Total views : 5506914
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਨਿਵੇਕਲੀ ਪਹਿਲਕਦਮੀ ਕਰਦੇ ਹੋਏ, ਲੋਕਾਂ ਦੇ 78 ਮੋਬਾਇਲ ਫੋਨਾਂ ਨੂੰ ਟਰੇਸ ਕਰਕੇ ਉਹਨਾਂ ਦੇ ਅਸਲ ਮਾਲਕਾਂ ਨੂੰ ਸਪੂਰਦ ਕੀਤੇ ਗਏ।ਸ਼੍ਰੀ ਰਣਜੀਤ ਸਿੰਘ ਢਿਲੋਂ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਥਾਣਾ ਸਾਈਬਰ ਕਰਾਇਮ, ਅੰਮ੍ਰਿਤਸਰ ਇੰਸਪੈਕਟਰ ਰਾਜਬੀਰ ਕੌਰ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਇਹ ਮੋਬਾਇਲ ਫੋਨ ਟਰੇਸ ਕੀਤੇ ਗਏ ਹਨ।
ਮੋਬਇਲ ਫੋਨ ਗੁੰਮ ਹੋਣ ‘ਤੇ ਤਾਰੁੰਤ ਨੇੜਲੇ ਥਾਂਣੇ ਦੇ ਸਾਂਝ ਕੇਦਰ ‘ਚ ਸ਼ਕਾਇਤ ਦਰਜ ਕਰਾਈ ਜਾਏ-ਪੁਲਿਸ ਕਮਿਸ਼ਨਰ ਢਿਲ਼ੋ
ਉਹਨਾਂ ਦੱਸਿਆ ਕਿ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਤਿੰਨਾਂ ਜੋਨਾਂ ਦੇ ਸਾਂਝ ਕੇਂਦਰਾਂ ਅਤੇ ਥਾਣਾ ਸਾਈਬਰ ਕਰਾਇਮ ਕੋਲ ਪਬਲਿਕ ਨੇ ਮੋਬਾਇਲ ਫੋਨ ਚੌਰੀ/ਗੁੰਮ ਹੋਣ ਦੀਆਂ ਰਿਪੋਰਟਾ ਦਰਜ਼ ਕਰਵਾਈਆਂ ਗਈਆਂ ਸਨ। ਜਿਸਤੇ ਤਕਨੀਕੀ ਢੰਗ ਨਾਲ ਕਾਰਵਾਈ ਕਰਦੇ ਹੋਏ ਥਾਣਾ ਸਾਈਬਰ ਕਰਾਈਮ, ਅਮ੍ਰਿਤਸਰ ਸਿਟੀ ਵੱਲੋਂ 02 ਮਹੀਨੇ (ਜੁਲਾਈ-ਅਗਸਤ/2024) ਦੋਰਾਨ ਕੁੱਲ 78 ਮੋਬਾਈਲ ਫੋਨ ਜਿੰਨਾਂ ਨੂੰ ਵਿਦੇਸ਼ ਦੁਬੱਈ, ਦੂਜ਼ੀਆਂ ਸਟੇਟਾਂ ਜੰਮੂ-ਕਸ਼ਮੀਰ, ਬਿਹਾਰ, ਰਾਜਸਥਾਨ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋਂ ਭਾਲ ਕਰਕੇ ਉਹਨਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ।
ਪਬਲਿਕ ਨੂੰ ਅਪੀਲ ਕੀਤੀ ਹੈ ਕਿ ਜਦੋਂ ਕਿਸੇ ਦਾ ਮੋਬਾਈਲ ਫੋਨ ਗੁੰਮ ਹੋ ਜਾਂਦਾ ਹੈ ਤਾਂ ਤੁਰੰਤ ਨੇੜਲੇ ਥਾਣੇ ਵਿੱਚ ਬਣੇ ਸਾਂਝ ਕੇਂਦਰ ਜਾਂ CEIR ਪੋਰਟਲ ਤੇ ਮਿਸਿੰਗ ਰਿਪੋਰਟ ਦਰਜ਼ ਕਰਵਾਈ ਜਾਵੇ ਤਾਂ ਜੋ ਮੋਬਾਇਲ ਫੋਨ ਨੂੰ ਕੋਈ ਸ਼ਰਾਰਤੀ ਅਨਸਰ ਮਿਸ ਸੂਜ਼ ਨਾ ਕਰ ਸਕੇ। ਜੇਕਰ ਕਿਸੇ ਨੂੰ ਗੁੰਮ ਹੋਇਆ ਮੋਬਾਇਲ ਫੋਨ ਮਿਲਦਾ ਹੈ ਤਾਂ ਉਸਨੂੰ ਪੁਲਿਸ ਨੂੰ ਦਿੱਤਾ ਜਾਵੇ ਤਾਂ ਜੋ ਇਸ ਮੋਬਾਇਲ ਫੋਨ ਨੂੰ ਉਸਦੇ ਅਸਲ ਮਾਲਕ ਨੂੰ ਵਾਪਸ ਕੀਤਾ ਜਾ ਸਕੇ। ਡਿਜ਼ੀਟਲ ਟਰਾਂਜ਼ੇਸ਼ਨਾਂ, ਕਿਸੇ ਤਰ੍ਹਾਂ ਦੀ ਐਪ, ਵੈਬਸਾਈਟਾਂ ਲਿੰਕਾਂ ਨੂੰ ਓਪਰੇਟ ਕਰਨ ਸਮੇਂ ਸੁਚੇਤ ਹੋ ਕੇ ਕੰਮ ਕੀਤਾ ਜਾਵੇ ਅਤੇ ਆਪਣਾਂ ਓ.ਟੀ.ਪੀ ਕਿਸੇ ਵੀ ਸੂਰਤ ਵਿੱਚ ਕਿਸੇ ਅਜ਼ਨਬੀ ਨਾਲ ਕਦੇ ਵੀ ਸਾਂਝਾਂ ਨਾ ਕੀਤਾ ਜਾਵੇ।ਇਸ ਸਮੇ ਉਨਾਂ ਨਾਲ ਡੀ.ਸੀ.ਪੀ (ਡੀ) ਸ਼੍ਰੀ ਹਰਪ੍ਰੀਤ ਸਿੰਘ ਮੰਡੇਰ, ਸ੍ਰੀਮਤੀ ਹਰਕਮਲ ਕੌਰ ਏ.ਡੀ.ਸੀ.ਪੀ ਸਥਾਨਿਕ, ਅੰਮ੍ਰਿਤਸਰ ਅਤੇ ਸ੍ਰੀ ਵਿਜ਼ੇ ਕੁਮਾਰ, ਏ.ਸੀ.ਪੀ ਸਾਈਬਰ ਕਰਾਇਮ ਵੀ ਹਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-