ਕੌਮੀ ਖੇਡ ਦਿਵਸ ਮੌਕੇ ਪਿੰਗਲਵਾੜਾ ਦੇ ਕੌਮਾਤਰੀ ਸਪੈਸ਼ਲ ਖਿਡਾਰੀ ਸਨਮਾਨਿਤ

4673924
Total views : 5504766

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਜੰਡਿਆਲਾ ਗੁਰੂ/ ਬੱਬੂ ਬੰਡਾਲਾ

ਕੌਮੀ ਖੇਡ ਦਿਵਸ ਮੌਕੇ ਪਿੰਗਲਵਾੜਾ ਦੇ ਕੌਮਾਤਰੀ ਸਪੈਸ਼ਲ ਖਿਡਾਰੀ ਸਨਮਾਨਿਤ, ਪੰਜਾਬ ਸਟੇਟ ਮਾਸਟਰਜ਼ ਵੈਟਰਨਜ਼ ਪਲੇਅਰਜ਼ ਟੀਮ ਨੇ ਕੀਤਾ ਉਪਰਾਲਾ ਅੰਮ੍ਰਿਤਸਰ, 29ਅਗਸਤ :-ਭਾਰਤ ਦੀ ਰਾਸ਼ਟਰੀ ਖੇਡ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦਾ ਜਨਮ ਦਿਨ ਕੌਮੀ ਖੇਡ ਦਿਵਸ ਦੇ ਰੂਪ ਵਿੱਚ ਮਨਾਏ ਜਾਣ ਦੇ ਸਿਲਸਿਲੇ ਤਹਿਤ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਪ੍ਰਬੰਧ ਅਧੀਨ ਭਗਤ ਪੂਰਨ ਸਿੰਘ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ ਮਾਨਾਵਾਲਾ ਵਿਖੇ ਵੀ ਇੱਕ ਪ੍ਰਭਾਵਸ਼ਾਲੀ ਸਮਰੋਹ ਦਾ ਆਯੋਜਨ ਕੀਤਾ ਗਿਆ।

 ਪੰਜਾਬ ਸਟੇਟ ਮਾਸਟਰਜ਼ ਵੈਟਰਨਜ਼ ਪਲੇਅਰਜ਼ ਟੀਮ ਨੇ ਕੀਤਾ ਉਪਰਾਲਾ

ਸੂਬੇ ਦੀ ਨਾਮਵਰ ਖੇਡ ਸੰਸਥਾ ਪੰਜਾਬ ਸਟੇਟ ਮਾਸਟਰਜ਼/ਵੈਟਰਨਜ਼ ਪਲੇਅਰਜ਼ ਟੀਮ ਦੇ ਚੀਫ ਪੈਟਰਨ ਤੇ ਡੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰੋਫੈਸਰ ਡਾਕਟਰ ਪ੍ਰੀਤਮੋਹਿੰਦਰ ਸਿੰਘ ਬੇਦੀ ਦੇ ਦਿਸ਼ਾ ਨਿਰਦੇਸ਼ਾਂ, ਪੈਟਰਨ ਤੇ ਐਸਜੀਆਰਡੀ ਇੰਸਟੀਚਿਊਟਸ ਪੰਧੇਰ ਦੀ ਐਮਡੀ ਕਮ ਪ੍ਰਿੰਸੀਪਲ ਮੈਡਮ ਹਰਜਿੰਦਰਪਾਲ ਕੌਰ ਕੰਗ ਦੀ ਨਿਗਰਾਨੀ, ਕਨਵੀਨਰ ਬਾਪੂ ਅਜੀਤ ਸਿੰਘ ਰੰਧਾਵਾ ਦੀ ਅਗਵਾਈ ਚ ਪ੍ਰਭਾਵਸ਼ਾਲੀ ਤਰੀਕੇ ਨਾਲ ਮਨਾਏ ਗਏ ਕੌਮੀ ਖੇਡ ਦਿਵਸ ਦੇ ਦੌਰਾਨ ਕੌਮੀ ਤੇ ਕੌਮਾਤਰੀ ਪੱਧਰ ਦੇ ਖੇਡ ਮੁਕਾਬਲਿਆਂ ਦੇ ਨਾਲ ਨਾਲ ਪੈਰਾ ਓਲੰਪਿਕਸ ਖੇਡ ਮੁਕਾਬਲਿਆਂ ਦੇ ਵਿੱਚ ਪ੍ਰਾਪਤੀਆਂ ਦਰ ਪ੍ਰਾਪਤੀਆਂ ਕਰਕੇ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਨਾਲ ਨਾਲ ਸਮੁੱਚੀ ਮਨੁੱਖਤਾ ਦੇ ਲਈ ਚਾਨਣ ਮੁੰਨਾਰੇ ਤੇ ਉੱਘੇ ਸਮਾਜ ਸੇਵੀ ਭਗਤ ਪੂਰਨ ਸਿੰਘ ਅਤੇ ਸੰਸਥਾ ਦਾ ਨਾਮ ਆਲਮੀ ਪੱਧਰ ਤੇ ਉੱਚਾ ਕਰਨ ਵਾਲੇ ਸਪੈਸ਼ਲ ਖਿਡਾਰੀਆਂ ਤੋਂ ਇਲਾਵਾ ਪ੍ਰਿੰਸੀਪਲ ਕਮ ਕੋਚ ਅਨੀਤਾ ਬੱਤਰਾ ਅਤੇ ਕੌਮਤਰੀ ਮਾਸਟਰ ਅਥਲੀਟ ਮਨਜੀਤ ਕੌਰ ਨੂੰ ਵਿਸ਼ੇਸ਼ ਤੌਰ ਤੇ ਨਵਾਜ਼ਦਿਆਂ ਪੰਜਾਬ ਸਟੇਟ ਮਾਸਟਰਜ਼/ਵੈਟਰਨਜ਼ ਪਲੇਅਰਜ਼ ਟੀਮ ਦੇ ਪ੍ਰਧਾਨ ਤੇ ਉੱਘੇ ਖੇਡ ਪ੍ਰਮੋਟਰ ਸਰਪੰਚ ਤਰਸੇਮ ਸਿੰਘ ਸੋਨਾ ਸਿੱਧੂ ਨੇ ਕਿਹਾ ਕਿ ਦੇਸ਼ ਦਾ ਹਾਕੀ ਖੇਡ ਖੇਤਰ ਪਹਿਲਾਂ ਨਾਲੋਂ ਹੋਰ ਵੀ ਪ੍ਰਫੁੱਲਤ ਤੇ ਉਤਸਾਹਤ ਹੋ ਗਿਆ ਹੈ।

ਜਿਸ ਦਾ ਮੁੱਖ ਕਾਰਨ ਕਾਮਨਵੈਲਥ ਤੇ ਓਲੰਪਿਕਸ ਦੇ ਵਿੱਚ ਦੇਸ਼ ਦੀ ਹਾਕੀ ਟੀਮ ਦੇ ਵੱਲੋਂ ਸ਼ਾਨਦਾਰ ਤੇ ਬਿਹਤਰ ਪ੍ਰਦਰਸ਼ਨ ਕਰਨਾ ਮੰਨਿਆ ਜਾ ਸੱਕਦਾ ਹੈ। ਉਹਨਾਂ ਕਿਹਾ ਕਿ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦਾ ਜਨਮ ਦਿਨ ਕੌਮੀ ਖੇਡ ਦਿਵਸ ਦੇ ਰੂਪ ਵਿੱਚ ਮਨਾਇਆ ਜਾਣਾ ਇੱਕ ਚੰਗੀ ਪਿਰਤ ਹੈ ਉਹਨਾਂ ਦੇ 119ਵੇ ਜਨਮ ਦਿਨ ਮੌਕੇ ਇਸ ਮਿਸਾਲੀ ਸਮਾਜ ਸੇਵਾ ਸੰਸਥਾ ਦੇ ਆਬੂਧਾਬੀ,ਪੁਦੂਚੇਰੀ, ਬਹਿਰੀਨ, ਅਸਟਰੀਆ, ਢਾਕਾ ਆਦਿ ਦੇਸ਼ਾਂ ਵਿੱਚ ਬਹੁ ਖੇਡ ਮੁਕਾਬਲਿਆ ਚ ਮਿਸਾਲੀ ਪ੍ਰਦਰਸ਼ਨ ਕਰਨ ਵਾਲੇ ਕੌਮਾਤਰੀ ਪੱਧਰ ਦੇ ਸਪੈਸ਼ਲ ਖਿਡਾਰੀਆਂ ਸ਼ਾਲੂ, ਗੋਰੀ ਪਿੰਕੀ, ਰਾਜੂਰਾਜਿੰਦਰ, ਐਮਡੀ ਨਿਸਾਰ, ਰਜਵੰਤ, ਮਰੀਨਾ,ਸੀਤਾ, ਰੇਨੂੰ ਤੇ ਪ੍ਰਬੰਧਕਾਂ ਨੂੰ ਸਨਮਾਨਿਤ ਕਰਕੇ ਪੰਜਾਬ ਸਟੇਟ ਮਾਸਟਰਜ਼ ਵੈਟਰਨਜ਼ ਪਲੇਅਰਜ਼ ਟੀਮ ਦੇ ਸਮੁੱਚੇ ਅਹੁਦੇਦਾਰ ਤੇ ਮੈਂਬਰ ਮਾਣ ਤੇ ਫ਼ਖਰ ਮਹਿਸੂਸ ਕਰਦੇ ਹਨ। ਇਸ ਤੋਂ ਪਹਿਲਾਂ ਸਕੂਲ ਦੀ ਪ੍ਰਿੰਸੀਪਲ ਕਮ ਕੋਚ ਅਨੀਤਾ ਬੱਤਰਾ ਨੇ ਆਈਆਂ ਸਮੁੱਚੀਆਂ ਸ਼ਖਸੀਅਤਾਂ ਨੂੰ ਰਸਮੀ ਜੀ ਆਇਆ ਨੂੰ ਆਖਿਆ ਤੇ ਸੰਸਥਾ ਦੀਆਂ ਬੀਤੇ ਸਮੇਂ ਦੀਆਂ ਪ੍ਰਾਪਤੀਆਂ ਤੇ ਰੋਸ਼ਨੀ ਪਾਈ। ਉਹਨਾਂ ਇਹਨਾਂ ਸਪੈਸ਼ਲ ਖਿਡਾਰੀਆਂ ਦੀ ਤਿਆਰੀ ਤੇ ਅਭਿਆਸ ਨੂੰ ਲੈ ਕੇ ਪੇਸ਼ ਆਉਣ ਵਾਲੀਆਂ ਔਕੜਾਂ ਤੇ ਮੁਸ਼ਕਲਾਂ ਦੀ ਵੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਇਹਨਾਂ ਸਪੈਸ਼ਲ ਖਿਡਾਰੀਆਂ ਨੂੰ ਬਹੁਪੱਖੀ ਸ਼ਖਸ਼ੀਅਤ ਦੇ ਮਾਲਕ ਬਣਾਉਣ ਦੇ ਲਈ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਮੁੱਖ ਸੇਵਾਦਾਰ ਡਾਕਟਰ ਇੰਦਰਜੀਤ ਕੌਰ ਦੇ ਵੱਲੋਂ ਹਰ ਪ੍ਰਕਾਰ ਦੀ ਸੰਭਵ ਸਹਾਇਤਾ ਤੇ ਸਹੂਲਤ ਮੁਹਈਆ ਕੀਤੀ ਜਾਂਦੀ ਹੈ।ਇਸ ਮੌਕੇ ਬ੍ਰਾਂਚ ਐਡਮਿਨ ਅਫਸਰ ਅਮਰਜੀਤ ਸਿੰਘ ਗਿੱਲ,ਟੀਮ ਦੇ ਪ੍ਰਚਾਰ ਸਕੱਤਰ ਅਵਤਾਰ ਸਿੰਘ, ਬਟਾਲਾ ਇੰਚਾਰਜ ਮੈਡਮ ਮਨਜੀਤ ਕੌਰ, ਪੀਆਰਓ ਜੀ ਐਸ ਸੰਧੂ, ਕੋਮਲਪ੍ਰੀਤ ਕੌਰ,ਕਿਰਨ ਦੇਵੀ, ਜੋਤੀ, ਮਨਮੀਤ ਕੌਰ, ਨੈਨਸੀ ਮਹਿਤਾ, ਅਰਸ਼ਦੀਪ ਕੌਰ,ਇਸ਼ਨੂਰ ਕੌਰ, ਇੰਚਾਰਜ ਮਨਜੀਤ ਕੌਰ, ਸਿਮਰਨਜੀਤ ਕੌਰ, ਜਸ਼ਨਪ੍ਰੀਤ ਸਿੰਘ ਢਿੱਲੋਂ, ਮਨਦੀਪ ਸਿੰਘ ਢਿੱਲੋਂ ਆਦਿ ਹਾਜ਼ਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News