ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਅੰਤਰਰਾਜ਼ੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ :5 ਅਧੁਨਿਕ ਪਿਸਟਲਾਂ ਸਮੇਤ 4 ਕੀਤੇ ਕਾਬੂ

4728465
Total views : 5595408

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ 

ਮੁੱਖ ਮੰਤਰੀ ਪੰਜਾਬ, ਸ੍ਰ. ਭਗਵੰਤ ਸਿੰਘ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਤੇ ਸੰਗਠਿਤ ਅਪਰਾਧ ਦੇ ਗਿਰੋਹ ਦਾ ਪਰਦਾਫਾਸ਼ ਕਰਦੇ ਹਏ 4 ਵਿਅਕਤੀਆਂ ਨੂੰ ਕਾਬੂ ਕਰਕੇ 5 ਅਧੁਨਿਕ ਪਿਸਟਲ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਫੜੇ ਗਏ ਵਿਅਕਤੀ ਦੀ ਪਛਾਣ 1) ਨਵਦੀਪ ਸਿੰਘ ਉਰਫ ਨਵ ਪੁੱਤਰ ਗੁਰਦੇਵ ਸਿੰਘ ਵਾਸੀ ਗੋਪਾਲ ਨਗਰ, ਮਜੀਠਾ ਰੋਡ, ਅੰਮ੍ਰਿਤਸਰ, (25 ਸਾਲ), 2) ਉਜਵੱਲ ਹੰਸ ਪੁੱਤਰ ਮਨੋਹਰ ਲਾਲ ਵਾਸੀ PWD ਕੰਪਲੈਕਸ, ਬਟਾਲਾ ਰੋਡ, ਅੰਮ੍ਰਿਤਸਰ (24 ਸਾਲ), 3) ਜਸ਼ਨਦੀਪ ਸਿੰਘ ਉਰਫ ਜੱਸਾ ਪੁੱਤਰ ਜਸਬੀਰ ਸਿੰਘ ਵਾਸੀ ਪਿੰਡ ਧੁੱਪਸੜੀ, ਵੇਰਕਾ ਬਾਈਪਾਸ, ਅੰਮ੍ਰਿਤਸਰ (21 ਸਾਲ) ਅਤੇ 4) ਸ਼ਿਵਮ ਸਿੰਘ ਉਰਫ ਬੱਬਲੂ ਪੁੱਤਰ ਹੁਕਮ ਸਿੰਘ ਵਾਸੀ ਉੱਤਰਾਖੰਡ, ਹਾਲ 88 ਫੁੱਟ ਰੋਡ ਲਕਸ਼ਮੀ ਵਿਹਾਰ ਮਜੀਠਾ ਰੋਡ, ਅੰਮ੍ਰਿਤਸਰ (24 ਸਾਲ) ਵਜ਼ੋ ਹੋਈ ਹੈ।

ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆ ਕਮਿਸ਼ਨਰ (ਸੀਪੀ) ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਯੂ.ਪੀ ਤੋਂ ਰਾਜ ਵਿੱਚ ਅਪਰਾਧਿਕ ਅਨਸਰਾਂ ਨੂੰ ਸਪਲਾਈ ਕਰਨ ਲਈ ਗੈਰ-ਕਾਨੂੰਨੀ ਹਥਿਆਰਾਂ ਦੀ ਤੱਸਕਰੀ ਕੀਤੇ ਜਾਣ ਦੀ ਗੁਪਤ ਸੂਚਨਾਂ ਦੇ ਅਧਾਰ ‘ਤੇ ਕਾਰਵਾਈ ਕਰਦੇ ਹੋਏ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰ ਪਾਲ ਸਿੰਘ ਸੰਧੂ, ਏਡੀਸੀਪੀ ਇਨਵੈਸਟੀਗੇਸ਼ਨ ਜਗਬਿੰਦਰ ਸਿੰਘ, ਏਸੀਪੀ ਡਿਟੈਕਟਿਵ ਹਰਮਿੰਦਰ ਸਿੰਘ ਦੀ ਨਿਗਰਾਨੀ ਇੰਸਪੈਕਟਰ ਅਮੋਲਕਦੀਪ ਸਿੰਘ ਇੰਚਾਰਜ਼ ਸੀ.ਆਈ.ਏ ਸਟਾਫ-1 ਦੀਆਂ ਵੱਖ-ਵੱਖ ਪੁਲੀਸ ਟੀਮਾਂ ਨੇ ਉਕਤ ਮੁਲਜਮਾਂ ਨੂੰ ਥਾਣਾ ਰਣਜੀਤ ਐਵੀਨਿਊ ਦੇ ਖੇਤਰ ਤੋਂ ਕਾਬੂ ਕੀਤਾ ਗਿਆ।ਸੀ.ਪੀ ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ, ਯੂ.ਪੀ ਤੋਂ ਹਥਿਆਰਾਂ ਦੀ ਤਸਕਰੀ ਅਤੇ ਸਪਲਾਈ ਪੂਰੇ ਨੈੱਟਵਰਕ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ, ਨੈੱਟਵਰਕ ਨੂੰ ਨਸ਼ਟ ਕਰਨ ਲਈ ਖਰੀਦ ਅਤੇ ਸਪਲਾਈ ਚੇਨ ਦੀ ਪਛਾਣ ਕੀਤੀ ਜਾ ਰਹੀ ਹੈ।
ਫੜੇ ਗਏ ਮੁਲਜ਼ਮਾਂ ਖਿਲਾਫ਼ ਪਹਿਲਾਂ ਵੀ ਇਰਾਦਾ ਕਤਲ, ਅਸਲ੍ਹਾ ਐਕਟ, ਲੁੱਟਾ ਖੋਹਾ ਦੇ 12 ਮੁਕੱਦਮੇਂ ਦਰਜ਼ ਹਨ। ਇਹਨਾਂ ਦੇ ਵਿੱਚ ਇਰਾਦਾ ਕਤਲ ਦੇ 06 ਮੁਕੱਦਮਿਆ ਵਿੱਚ ਦੋਸ਼ੀ ਨਵਦੀਪ ਨਵ, ਜਸ਼ਨਦੀਪ ਜੱਸਾ, ਸ਼ਿਵਮ ਬੱਬਲੂ ਭਗੋੜੇ ਸਨ, ਜਿੰਨਾਂ ਨੂੰ ਇਹਨਾਂ ਮੁਕੱਦਮਿਆ ਵਿੱਚ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹਨਾ ਨੇ ਪਿੱਛਲੇ ਦਿਨੀ ਸ਼ਹਿਰ ਵਿੱਚ 05 ਵਾਰਦਾਤਾਂ ਕੀਤੀਆਂ ਸਨ।ਉਨ੍ਹਾਂ ਕਿਹਾ, “ਪੁੱਛਗਿੱਛ ਦੌਰਾਨ, ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਉਹ, ਲਖਨਊ, ਯੂ.ਪੀ ਵਿੱਚ ਕਿਸੇ ਨਾਮਾਲੂਮ ਵਿਅਕਤੀ ਪਾਸੋਂ ਹਥਿਆਰ ਲੈ ਕੇ ਆਉਂਦੇ ਹਨ ਤੇ ਅੱਗੇ ਅਧਰਾਧਿਕ ਮਾੜੇ ਅਨਸਰਾਂ ਨੂੰ ਸਪਲਾਈ ਕਰਦੇ ਹਨ।

ਸਪਲਾਇਰਾਂ, ਡੀਲਰਾਂ ਅਤੇ ਖਰੀਦਦਾਰਾਂ ਦੇ ਸਮੁੱਚੇ ਨੈਟਵਰਕ ਦਾ ਪਰਦਾਫਾਸ਼ ਕਰਨ ਦੇ ਨਾਲ-ਨਾਲ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੁਆਰਾ ਹੁਣ ਤੱਕ ਖਰੀਦੇ ਗਏ ਕੁੱਲ ਹਥਿਆਰਾ ਦਾ ਪਤਾ ਲਗਾਉਣ ਲਈ ਤਹਿ ਤੋਂ ਛਾਨਬੀਨ ਕੀਤੀ ਜਾ ਰਹੀ ਹੈ।ਇਸ ਸਬੰਧੀ ਥਾਣਾ ਰਣਜੀਤ ਐਵੀਨਿਊ,ਅੰਮ੍ਰਿਤਸਰ ਵਿੱਖੇ ਮੁਕੱਦਮਾਂ ਨੰਬਰ 40 ਮਿਤੀ 21-04-2025 ਜ਼ੁਰਮ 308(5) ਬੀ.ਐਨ.ਐਸ, 25/27(3)/54/59-ਏ, ਅਸਲ੍ਹਾ ਐਕਟ, ਦਰਜ਼ ਕੀਤਾ ਗਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News