ਭਾਰਤ ਪਾਕਿਸਤਾਨ ਸਰਹੱਦ ਨੇੜਿਓਂ ਭਾਰੀ ਮਾਤਰਾ ਵਿੱਚ ਅਸਲਾ ਅਤੇ ਆਰ.ਡੀ.ਐਕਸ ਬਰਾਮਦ

4728462
Total views : 5595402

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਅਜਨਾਲਾ / ਦਵਿੰਦਰ ਕੁਮਾਰ ਪੁਰੀ

ਸਰਹੱਦੀ ਤਹਿਸੀਲ ਅਜਨਾਲਾ ਅਧੀਨ ਆਉਂਦੀ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜੇ ਪੈਂਦੇ ਪਿੰਡ ਬੱਲ ਲੱਭੇ ਦਰਿਆ ਦੇ ਇੱਕ ਕਿਸਾਨ ਦੇ ਖੇਤਾਂ ਵਿੱਚੋਂ ਪੰਜਾਬ ਪੁਲਿਸ ਅਤੇ ਬੀ.ਐਸ.ਐਫ 117 ਬਟਾਲੀਅਨ ਵੱਲੋਂ ਸਾਂਝੇ ਤੌਰ ਤੇ ਕੀਤੇ ਅਪਰੇਸ਼ਨ ਦੌਰਾਨ ਭਾਰੀ ਮਾਤਰਾ ਵਿੱਚ ਅਸਲਾ ਅਤੇ ਆਰ.ਡੀ.ਐਕਸ ਬਰਾਮਦ ਹੋਈ ਹੈ I

ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਦੇ ਕਣਕ ਦੇ ਖੇਤਾਂ ਵਿੱਚੋਂ ਮਿਲੇ ਦੋ ਵੱਡੇ ਪੈਕਟਾਂ ਵਿੱਚੋਂ 4 ਹੈਂਡ ਗਰਨੇਡ, 4 ਪਿਸਟਲ, 8 ਮੈਗਜ਼ੀਨ, 220 ਜਿੰਦਾ ਕਾਰਤੂਸ, 4.50 ਕਿਲੋ ਧਮਾਕਾਖੇਜ ਸਮੱਗਰੀ (ਆਰ.ਡੀ.ਐਕਸ), 2 ਬੈਟਰੀ ਚਾਰਜਰ ਅਤੇ ਦੋ ਰਿਮੋਟ ਬਰਾਮਦ ਹੋਏ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News