Total views : 5506334
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਪਠਾਨਕੋਟ/ਬੀ.ਐਨ.ਈ ਬਿਊਰੋ
ਪੁਲਿਸ ਜਿਲਾ ਅੰਮ੍ਰਿਤਸਰ ਦਿਹਾਤੀ ਦੇ ਥਾਣਾਂ ਅਜਨਾਲਾ ਵਿਖੇ ਐਸ.ਐਚ.ਓ ਤੇ ਏ.ਐਸ.ਆਈ ਵਿਚਾਲੇ ਹੋਏ ਤਕਰਾਰ ਤੋ ਬਾਅਦ ਗਾਲੀ ਗਲੋਚ ਦੀ ਵਾਇਰਲ ਆਡੀਓ ਦਾ ਮਾਮਲਾ ਅਜੇ ਠੰਡਾ ਨਹੀ ਹੋਇਆ ਕਿ ਪਠਾਨਕੋਟ ਵਿੱਚ ਇਕ ਐਸ.ਐਚ.ਓ ਨੇ ਏ.ਐਸ.ਆਈ ਸਮੇਤ ਇਸ ਕਰਕੇ ਏ.ਐਸ.ਆਈ ਨੂੰ ਕੁੱਟ ਸੁੱਟਿਆ ਕਿ ਉਹ ਨਾਕੇ ਤੇ ਸੁੱਤਾ ਪਾਇਆ ਗਿਆ।ਜਿਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਸਰਹੱਦੀ ਖੇਤਰ ਦੇ ਕੋਹਲੀਆਂ ਨਾਕੇ ’ਤੇ ਲੰਘੀ ਰਾਤ ਤਾਇਨਾਤ ਪੰਜਾਬ ਪੁਲੀਸ ਦੇ ਏਐੱਸਆਈ ਅਰਜਨ ਸਿੰਘ ਦੀ ਉਸ ਦੇ ਹੀ ਇੰਚਾਰਜ ਸਰਬਜੀਤ ਸਿੰਘ ਜੋ ਕਿ ਨਰੋਟ ਜੈਮਲ ਸਿੰਘ ਦੇ ਥਾਣਾ ਮੁਖੀ ਹਨ, ਨੇ ਆਪਣੇ ਗੰਨਮੈਨਾਂ ਨੂੰ ਨਾਲ ਲੈ ਕੇ ਕੁੱਟਮਾਰ ਕਰ ਦਿੱਤੀ। ਮਾਮਲਾ ਪੁਲੀਸ ਦੇ ਉੱਚ ਅਧਿਕਾਰੀਆਂ ਕੋਲ ਪੁੱਜ ਗਿਆ ਹੈ ਅਤੇ ਏਐੱਸਆਈ ਅਰਜਨ ਸਿੰਘ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹੈ। ਜਦ ਕਿ ਥਾਣਾ ਮੁਖੀ ਸਰਬਜੀਤ ਸਿੰਘ ਅਤੇ 2 ਗੰਨਮੈਨਾਂ ਨੂੰ ਤੁਰੰਤ ਮੁਅੱਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਏਐੱਸਆਈ ਰਾਤ ਸਮੇਂ ਡਿਊਟੀ ਦੌਰਾਨ ਨਾਕੇ ’ਤੇ ਕਥਿਤ ਤੌਰ ’ਤੇ ਸੁੱਤਾ ਪਿਆ ਸੀ ਤਾਂ ਐੱਸਐੱਚਓ ਉਸ ਨੂੰ ਸੁੱਤਾ ਦੇਖ ਆਪਾ ਖੋਹ ਬੈਠਾ ਅਤੇ ਆਪਣੇ ਗੰਨਮੈਨਾਂ ਨੂੰ ਨਾਲ ਲੈ ਕੇ ਉਸ ਦੀ ਕੁੱਟਮਾਰ ਕਰਕੇ ਜਖ਼ਮੀ ਕਰ ਦਿੱਤਾ। ਏਐੱਸਆਈ ਅਰਜਨ ਸਿੰਘ ਨੇ ਦੱਸਿਆ ਕਿ ਉਹ ਰਾਤ ਸਮੇਂ ਕੋਹਲੀਆਂ ਨਾਕੇ ’ਤੇ ਡਿਊਟੀ ਦੇ ਰਿਹਾ ਸੀ ਅਤੇ ਉੱਥੇ ਤਾਇਨਾਤ ਮੁਲਾਜ਼ਮ ਬਦਲ ਬਦਲ ਕੇ ਇਕ ਘੰਟੇ ਲਈ ਆਰਾਮ ਕਰਦੇ ਹਨ। ਲੰਘੀ ਰਾਤ ਕਰੀਬ 2 ਵਜੇ ਨਰੋਟ ਜੈਮਲ ਸਿੰਘ ਦੇ ਐੱਸਐੱਚਓ ਨੇ ਨਾਕੇ ’ਤੇ ਆ ਕੇ ਬਿਨਾਂ ਕੁਝ ਦੱਸੇ ਉਸ ’ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਇਸ ਮਗਰੋਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਹੈ। ਉਸ ਦੀ ਪਤਨੀ ਸੁਨੀਤਾ ਦੇਵੀ ਨੇ ਇਨਸਾਫ ਦੀ ਮੰਗ ਕੀਤੀ ਹੈ।
ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲੀਸ: ਡੀਐੱਸਪੀ
ਡੀਐੱਸਪੀ ਹਰਕ੍ਰਿਸ਼ਨ ਸਿੰਘ ਨੇ ਐੱਸਐੱਚਓ ਵੱਲੋਂ ਏਐੱਸਆਈ ਦੀ ਕੀਤੀ ਕੁੱਟਮਾਰ ਨੂੰ ਗਲਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਐੱਸਐੱਚਓ ਨੂੰ ਏਐੱਸਆਈ ਦੀ ਕੁੱਟਮਾਰ ਨਹੀਂ ਕਰਨੀ ਚਾਹੀਦੀ ਸੀ ਅਤੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਵਿਭਾਗੀ ਕਾਰਵਾਈ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਐੱਸਐੱਚਓ ਸਰਬਜੀਤ ਸਿੰਘ ਅਤੇ 2 ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਹੈ ਅਤੇ ਉਨ੍ਹਾਂ ਵੱਲੋਂ ਜਾਂਚ ਆਰੰਭ ਦਿੱਤੀ ਗਈ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸੇਅਰ ਕਰੋ-