





Total views : 5596049








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਉਪਿੰਦਰਜੀਤ ਸਿੰਘ
ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਭ੍ਰਿਸ਼ਟਾਚਾਰ ਮੁਕਤ ਪੰਜਾਬ ਵਿਕਸਤ ਪੰਜਾਬ ਤਹਿਤ ਇਸ ਦਫਤਰ ਦੇ ਕਰਮਚਾਰੀਆਂ ਨੂੰ ਮੀਟਿੰਗ ਕਰਕੇ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਆਨ ਲਾਈਨ ਪੰਡੈਸੀ ਨੂੰ ਤੁਰੰਤ ਖਤਮ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ ਅਤੇ ਪਬਲਿਕ ਨੂੰ ਪਹਿਲ ਦਿੰਦੇ ਹੋਏ ਆਮ ਪਬਲਿਕ ਦਾ ਕੰਮ ਪਹਿਲ ਦੇ ਅਧਾਰ ਤੇ ਕੀਤਾ ਜਾਵੇ। ਇਸ ਵਿੱਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਆਰ.ਟੀ.ਏ. ਦਫ਼ਤਰ ਦੀ ਪੈਂਡੈਂਸੀ ਨੂੰ ਕੀਤਾ ਜਾਵੇਗਾ ਤੁਰੰਤ ਖ਼ਤਮ
ਰਿਜਨਲ ਟਰਾਂਸਪੋਰਟ ਅਫ਼ਸਰ, ਅੰਮ੍ਰਿਤਸਰ ਸ: ਖੁਸ਼ਦਿਲ ਸਿੰਘ ਨੇ ਆਮ ਜਨਤਾ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਏਜੰਟਾ ਦੇ ਚੱਕਰਾਂ ਵਿੱਚ ਨਾ ਪੈ ਕੇ ਵਿਭਾਗ ਵੱਲੋਂ ਦਿੱਤੀਆ ਗਈਆ ਆਨ ਲਾਈਨ ਸੇਵਾਵਾਂ ਦਾ ਇਸਤੇਮਾਲ ਆਪਣੇ ਪੱਧਰ ਤੇ ਕਰਨ। ਜੇਕਰ ਕਿਸੇ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਦਫਤਰ ਆ ਕੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਇਸ ਸਬੰਧੀ ਦਫਤਰ ਵਿੱਚ ਆਨ ਲਾਈਨ ਅਪਲਾਈ ਕਰਨ ਦਾ ਪ੍ਰੋਸੈਸ ਅਤੇ ਲਈਆਂ ਜਾਣ ਵਾਲੀਆਂ ਸੇਵਾਵਾ ਦੀਆਂ ਸਰਕਾਰੀ ਫੀਸਾਂ ਦਾ ਵੇਰਵਾਂ ਨੋਟਿਸ ਬੋਰਡ ਤੇ ਲਗਾ ਦਿੱਤਾ ਗਿਆ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-