Total views : 5510532
Total views : 5510532
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਬੀ .ਬੀ .ਕੇ ਡੀ .ਏ .ਵੀ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਭਾਰਤ ਦੀ ਪ੍ਰਮੁੱਖ ਮਲਟੀ-ਨੈਸ਼ਨਲ ਕੰਪਨੀ ਵਿਪਰੋ ਵਿਚ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।ਪਲੇਸਮੈਂਟ ਡਰਾਈਵ ਵਿਚ ਵਿਪਰੋ ਐੱਚ ਆਰ ਸਰਵਿਸਜ਼ ਦੁਆਰਾ ਦੋ ਵਿਦਿਆਰਥਣਾਂ ਦੀ ਚੋਣ ਕੀਤੀ ਗਈ।
ਚੋਣ ਪ੍ਰਕਿਰਿਆ ਵਿਚ ਪੂਰਵ ਪਲੇਸਮੈਂਟ ਵਾਰਤਾਲਾਪ ਤੋਂ ਬਾਅਦ ਗਰੁੱਪ ਚਰਚਾ, ਆਵਾਜ਼ ਅਤੇ ਲਹਿਜ਼ਾ ਜਾਂਚ ਅਤੇ ਐੱਚ ਆਰ ਰਾਊਂਡ ਸ਼ਾਮਲ ਸਨ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਨੂੰ ਉਹਨਾਂ ਦੀ ਮਹੱਤਵਪੂਰਨ ਉਪਲਬਧੀ ‘ਤੇ ਵਧਾਈ ਦਿੱਤੀ ਅਤੇ ਸ਼੍ਰੀ ਮਨੋਜ ਪੁਰੀ ਅਤੇ ਉਹਨਾਂ ਦੀ ਪੂਰੀ ਟੀਮ ਦੁਆਰਾ ਕੀਤੇ ਲਗਾਤਾਰ ਯਤਨਾਂ ਦੀ ਸ਼ਲਾਘਾ ਕੀਤੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-