ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਆਪਣਿਆਂ ਤੇ ਨਹੀਂ ਕੀਤਾ ਇਤਬਾਰ : ਸੱਚਰ

4673992
Total views : 5504861

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਪੰਜਾਬ ਵਿੱਚ ਜੋ ਐਤਕੀਂ ਪਿਛਲੇ ਦੋ ਤਿੰਨ ਸਾਲ ਵਿੱਚ ਪਾਰਟੀਆਂ ਬਦਲਣ ਦਾ ਰੁਝਾਨ ਬਨਿਆ ਸ਼ਾਇਦ ਇਸ ਤਰਾਂ ਕਦੇ ਪਿਛਲੇ ਪੰਜਾਹ ਸਾਲਾਂ ਵਿੱਚ ਵੀ ਵੇਖਣ ਨੂੰ ਨਹੀਂ ਮਿਲਿਆ ਹੋਵੇਗਾ, ਇਸ ਵਾਰ ਤਾਂ ਸ਼ਾਮਿਲ ਹੋਣ ਵਾਲਾ ਆਗੂ ਤੇ ਸ਼ਾਮਲ ਕਰਵਾਉਣ ਵਾਲਾ ਆਪਣੇ ਭਾਸ਼ਣਾਂ ਵਿੱਚ ਉੱਕਾ ਈ ਭੁੱਲ ਜਾਂਦੇ ਹਨ ਕਿ ਪਿਛਲੀਆਂ ਸਪੀਚਾਂ ਜਾਂ ਭਾਸ਼ਣਾਂ ਵਿੱਚ ਇਸਦੇ ਬਾਰੇ ਮੈਂ ਕਿਹੜੇ ਕਿਹੜੇ ਅਪਮਾਨਜਨਕ ਸ਼ਬਦ ਬੋਲੇ ਹਨ ਜਾਂ ਇਸਦੇ ਕੁਰੱਪਸ਼ਨ ਤੇ ਕੀਤੇ ਗਏ ਮਾੜੇ ਕੰਮਾਂ ਦੇ ਚਿੱਠੇ ਉਜਾਗਰ ਕੀਤੇ ਹਨ, ਬਸ ਇੱਕ ਝਾੜੂ ਦੀ ਫੋਟੋ ਵਾਲਾ ਪਰਨਾ ਗੱਲ ਵਿੱਚ ਪਾਓ ਤੇ ਨਾਲ ਦੀ ਨਾਲ ਫੋਟੋ ਸਟੇਟ ਮਸ਼ੀਨਾਂ ਦੂਸਰੇ ਪਾਸੇ ਤੋਂ ਝਟਪਟ ਸਾਫ ਹੋ ਕੇ ਨਿਕਲ ਜਾਓ ਇਹਨਾਂ ਗੱਲਾਂ ਦਾ ਪ੍ਰਗਟਾਵਾ ਮਜੀਠਾ ਹਲਕੇ ਦੇ ਕਾਂਗਰਸ ਦੇ ਇੰਚਾਰਜ ਭਗਵੰਤਪਾਲ ਸਿੰਘ ਸੱਚਰ ਨੇ ਇੱਕ ਧਾਰਮਿਕ ਸਮਾਗਮ ਤੋਂ ਵਾਪਿਸ ਪਰਤਦਿਆਂ ਕੱਥੂਨੰਗਲ ਵਿਂਖੇ ਕੀਤਾ।

ਸੱਚਰ ਨੇ ਕਿਹਾ ਕਿ ਪਾਰਟੀ ਨੇ ਗਿੱਦੜਬਾਹਾ ਹਲਕੇ ਤੋਂ ਅਕਾਲੀ ਆਗੂ ਰਹੇ ਹਰਦੀਪ ਡਿੰਪੀ ਤੇ ਇਤਬਾਰ ਕੀਤਾ ਨਾ ਕਿ ਆਪਣੇ ਪੁਰਾਣੇ ਟਕਸਾਲੀ ਵਲੰਟੀਅਰਾਂ ਜਾਂ ਆਗੂਆਂ ਤੇ, ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੀਡੀਆ ਤੇ ਸ਼ੋਸ਼ਲ ਮੀਡੀਆ ਤੇ ਚੱਲ ਰਹੀਆਂ ਪਿਛਲੀਆਂ ਦੋਵਾਂ ਆਗੂਆਂ ਦੀਆਂ ਤਕਰੀਰਾਂ ਲੋਕਾਂ ਦੇ ਮਜ਼ਾਕ ਦਾ ਪਾਤਰ ਬਣ ਰਹੀਆਂ ਹਨ। ਜਿਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਿਊ ਦੀਪ ਬੱਸ ਸਰਵਿਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇ ਰਹੇ ਹਨ ਤੇ ਦੂਜੇ ਪਾਸੇ ਹਰਦੀਪ ਡਿੰਪੀ ਨੂੰ ਸ਼ੋਸਲ ਮੀਡੀਆ ਤੇ ਜਿਸ ਤਰਾਂ ਵੱਖ ਵੱਖ ਕਮੈਟਾਂ ਰਾਹੀਂ ਲੋਕਾਂ ਵੱਲੋ ਨਿਵਾਜਿਆ ਜਾ ਰਿਹਾ ਹੈ ਉਹ ਵੀ ਸਾਰਿਆਂ ਦੇ ਸਾਹਮਣੇ ਹੈ ਖ਼ੈਰ ਇਸ ਝਾੜੂ ਪਾਰਟੀ ਨੇ ਦੂਜੀਆਂ ਪਾਰਟੀਆਂ ਦੇ ਆਗੂਆਂ, ਜਿੰਨਾਂ ਤੇ ਵੱਡੀਆਂ ਵੱਡੀਆਂ ਤੋਹਮਤਾਂ ਲਗਾਈਆਂ ਫੜਕੇ ਅੰਦਰ ਦੇਣ ਦੀਆਂ ਗੱਲਾਂ ਕੀਤੀਆਂ ਪਰ ਬਿਨਾਂ ਦੇਰੀ ਕੀਤਿਆਂ ਡੀਟਰਜਿੰਟ ਪਾਊਡਰ ਨਾਲ ਧੋਕੇ ਚਿੱਟਾ ਸਾਫ ਕਰਕੇ ਲੋਕਾਂ ਦੀ ਕਚਹਿਰੀ ਵਿੱਚ ਇੱਕ ਇਮਾਨਦਾਰ ਆਗੂ ਵਜੋਂ ਪੇਸ਼ ਕਰ ਦਿੱਤਾ ਚਾਹੇ ਉਹ ਜਲੰਧਰ ਤੋਂ ਰਿੰਕੂ ਜੀ ਜਾਂ ਮਹਿੰਦਰ ਭਗਤ ਸੀ, ਚਾਹੇ ਹੁਸ਼ਿਆਰਪੁਰ ਤੋਂ ਡਾ ਰਾਜ ਕੁਮਾਰ ਸੀ, ਹੁਣ ਡਿੰਪੀ ਜੀ, ਚਰਚਾਵਾਂ ਤੇ ਹੁਣ ਡੇਰਾ ਬਾਬਾ ਨਾਨਕ ਲਈ ਵੀ ਚੱਲ ਰਹੀਆਂ ਹਨ ਖ਼ੈਰ ਹੁਣ ਸਮਾਂ ਦੂਰ ਨਹੀਂ ਜਦ ਪੰਜਾਬ ਦੇ ਸੂਝਵਾਨ ਵੋਟਰ ਇਸ ਦਲ ਬਦਲੂਆਂ ਦੀ ਚਲਾਕੀ ਨੂੰ ਭਲੀ ਭਾਂਤ ਸਮਝ ਜਾਣਗੇ ਤੇ ਆ ਰਹੀਆਂ ਜ਼ਿਮਨੀ ਚੋਣਾਂ ਵਿੱਚ ਇਸਦਾ ਨਿਤਾਰਾ ਜ਼ਰੂਰ ਕਰਨਗੇ ਇਸ ਮੌਕੇ ਉਹਨਾਂ ਦੇ ਨਾਲ ਸਰਪੰਚ ਜਗਜੀਤ ਸਿੰਘ ਜੱਗੀ ਢਿੰਗਨੰਗਲ, ਡਾ ਸੁੱਖਵਿੰਦਰ ਸਿੰਘ ਰੰਧਾਵਾ, ਸ੍ਰ ਸੁਲੱਖਣ ਸਿੰਘ ਕੱਥੂਨੰਗਲ ਵੀ ਨਾਲ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News