





Total views : 5841543







Total views : 5841543ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਇਤਿਹਾਸਕ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ (ਕੇਸੀਜੀਸੀ) ਨੇ ਸਿੱਖਿਆ ਪ੍ਰਸਾਰ ਦੇ ਵਿਸ਼ਾਲ ਟੀਚੇ ਨੂੰ ਹਾਸਲ ਕਰਦਿਆਂ ਵਿਕਾਸ ਅਤੇ ਤਰੱਕੀ ਦਾ ਨਵਾਂ ਰਾਹ ਸਿਰਜਿਆ ਹੈ| ਸੁਸਾਇਟੀ 19 ਵਿੱਦਿਅਕ ਸੰਸਥਾਵਾਂ ਨੂੰ ਸਫਲਤਾਪੂਰਵਕ ਚਲਾ ਰਹੀ ਹੈ| ਪਿਛਲੇ ਦਹਾਕੇ ’ਚ ਰਿਕਾਰਡ ਸਿਰਜਦਿਆਂ 11 ਕਾਲਜ ਅਤੇ ਸਕੂਲ ਖੋਹਲੇ ਗਏ ਹਨ| ਕੇਸੀਜੀਸੀ ਆਉਣ ਵਾਲੇ ਸਮੇਂ ’ਚ ਹੋਰ ਉੱਚ ਪੱਧਰੀ ਵਿੱਦਿਅਕ ਸੰਸਥਾਵਾਂ ਜਿਵੇਂ ਕਿ ਖਾਲਸਾ ਮੈਡੀਕਲ ਕਾਲਜ, ਉਚ ਪਧਰੀ ਆਈ. ਟੀ. ਇੰਸਟੀਚਿਊਟ ਅਤੇ ਆਈ. ਸੀ. ਐਸ. ਈ. ਸਕੂਲ ਖੋਲਣ ਲਈ ਪੂਰੀ ਤਰਾਂ ਤਿਆਰ-ਬਰ-ਤਿਆਰ ਹੈ|
ਖ਼ਾਲਸਾ ਕਾਲਜ ਸੋਸਾਇਟੀ ਵੱਲੋਂ ‘ਗੁਰਮਤਿ ਸਟੱਡੀ ਸੈਂਟਰ’ ਖੋਹਲੇ ਜਾਣ ਨਾਲ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਪ੍ਰਚਾਰਕਾਂ, ਰਾਗੀਆਂ ਅਤੇ ਪਾਠੀਆਂ ਲਈ ਤਿਆਰ ਕਰਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ| ਕੇਸੀਜੀਸੀ ਸਮਾਜ ਦੇ ਹਰੇਕ ਵਰਗ ਨੂੰ ਵਿਗਿਆਨਕ ਗਿਆਨ ਅਤੇ ਸਿੱਖਿਆ ਦੇ ਪ੍ਰਸਾਰ ਲਈ ਆਪਣੇ ਸੰਸਥਾਪਕ ਪੁਰਖਿਆਂ ਦੇ ਸੁਪਨੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ| ਇਹ ਪਿਛਲੇ 2 ਦਹਾਕਿਆਂ ’ਚ ਵਿੱਦਿਅਕ ਸੰਸਥਾਵਾਂ ਦਾ ਪ੍ਰਬੰਧਨ ਕਰਨ ਵਾਲੀ ਦੇਸ਼ ਭਰ ’ਚ ਸਭ ਤੋਂ ਮੋਹਰੀ ਅਤੇ ਵੱਕਾਰੀ ਸੰਸਥਾਵਾਂ ਵਜੋਂ ਉਭਰੀ ਹੈ|
ਖ਼ਾਲਸਾ ਕਾਲਜ ਮੈਨੇਜ਼ਮੈਂਟ ਵੱਲੋਂ ਧਾਰਮਿਕ ਪ੍ਰਚਾਰ, ਪ੍ਰਸਾਰ ਅਤੇ ਵਿਦਿਆਰਥੀਆਂ ਨੂੰ ਉੱਚ ਸੰਸਕਾਰਾਂ ਨਾਲ ਗੁਣਵਾਨ ਬਣਾਉਣ ਦੇ ਮਕਸਦ ਤਹਿਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਹਰੇਕ ਸਾਲ ਗੁਰਪੁਰਬ ਤੋਂ ਇਕ ਦਿਨ ਪਹਿਲਾਂ ਖ਼ਾਲਸਾ ਕਾਲਜ ਸੰਸਥਾਵਾਂ ਵਲੋਂ ਸਜਾਇਆ ਜਾਂਦਾ ਹੈ|

ਸੋਸਾਇਟੀ ਦੇ ਪ੍ਰਧਾਨ, ਸ: ਸਤਿਆਜੀਤ ਸਿੰਘ ਮਜੀਠੀਆ ਅਤੇ

ਆਨਰੇਰੀ ਸਕੱਤਰ, ਸ: ਰਜਿੰਦਰ ਮੋਹਨ ਸਿੰਘ ਛੀਨਾ ਦੀ ਅਣਥੱਕ ਮਿਹਨਤ ਅਤੇ ਅਗਾਂਹਵਧੂ ਸੋਚ ਕਾਰਨ ਸੋਸਾਇਟੀ ਨੇ ਮਿਆਰੀ ਕਾਲਜ, ਸਕੂਲ ਖੋਲ ਕੇ ਇਤਿਹਾਸ ਸਿਰਜਿਆ,| ਸੋਸਾਇਟੀ ਦੇ ਚਾਂਸਲਰ ਸ: ਰਾਜਮੋਹਿੰਦਰ ਸਿੰਘ ਮਜੀਠਾ, ਰੈਕਟਰ ਸ: ਲਖਬੀਰ ਸਿੰਘ ਲੋਧੀਨੰਗਲ, ਮੀਤ ਪ੍ਰਧਾਨ ਸ: ਸਵਿੰਦਰ ਸਿੰਘ ਕੱਥੂਨੰਗਲ, ਵਧੀਕ ਆਨਰੇਰੀ ਸਕੱਤਰ ਸ: ਜਤਿੰਦਰ ਸਿੰਘ ਬਰਾੜ, ਜੁਆਇੰਟ ਸਕੱਤਰ ਸ: ਗੁਨਬੀਰ ਸਿੰਘ, ਸ: ਅਜਮੇਰ ਸਿੰਘ ਹੇਰ, ਸ: ਪਰਮਜੀਤ ਸਿੰਘ ਬੱਲ, ਸ: ਰਾਜਬੀਰ ਸਿੰਘ, ਸ: ਗੁਰਪ੍ਰੀਤ ਸਿੰਘ ਗਿੱਲ, ਸ: ਲਖਵਿੰਦਰ ਸਿੰਘ ਢਿਲੋਂ, ਸ: ਸੰਤੋਖ ਸਿੰਘ ਸੇਠੀ, ਸ: (ਡਾ.) ਕਰਤਾਰ ਸਿੰਘ ਗਿੱਲ ਸ਼ਾਮਿਲ ਹਨ, ਇਕ ਟੀਮ ਦੀ ਤਰਾਂ ਕੰਮ ਕਰ ਰਹੇ ਹਨ|
ਵਿਦਿਅਕ ਖੇਤਰ ’ਚ ਧਰੁਵ ਤਾਰੇ ਖ਼ਾਲਸਾ ਕਾਲਜ ਤੋਂ ਇਲਾਵਾ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਖ਼ਾਲਸਾ ਕਾਲਜ ਫ਼ਾਰ ਵੂਮੈਨ, ਖਾਲਸਾ ਕਾਲਜ ਆਫ ਐਜ਼ੂਕੇਸ਼ਨ, ਰਣਜੀਤ ਐਵੀਨਿਊ, ਖਾਲਸਾ ਕਾਲਜ ਆਫ ਨਰਸਿੰਗ, ਖਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ, ਖਾਲਸਾ ਕਾਲਜ ਆਫ ਫਾਰਮੇਸੀ, ਖਾਲਸਾ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ, ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਜ਼, ਖਾਲਸਾ ਕਾਲਜ ਆਫ ਬਿਜ਼ਨਿਸ ਸਟੱਡੀਜ਼ ਐਂਡ ਟੈਕਨਾਲੋਜੀ, ਮੋਹਾਲੀ, ਖ਼ਾਲਸਾ ਕਾਲਜ ਆਫ਼ ਲਾਅ, ਖਾਲਸਾ ਕਾਲਜ ਚਵਿੰਡਾ ਦੇਵੀ, ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ, ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ, ਖਾਲਸਾ ਕਾਲਜ ਪਬਲਿਕ ਸਕੂਲ ਜੀ. ਟੀ. ਰੋਡ, ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ, ਖਾਲਸਾ ਕਾਲਜ ਪਬਲਿਕ ਸਕੂਲ, ਹੇਰ, ਖਾਲਸਾ ਕਾਲਜ ਪਬਲਿਕ ਸਕੂਲ, ਘੁਗ (ਜਲੰਧਰ) ਵਿਦਿਆ ਦੇ ਖੇਤਰ ’ਚ ਮੋਹਰੀ ਸੰਸਥਾਵਾਂ ਹਨ|
ਧਰਮਿੰਦਰ ਸਿੰਘ ਰਟੌਲ
ਡਇਰੈਕਟਰ, ਲੋਕ ਸੰਪਰਕ ਵਿਭਾਗ,
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ,ਅੰਮ੍ਰਿਤਸਰ|