ਰਈਆ ਵਿਖੇ ਬਾਬਾ ਜੀਵਨ ਸਿੰਘ ਸਹਿਬਜ਼ਾਦਿਆਂ ਤੇ ਹੋਰ ਸਿੰਘਾ ਦਾ ਸਹੀਦੀ ਦਿਹਾੜਾ ਮਨਾਇਆ ਗਿਆ

4674262
Total views : 5505329

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ‌ ਰਈਆ /ਬਲਵਿੰਦਰ ਸਿੰਘ ਸੰਧੂ ‌ ‌

ਗੁਰਦਵਾਰਾ ਗੁਰੂ ਨਾਨਕ ਰਈਆ ਦਰਬਾਰ ਮੁਹੱਲਾ ਬਾਬਾ ਜੀਵਨ ਸਿੰਘ ਜੀਵਨ ਸਿੰਘ, ਗੁਰੁ ਗੋਬਿੰਦ ਸਿੰਘ ਜੀ ਦੇ ਚਾਰੇ ਸਹਿਬਜਾਦੇ, ਠੰਡੇ ਬੁਰਜ ਵਿਚ ਛੋਟੇ ਸਹਿਬ ਜਾਦਿਆਂ ਨੁੰ ਦੁੱਧ ਛਕਾਉਣ ਵਾਲੇ ਬਾਬਾ ਮੋਤੀ ਰਾਮ ਮਹਿਰਾ, ਸਰਸਾ ਨਦੀ ਕੰਡੇ ਅਤੇ ਚਮਕੋਰ ਦੀ ਜੰਗ ਵਿਚ ਸਹੀਦ ਹੋਣ ਵਾਲੇ ਸਾਰੇ ਸਹੀਦ ਸਿੰਘਾਂ ਸਿੰਘਣੀਆਂ ਦੇ ਸਹੀਦੀ ਦਿਹਾੜੇ ਬੜੀ ਸਰਧਾ ਭਾਵ ਨਾਲ ਮਨਾਏ ਗਏ, ਇਸ ਦਿਹਾੜੇ ਦੀ ਸਾਨ ਵਧਾਉਣ ਵਾਸਤੇ ਗੁਰੂ ਤੇਗ ਬਹਾਦਰ ਡੈਕੋਰੇਸਨ ਖਲਚੀਆਂ ਵਲੋਂ ਗੁਰੂ ਘਰ ਨੁੰ ਪੂਰੀ ਤਰਾਂ ਸਜਾਇਆ ਗਿਆ, ਸਵਰਗਵਾਸੀ ਯਾਦਿੰਵਰਪਾਲ ਸਿੰਘ ਦੇ ਲੜਕੇ ਏਕਨੂਰ ਪੁਰੇ ਪਰਵਾਰ,ਅਤੇ ਸਲਵਿੰਦਦਰ ਸਿੰਘ ਗਿਲ, ਦੇ ਸਪੁੱਤਰ ਅੰਤਰਪ੍ਰੀਤ ਸਿੰਘ ਅਮਰਪ੍ਰੀਤ ਸਿੰਘ ਪਰਵਾਰਾਂ ਵਲੋ ਦੋ ਸ੍ਰੀ ਅਖੰਡ ਪਾਠ ਜੀਆਂ ਦੇ ਭੋਗਾਂ ਉਪਰੰਤ ਦੋਹਾ ਪਰਵਾਰਾਂ ਨੁੰ ਗੁਰੂ ਘਰ ਵਲੋ ਸੰਨਮਾਨਤ ਕੀਤਾ ਗਿਆ।

ਫਿਰ ਗੁਰੂ ਜੀ ਦੀ ਆਗਿਆ ਲੈ ਕੇ ਖੂਲੇ ਪੰਡਾਲ ਵਿਚ ਵਿਸਾਲ ਦਿਵਾਨ ਸਜਾਇਆ ਗਿਆ, ਜਿਸ ਵਿਚ ਭਾਈ ਲਵਜੀਤ ਸਿੰਘ ਫੇਰੂਮਾਨ ਦੇ ਰਾਗੀ ਜਥੇ, ਬੀਬਾ ਸਿਮਰਨ ਜੀਤ ਕੋਰ, ਹੋਰ ਰਾਗੀ ਤੇ ਢਾਡੀ ਜਥਿਆਂ ਵਲੋ ਰੱਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੁੰ ਨਿਹਾਲ ਕੀਤਾ ਗਿਆ, ਸਟੇਜ ਸੈਕਟਰੀ ਦੀ ਸੈਵਾ ਤਰਸੇਮ ਸਿੰਘ ਮੱਟੂ ਵਲੋਂ ਬਾਖੂਬੀ ਨਿਭਾਉਂਦੇ ਹੋਏ ਬਾਬਾ ਜੀਵਨ ਸਿੰਘ ਦਾ ਇਤਹਾਸ ਸਾਝਾਂ ਕਰਦਿਆਂ ਵਿਸਥਾਰ ਨਾਲ ਚਾਨਣਾਂ ਪਾਇਆ, ਸਹੀਦ ਬਾਬਾ ਜੀਵਨ ਸਿੰਘ ਵਿਦਿਅਕ ਤੇ ਭਲਾਈ ਟਰੱਸਟ ਵਲੋਂ ਸੈਟਰਲ ਕਮੇਟੀ ਪ੍ਰਚਾਰ ਸੈਕਟਰੀ ਸ੍ਰ ਜਸਵੰਤ ਸਿੰਘ, ਯੂਨਿਟ ਹਲਕਾ ਬਾਬਾ ਬਕਾਲਾ ਸਹਿਬ ਪ੍ਰਧਾਨ ਤਰਸੇਮ ਸਿੰਘ ਮੱਟੂ, ਜ, ਸਕੈਟਰੀ ਬਾਬਾ ਮੰਗਲ ਸਿੰਘ ਸੇਰ ਗਿਲ,ਮੁਖ ਸਲਾਹਕਾਰ ਸ੍ਰ ਸੁਖਵਿੰਦਰ ਸਿੰਘ ਮਤੇਵਾਲ ਵਲੋਂ ਗੁਰੂ ਘਰ ਦੇ ਪ੍ਰਧਾਨ ਭਾਈ ਸਰਤਾਜ ਸਿੰਘ ਖਾਲਸਾ , ਮੁਖ ਗ੍ਰੰਥੀ ਬਾਬਾ ਪਰਮਜੀਤ ਸਿੰਘ ਡਾਲੇਕੇ, ਅਤੇ ਸਾਬਕਾ ਪ੍ਰਧਾਨ ਸ੍ਰ ਜਸਾ ਸਿੰਘ ਨੁੰ ਸੰਨਮਾਨਤ ਕੀਤਾ, ਗਿਆ,ਗੁਰੂ ਘਰ ਦੇ ਪ੍ਰਧਾਨ ਸ੍ਰ ਸਰਤਾਜ ਸਿੰਘ ਖਾਲਸਾ ਅਤੇ ਕਮੇਟੀ ਵਲੋਂ ਸਮਾਗਮ ਵਿਚ ਹਾਜਰ ਹੋਏ ਹਲਕਾ ਵਧਾਇਕ ਸ੍ਰ ਦਲਬੀਰ ਸਿੰਘ ਟੋਂਗ, ਸ੍ਰੀ ਸੰਜੀਵ ਭੰਡਾਰੀ, ਸਰਬਜੀਤ ਸਿੰਘ ਫੋਜੀ, ਵੱਡਾ ਗੁਰਦਵਾਰਾ ਸਹਿਬ, ਦੇ ਪ੍ਰਧਾਨ ਸ੍ਰ ਜਗਤਾਰ ਸਿੰਘ ਭਗਤ ਨਾਮਦੇਵ ਗੁਰਦਵਾਰਾ, ਕਮੇਟੀ ਅਤੇ ਸੁਖਮਨੀ ਸੇਵਾ ਸੁਸਾਇਟੀ, ਬਾਬਾ ਵਿਸਵਕਰਮਾਂ ਗੁਰੂ ਘਰਾਂ , ਅਤੇ ਵੱਖ ਵੱਖ ਸੇਵਾ ਸੁਸੈਟੀਆਂ ਦੇ ਪ੍ਰਧਾਨ ਤੇ ਹੋਰ ਸੇਵਾ ਦਾਰਾਂ ਨੁੰ ਗੁਰੂ ਘਰ ਦੀ ਬਖਸਿਸ ਸਰੋਪਾਊ ਦੇ ਕੇ ਸੰਨਾਮਾਨਤ ਕੀਤਾ,ਇਸ ਮੌਕੇ ਹੋਰਨਾਂ ਤੋਂ ਇਲਾਵਾ , ਸੁਖਮਨੀ ਸੇਵਾ ਸੁਸਇਟੀ ਬੀਬੀ ਹਰਜੀਤ ਕੋਰ, ਮਰਮਜੀਤ ਕੋਰ ਬੀਬੀ ਰਾਜਵਿੰਦਰ ਕੋਰ, ਸਲਵਿੰਦਰ ਸਿੰਘ ਗਿਲ,ਬਲਵਿੰਦਰ ਸਿੰਘ, ਇੰਦਰਜੀਤ ਸਿੰਘ,ਬਲਦੇਵ ਸਿੰਘ ਰੰਧਾਵਾ, ਰਾਜਿੰਦਰ ਸਿੰਘ ਬਬਲੀ,ਦਵਿੰਦਰ ਸਿੰਘ ਦੀਨਾਂ, ਗਿਆਨੀ ਬਲਵਿੰਦਰ ਸਿੰਘ, ਮੁਖਤਾਰ ਸਿੰਘ, ਕੁਲਵੰਤ ਸਿੰਘ, ਸੁਖਚੈਨ ਸਿੰਘ ਸ੍ਰੀ ਬਖਸੀਰਾਮ, ਸੁਖਦੀਪ ਸਿੰਘ ਗੋਲਾ, ਅਜੀਤ ਸਿੰਘ ਗਿਲ, ਧਰਮਿੰਦਰ ਸਿੰਘ, ਅਰਜਨ ਸਿੰਘ, ਫੋਟੋ ਗ੍ਰਾਫਰ ਰਾਜਵਿੰਦਰ ਸਿੰਘ ਰਾਜਾ , ਮੁੰਨਸੀ ਰਣਜੀਤ ਸਿੰਘ ਮੰਗਲ ਸਿੰਘ , ਮੰਨਦੀਪ ਸਿੰਘ, ਕੁਲਵਿੰਦਰ ਸਿੰਘ,ਸਮੇਤ ਬਹੂਤ ਸਾਰੀਆਂ ਸੰਗਤਾਂ ਹਾਜਰ ਸਨ।  ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News