਇਮਰੀ ਬੱਚਿਆਂ ਦੀ ਮਿਆਰੀ ਸਿੱਖਿਆ ਵਜੋਂ ਨੀਹਾਂ ਮਜ਼ਬੂਤ ਕਰਨ ਤੇ ਸਮੇਂ ਦੇ ਹਾਣੀ ਬਣਾਉਣ ਚ ਹੋਰ ਅਨੁਸ਼ਾਸਨੀ ਤੇ ਮਿਹਨਤੀ ਭੂਮਿਕਾ ਨਿਭਾਈ ਜਾਵੇਗੀ। ਭਾਵੇਂ ਕਿ ਮੁੱਢਲੇ ਰਿਕਾਰਡ ਅਨੁਸਾਰ ਤੁਸੀ ਪਹਿਲਾਂ ਹੀ ਆਪਣੀ ਆਪਣੀ ਜ਼ਿੰਮੇਵਾਰੀ ਦੀ ਬਿਹਤਰੀਨ ਭੂਮਿਕਾ ਚ ਹੋ। ਉਹਨਾਂ ਨੇ ਇਸ ਸਕੂਲ ਨੂੰ ਜ਼ਿਲ੍ਹੇ ਚੋਂ ਮਿਆਰ ਪੱਖੋਂ ਮਾਡਲ ਸਕੂਲ ਬਣਾਉਣ ਲਈ ਸਮੁੱਚੇ ਸਟਾਫ਼ ਕੋਲੋਂ ਭਰਵੇਂ ਸਹਿਯੋਗ ਦੀ ਉਮੀਦ ਪ੍ਰਗਟਾਈ। ਇਸ ਮੌਕੇ ਗਾਇਤਰੀ, ਕਮਲਪ੍ਰੀਤ ਕੌਰ, ਰਿਤੂ ਬਾਲਾ, ਸ਼ੁਖਨੰਦਨ ਕੌਰ, ਆਰਤੀ ਕਾਂਤਾ, ਪੂਜਾ ਰਾਣੀ, ਆਰਤੀ ਸਿਆਲ, ਮੀਨਾਕਸ਼ੀ ਬੇਦੀ, ਹਰਪਾਲਜੀਤ ਕੌਰ ਸਮੂਹ ਸਟਾਫ਼ ਮੈਂਬਰਾਂ ਤੋਂ ਇਲਾਵਾ ਆਂਗਨਵਾੜੀ ਮੁਲਾਜ਼ਮ ਸੁਖਦੀਪ ਕੌਰ ਤੇ ਰੇਖਾ ਮੌਜੂਦ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-