





Total views : 5596295








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਖਰੜ/ਬੀ.ਐਨ.ਈ ਬਿਊਰੋ
ਹਮੇਸ਼ਾ ਸੁਰਖੀਆਂ ‘ਚ ਰਹਿਣ ਵਾਲੀ ਪੰਜਾਬ ਪੁਲਿਸ ਦੇ ਦੋ ਜਵਾਨਾਂ ਦੀ ਅੱਜ ਖੜਰ ਲਾਂਡੜਾ ਰੋਡ ‘ਤੇ ਵਰਦੇ ਮੀਹ ‘ਚ ਨੰਗੇ ਪੈਰੀ ਟਰੈਫਿਕ ਕੰਟਰੋਲ ਕਰਨ ਦੀ ਡਿਊਟੀ ਨਿਭਾਉਣ ਦੀ ਸ਼ੋਸਲ ਮੀਡੀਏ ‘ਤੇ ਵਾਇਰਲ ਹੋ ਰਹੀ ਵੀਡੀਓ ਦੀ ਲੋਕਾਂ ਵਲੋ ਸ਼ਲਾਘਾ ਕੀਤੀ ਜਾ ਰਹੀ ਤੇ ਪੁਲਿਸ ਮੁਲਾਜਮਾਂ ਦੇ ਜਜਬੇ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ।
ਮੀਂਹ ਵਿੱਚ ਪੁਲਿਸ ਮੁਲਾਜ਼ਮਾਂ ਦੀ ਵਰਦੀ ਵੀ ਗਿੱਲੀ ਹੋ ਗਈ ਹੈ ਪਰ ਹੌਂਸਲਾ ਨਹੀ ਛੱਡਿਆ। ਦੋਵੇਂ ਪੁਲਿਸ ਮੁਲਾਜ਼ਮ ਮੀਂਹ ਦੀ ਪਰਵਾਹ ਕੀਤੇ ਬਿੰਨ੍ਹਾਂ ਡਿਊਟੀ ਕਰ ਰਹੇ ਹਨ। ਉਨ੍ਹਾਂ ਵੱਲੋ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੀਂਹ ਵਿੱਚ ਕਿਤੇ ਟ੍ਰੈਫਿਕ ਜਾਮ ਨਾ ਹੋ ਜਾਵੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-