Total views : 5521232
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਦੇ ਕੈਮਿਸਟਰੀ ਵਿਭਾਗ ਨੇ `ਨੈਨੋਫਾਈਬਰਸ ਦੇ ਬਾਇਓਮੈਡੀਕਲ ਐਪਲੀਕੇਸ਼ਨਾਂ ਲਈ ਖੋਜ ਵਿਧੀ: ਇੱਕ ਬਹੁ-ਅਨੁਸ਼ਾਸਨੀ ਪਹੁੰਚ’ `ਤੇ ਇਕ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ। ਡਾ. ਸੁਖਵਿੰਦਰ ਕੌਰ ਭੁੱਲਰ, ਇੰਸਟੀਚਿਊਟ ਆਫ਼ ਕਾਰਡੀਓਵੈਸਕੁਲਰ ਸਾਇੰਸਿਜ਼, ਸੇਂਟ ਬੋਨੀਫੇਸ ਹਸਪਤਾਲ, ਅਲਬਰੈਕਟਸਨ ਰਿਸਰਚ ਸੈਂਟਰ, ਕੈਨੇਡਾ ਨੇ ਵਰਕਸ਼ਾਪ ਵਿਚ ਸਰੋਤ ਵਿਅਕਤੀ ਵਜੋ ਸ਼ਿਰਕਤ ਕੀਤੀ।
ਡਾ. ਭੁੱਲਰ ਨੇ ਵਰਕਸ਼ਾਪ ਵਿਚ ਨੈਨੋ ਫਾਈਬਰ ਟੈਕਨਾਲੋਜੀ ਦੇ ਦਿਲਚਸਪ ਖੇਤਰ ਅਤੇ ਕਾਰਡੀਓਵੈਸਕੁਲਰ ਇਲਾਜਾਂ ਵਿੱਚ ਕ੍ਰਾਂਤੀ ਲਿਆਉਣ ਦੀ ਇਸਦੀ ਸੰਭਾਵਨਾ ਬਾਰੇ ਚਰਚਾ ਕੀਤੀ। ਉਹਨਾਂ ਦੱਸਿਆ ਕਿ ਨੈਨੋ ਫਾਈਬਰ ਅਤਿ ਪਤਲੇ ਫਾਈਬਰ ਹੁੰਦੇ ਹਨ ਜਿਨ੍ਹਾਂ ਨੂੰ ਅਡਵਾਂਸਡ ਸਟੈਂਟ ਬਣਾਉਣ ਲਈ ਤਿਆਰ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੂੰ ਬਲਾਕ ਕੀਤੀਆਂ ਧਮਨੀਆਂ ਨੂੰ ਖੋਲ੍ਹਣ ਲਈ ਵਰਤਿਆ ਜਾਂਦਾ ਹੈ। ਉਹਨਾਂ ਦਿਲ ਦੇ ਟਿਸ਼ੂ ਦੇ ਪੁਨਰਜਨਮ ਵਿੱਚ ਨੈਨੋ ਫਾਈਬਰਸ ਦੀ ਸੰਭਾਵਨਾ `ਤੇ ਵੀ ਚਾਨਣਾ ਪਾਇਆ। ਆਪਣੀ ਖੋਜ ਦੇ ਤਕਨੀਕੀ ਪਹਿਲੂਆਂ `ਤੇ ਚਰਚਾ ਕਰਨ ਤੋਂ ਇਲਾਵਾ, ਡਾ. ਭੁੱਲਰ ਨੇ ਇਸ ਖੇਤਰ ਵਿੱਚ ਦਿਲਚਸਪੀ ਰੱਖਣ ਵਾਲੇ ਨੌਜਵਾਨ ਵਿਗਆਨ ਦੇ ਵਿਦਿਆਰਥੀਆਂ ਲਈ ਦਿਲਚਸਪ ਮੌਕਿਆਂ ਬਾਰੇ ਵੀ ਦਸਿਆ।
ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥੀਆਂ ਵਿੱਚ ਵਿਗਆਨਕ ਉਤਸੁਕਤਾ ਪੈਦਾ ਕਰਨ ਦੀ ਮਹੱਤਤਾ ਨੂੰ ਸਵੀਕਾਰ ਕੀਤਾ। ਉਹਨਾਂ ਅੱਗੇ ਕਿਹਾ ਕਿ ਨੈਨੋ ਤਕਨਾਲੋਜੀ ਵਿਗਆਨ ਅਤੇ ਤਕਨਾਲੋਜੀ ਦਾ ਇੱਕ ਉੱਭਰਦਾ ਖੇਤਰ ਹੈ, ਇਸ ਲਈ ਵਿਦਿਆਰਥੀਆਂ ਨੂੰ ਇਸ ਖੇਤਰ ਵਿੱਚ ਆਪਣਾ ਭਵਿੱਖ ਬਣਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
ਇਸ ਵਰਕਸ਼ਾਪ ਵਿੱਚ ਕਾਲਜ ਦੇ ਬੀ ਐਸਸੀ ਮੈਡੀਕਲ, ਨਾਨ-ਮੈਡੀਕਲ, ਬਾਇਓਟੈਕਨਾਲੋਜੀ ਅਤੇ ਐਨ.ਐਸ.ਐਸ ਯੂਨਿਟ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਡਾ. ਰਸ਼ਮੀ ਕਾਲੀਆ, ਡਾ. ਪੂਨਮ ਖੁੱਲਰ, ਡਾ. ਸ਼ਵੇਤਾ ਮੋਹਨ, ਡਾ. ਵੰਦਨਾ ਗੁਪਤਾ, ਡਾ. ਲਵਣਿਆ, ਡਾ. ਸ਼ੈਲਜਾ ਵੀ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-