





Total views : 5596559








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਬੱਬੂ ਬੰਡਾਲਾ , ਲਾਲੀ ਕੈਰੋ
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ/ਸੈਕੰਡਰੀ ਸਿੱਖਿਆ ਤਰਨਤਾਰਨ ਸ਼੍ਰੀ ਰਾਜੇਸ਼ ਕੁਮਾਰ ਸ਼ਰਮਾ,ਉਪ ਜ਼ਿਲ੍ਹਾ ਸਿਖਿਆ ਅਫ਼ਸਰ ਤਰਨਤਾਰਨ (ਅ) ਸੁਰਿੰਦਰ ਕੁਮਾਰ ਵੱਲੋਂ ਸੀਈਪੀ ਅਭਿਆਸ ਪ੍ਰੀਖਿਆ-2 ਤਹਿਤ ਜ਼ਿਲ੍ਹੇ ਦੇ ਵੱਖ ਵੱਖ ਸਰਕਾਰੀ ਸਕੂਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਡੀਈਓ ਐਲੀਮੈਂਟਰੀ/ ਸੈਕੰਡਰੀ ਤਰਨਤਾਰਨ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਟੀ ਲੜਕੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੈਰੋਂ ਕੰਨਿਆ, ਸਰਕਾਰੀ ਹਾਈ ਸਕੂਲ ਕੈਰੋਂ ਲੜਕੇ ਵਿਖੇ ਪਹੁੰਚ ਕੇ ਪ੍ਰੀਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਉਹਨਾਂ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਅਭਿਆਸ ਪ੍ਰੀਖਿਆ-2 ਦੇ ਫ਼ਾਇਦੇ ਦੱਸਦਿਆਂ ਉਤਸ਼ਾਹਿਤ ਕੀਤਾ ਅਤੇ ਉਹਨਾਂ ਦੇ ਵਧੀਆ ਭਵਿੱਖ ਦੀ ਕਾਮਨਾ ਕੀਤੀ।
ਡਿਪਟੀ ਡੀਈਓ ਐਲੀਮੈਂਟਰੀ ਸੁਰਿੰਦਰ ਕੁਮਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਕੈਰੋਂ ਲੜਕੇ,ਨਰਸਰੀ ਸਕੂਲ ਕੈਰੋਂ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਕੈਰੋਂ ਲੜਕੀਆਂ ਬਲਾਕ ਨੌਸ਼ਹਿਰਾ ਪਨੂੰਆਂ ਵਿਖੇ ਪ੍ਰੀਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਡੀਈਓ ਐਲੀਮੈਂਟਰੀ/ਸੈਕੰਡਰੀ ਤਰਨਤਾਰਨ ਨੇ ਇਸ ਮੌਕੇ ਅਧਿਆਪਕਾਂ ਨੂੰ ਪ੍ਰੇਰਿਆ ਕਿ ਸੀਈਪੀ ਅਭਿਆਸ ਪ੍ਰੀਖਿਆਵਾਂ ਨੂੰ ਲੈਕੇ ਵਿਦਿਆਰਥੀਆਂ ਦਾ ਡਰ ਦੂਰ ਕੀਤਾ ਜਾਵੇ ਅਤੇ ਪਰੋਜੈਕਟਰ ਦੀ ਵਰਤੋਂ ਰਾਹੀਂ ਇਹਨਾਂ ਦਾ ਲਗਾਤਾਰ ਅਭਿਆਸ ਕਰਵਾਇਆ ਜਾਵੇ। ਉਹਨਾਂ ਦੱਸਿਆ ਕਿ ਸਿੱਖਿਆ ਵਿਭਾਗ ਦਾ ਇਹ ਨਿਵੇਕਲਾ ਉਪਰਾਲਾ ਵਿਦਿਆਰਥੀਆਂ ਨੂੰ ਭਵਿੱਖ ਵਿਚਲੀਆਂ ਪ੍ਰਤੀਯੋਗਤਾਵਾਂ ਨੂੰ ਹੱਲ ਕਰਨ ਲਈ ਵਿਸ਼ੇਸ਼ ਤੌਰ ਤੇ ਲਾਹੇਵੰਦ ਸਾਬਤ ਹੋਵੇਗਾ। ਉਹਨਾਂ ਅਧਿਆਪਕ ਸਾਹਿਬਾਨ ਨੂੰ ਹਦਾਇਤ ਕੀਤੀ ਕਿ ਪੱਛੜੇ ਵਿਦਿਆਰਥੀਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਵਿਦਿਆਰਥੀਆਂ ਦੀ ਸਮੇਂ ਸਮੇਂ ਤੇ ਟੈਸਟਿੰਗ ਕੀਤੀ ਜਾਵੇ ਅਤੇ ਕਮਜ਼ੋਰ ਵਿਦਿਆਰਥੀਆਂ ਨੂੰ ਬਡੀ ਗਰੁੱਪ ਰਾਹੀਂ ਉੱਪਰ ਲਿਆਂਦਾ ਜਾਵੇ। ਉਹਨ੍ਹਾਂ ਨੇ ਇਸ ਮੌਕੇ ਅਭਿਆਸ ਪ੍ਰੀਖਿਆਵਾਂ ਦਾ ਸਾਰਾ ਰਿਕਾਰਡ ਸਹੀ ਤਰੀਕੇ ਨਾਲ ਚੈੱਕ ਕਰਨ ਅਤੇ ਐਕਸਲ ਸੀ਼ਟਾ ਉੱਪਰ ਉਸਦਾ ਰਿਕਾਰਡ ਸਹੀ ਢੰਗ ਨਾਲ ਰੱਖਣ ਦੀ ਤਾਕੀਦ ਕੀਤੀ ਤਾਂ ਜੋ ਵਿਦਿਆਰਥੀਆਂ ਦਾ ਸਮੇਂ ਸਮੇਂ ਤੇ ਮੁਲਾਂਕਣ ਕਰ ਕੇ ਵਿਸ਼ੇ ਵਿਚਲੀਆਂ ਉਹਨਾਂ ਦੀਆਂ ਕਮਜ਼ੋਰੀਆਂ ਨੂੰ ਪਛਾਣ ਕੇ ਉਸ ਤੇ ਕੰਮ ਕੀਤਾ ਜਾ ਸਕੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-