ਥਾਂਣਾਂ ਖਲਚੀਆਂ ਦੀ ਪੁਲਿਸ ਵਲੋ ਦੋ ਮਰਦਾਂ ਸਮੇਤ ਇਕ ਔਰਤ 70 ਗ੍ਰਾਮ ਹੈਰੋਇਨ ਸਮੇਤ ਕਾਬੂ

4674998
Total views : 5506411

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਰਈਆ 3 ਜਲਾਈ /ਬਲਵਿੰਦਰ ਸਿੰਘ ਸੰਧੂ ‌ ‌ ‌

ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ  ਸ੍ਰੀ ਸਤਿੰਦਰ ਸਿੰਘ IPS   ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ  ਸ਼੍ਰੀ ਸੁਵਿੰਦਰਪਾਲ ਸਿੰਘ ਉੱਪ ਪੁਲਿਸ ਕਪਤਾਨ, ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ  ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਖਲਚੀਆ SI ਬਿਕਰਮਦੀਪ ਸਿੰਘ ਸਮੇਤ ਫੋਰਸ ਥਾਣਾ ਖਲਚੀਆ ਵੱਲੋ ਮੇਨ ਜੀ.ਟੀ.ਰੋਡ ਖਲਚੀਆ ਤੋ ਇੱਕ ਕਾਰਨ ਕਰੇਟਾ ਨੰਬਰੀ ਪੀ.ਬੀ.02-ਡੀ.ਈ- 1236 ਨੂੰ ਰੋਕ ਕੇ ਵਿੱਚੋ ਗਗਨਦੀਪ ਸਿੰਘ ਪੁੱਤਰ ਸਰਬਜੀਤ ਸਿੰਘ, ਮਨਦੀਪ ਪੁੱਤਰ ਅਸੋਕ ਮਸ਼ੀਹ ਵਾਸੀਆਨ ਵਾਰਡ ਨੰਬਰ 5 ਗੁਮਟਾਲਾ ਥਾਣਾ ਕੰਨਟੋਨਮੈਟ ਅਤੇ ਲਵਪ੍ਰੀਤ ਕੌਰ ਪੁੱਤਰੀ ਸੁਰਿੰਦਰ ਸਿੰਘ ਵਾਸੀ ਸ਼ੰਗੋਵਾਲ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਕਾਰ ਦੀ ਚੈਕਿੰਗ ਕਰਨ ਤੇ 70 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਹੈ ।

ਜਿਸਤੇ ਇਹਨਾ ਦੋਸੀਆ ਖਿਲਾਫ ਵਿੱਚ ਮੁੱਕਦਮਾ ਨੰਬਰ 76 ਮਿਤੀ 03.07.2024 ਜੁਰਮ 21, 29 NDPS ACT ਥਾਣਾ ਖਲਚੀਆ ਵਿੱਚ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਦੀ ਗਈ ਹੈ। ਦੋਸੀਆ ਨੂੰ ਮਿਤੀ 04.07.24 ਨੂੰ ਪੇਸ਼ ਅਦਾਲਤ ਕੀਤਾ ਜਾਵੇਗਾ। ਮੁਕੱਦਮਾ ਦੀ ਤਫਤੀਸ ਜਾਰੀ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

Share this News