





Total views : 5596569








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਡੈਡਲਾਈਨ ਤੈਅ ਕਰ ਦਿੱਤੀ ਹੈ। ਸਰਕਾਰ ਦੀ ’ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਨੂੰ 31 ਮਈ ਤੱਕ ਨਸ਼ਾ ਮੁਕਤ ਬਣਾਉਣ ਦੀ ਡੈਡਲਾਈਨ ਤੈਅ ਕੀਤੀ ਗਈ ਹੈ।ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਪੁਲਿਸ ਅਧਿਕਾਰੀਆਂ ਨੂੰ ਇਹ ਡੈਡਲਾਈਨ ਜਾਰੀ ਕੀਤੀ ਹੈ।
ਡੈਡਲਾਈਨ ਤੋਂ ਬਾਅਦ ਜੇਕਰ ਨਸ਼ੇ ਮਿਲੇ ਤਾਂ ਜ਼ਿੰਮੇਵਾਰ ਅਫਸਰਾਂ ਨੂੰ ਇਸਦਾ ਭੁਗਤਣਾ ਪਵੇਗਾ ਖਮਿਆਜ਼ਾ
ਡੀ ਜੀ ਪੀ ਨੇ ਕਿਹਾ ਹੈ ਕਿ ਨਸ਼ਾ ਮੁਕਤ ਪੰਜਾਬ ਦੀ ਜ਼ਿੰਮੇਵਾਰੀ ਐਸ ਐਸ ਪੀ ਅਤੇ ਕਮਿਸ਼ਨਰ ਪੁਲਿਸ ਨੂੰ ਖੁਦ ਲੈਣੀ ਪਵੇਗੀ। ਉਹਨਾਂ ਕਿਹਾ ਕਿ ਹਰ ਖੇਤਰ ਨੂੰ ਨਸ਼ਾ ਮੁਕਤ ਬਣਾਉਣ ਲਈ ਐਸ ਐਸ ਪੀਜ਼ ਨੂੰ ਠੋਸ ਯੋਜਨਾ ਬਣਾਉਣ ਦੀ ਹਦਾਇਤ ਕੀਤੀ ਗਈ ਹੈ। ਐਸ ਐਸ ਪੀ ਨੂੰ ਦੱਸਣਾ ਪਵੇਗਾ ਕਿ ਉਹ ਕਿਸ ਤਰੀਕੇ ਡਰੱਗਜ਼ ਦਾ ਸਫਾਇਆ ਕਰਨਗੇ।
ਸਾਰੇ ਐਸ ਐਸ ਪੀਜ਼ ਨੂੰ ਪੁਲਿਸ ਹੈਡਕੁਆਰਟਰ ਵਿਚ ਨਸ਼ਾ ਖਤਮ ਕਰਨ ਦੀ ਡੈਡਲਾਈਨ ਦੱਸਣੀ ਪਵੇਗੀ। ਤੈਅ ਡੈਡਲਾਈਨ ਤੋਂ ਬਾਅਦ ਜੇਕਰ ਐਕਸ਼ਨ ਪਲਾਨ ਵਿਚ ਕੋਈ ਗੜਬੜ ਮਿਲੀ ਤਾਂ ਕਾਰਵਾਈ ਹੋਵੇਗੀ।
ਹੇਠਾਂ ਪੜ੍ਹੋ ਆਰਡਰ ਦੀ ਕਾਪੀ
ਡੈਡਲਾਈਨ ਤੋਂ ਬਾਅਦ ਜੇਕਰ ਨਸ਼ੇ ਮਿਲੇ ਤਾਂ ਜ਼ਿੰਮੇਵਾਰ ਅਫਸਰਾਂ ਨੂੰ ਇਸਦਾ ਖਮਿਆਜ਼ਾ ਭੁਗਤਣਾ ਪਵੇਗਾ। ਜੇਕਰ ਮੁਹਿੰਮ ਸਮੇਂ ਸਿਰ ਪੂਰੀ ਨਹੀਂ ਹੋਈ ਤਾਂ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਪੰਜਾਬ ਸਰਕਾਰ ਦਾ ਧਿਆਨ ਇਸ ਵੇਲੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ‘ਤੇ ਹੈ ਕਿਉਂਕਿ ਸੂਬਾ ਸਰਕਾਰ ਨੇ ਵੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-