ਗੁਰਜੀਤ ਔਜਲਾ 13 ਮਈ ਸੋਮਵਾਰ ਨੂੰ ਕਾਗਜ ਨਾਮਜਦਗੀ ਕਰਨਗੇ ਦਾਖਲ-ਸੱਚਰ

4677026
Total views : 5509531

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

-ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ 13 ਮਈ ਸੋਮਵਾਰ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਨਗੇ। ਇਹ ਜਾਣਕਾਰੀ ਸੀਨੀਅਰ ਕਾਂਗਰਸੀ ਆਗੂ ਤੇ ਮਜੀਠਾ ਹਲਕੇ ਦੇ ਇੰਚਾਰਜ ਭਗਵੰਤਪਾਲ ਸਿੰਘ ਸੱਚਰ ਨੇ ਦਿੱਤੀ। ਸੱਚਰ ਨੇ ਕਿਹਾ ਕਿ ਜਿਲਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਦਫ਼ਤਰ ਤੋਂ ਚੱਲਕੇ ਵਾਇਆ ਸਰਕਟ ਹਾਊਸ, ਨਿਊ ਰੀਆਲਟੋ ਚੋਕ ਤੋਂ ਹੁੰਦਾ ਹੋਇਆ ਡੀ. ਸੀ ਦਫ਼ਤਰ ਪਹੁੰਚੇਗਾ ਅਤੇ ਇਸ ਲੋਕ ਸਭਾ ਹਲਕੇ ਵਿੱਚ ਪੈਂਦੇ ਸਾਰੇ ਨੋਂ ਹਲਕਿਆਂ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ ਅਤੇ ਹਰ ਹਲਕੇ ਨੂੰ ਜਗਾ ਦੱਸ ਦਿੱਤੀ ਗਈ ਹੈ ਕਿ ਕਿੱਥੇ ਕਿੱਥੇ ਖੜਨਾ ਹੈ ਜਿਵੇਂ ਕਿ ਮਜੀਠੇ ਵਾਲਿਆਂ ਨੂੰ ਸਰਕਟ ਹਾਊਸ ਦੇ ਬਾਹਰ ਪੁਆਇੰਟ ਦਿੱਤਾ ਗਿਆ ਹੈ।

ਸੱਚਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰੀ ਤੇ ਪੇਂਡੂ ਦੋਵਾਂ ਖੇਤਰਾਂ ਵਿੱਚ ਹੀ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਲਹਿਰ ਚੱਲ ਪਈ ਹੈ ਜਿਸਦਾ ਕਾਰਣ ਉਸਦੀ ਪਿਛਲੇ ਸੱਤ ਸਾਲਾਂ ਦੀ ਲੋਕ ਸਭਾ ਦੇ ਅੰਦਰ ਦੀ ਕਾਰਗੁਜ਼ਾਰੀ ਨੂੰ ਵੀ ਲੋਕ ਵੇਖ ਰਹੇ ਹਨ ਕਿ ਔਜਲਾ ਨੇ ਲੋਕ ਸਭਾ ਦੇ ਅੰਦਰ ਅੰਮ੍ਰਿਤਸਰ ਵਾਸੀਆਂ ਤੇ ਪੰਜਾਬ ਦੀ ਅਵਾਜ ਨੂੰ ਬੁਲੰਦ ਕੀਤਾ ਤੇ ਬਹੁਤ ਸਾਰੇ ਪ੍ਰਜੈਕਟਾਂ ਨੂੰ ਮਨਜ਼ੂਰੀ ਦਿਵਾਈ। ਇਸ ਮੌਕੇ ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ, ਨਵਤੇਜ ਸਿੰਘ ਸੋਹੀਆਂ, ਸਤਨਾਮ ਸਿੰਘ ਸਰਪੰਚ ਕਾਜੀਕੋਟ, ਝਿਲਮਿਲ ਸਿੰਘ ਬਾਠ, ਤਜਿੰਦਰ ਸਿੰਘ ਤਰਫਾਨ, ਜਗਦੇਵ ਸਿੰਘ, ਗੁਰਿੰਦਰ ਸਿੰਘ ਚੋਗਾਵਾਂ, ਕਰਨ ਮੈਂਬਰ ਚੋਗਾਵਾਂ, ਸ਼ਮਸ਼ੇਰ ਸਿੰਘ ਬਾਬੋਵਾਲ, ਜਗਜੀਤ ਸਿੰਘ ਸਰਪੰਚ ਢਿੰਗਨੰਗਲ ਤੇ ਹੋਰ ਵੀ ਆਗੂ ਹਾਜ਼ਰ ਸਨਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News