ਮਾਲ ਮੰਤਰੀ ਦੀ ਬਦਲੇ ਗਏ ਤਹਿਸੀਲਦਾਰਾਂ ਨੂੰ ਤਾੜਨਾ ! ਬਿਨਾ ਦੇਰੀ ਡਿਊਟੀ ਜੁਆਇਨ ਕਰਨ ਨਹੀ ਤਾਂ ਹੋਵੇਗੀ ਕਾਰਵਾਈ

4728464
Total views : 5595407

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ 

ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਤਹਿਸੀਲਦਾਰਾਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਹੈ ਕਿ  ਮਾਲ ਵਿਭਾਗ ਵਿਚ ਚੱਲ ਰਹੇ ਸੁਧਾਰਾਂ ਦੇ ਚੱਲਦਿਆਂ ਕੱਲ੍ਹ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਤੇ ਕਈਆਂ ਨੇ ਹਾਲੇ ਤੱਕ ਜੁਆਇਨ ਨਹੀਂ ਕੀਤਾ ਹੈ।

ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਤੁਰੰਤ ਜੁਆਇਨ ਕਰਨ ਦੇ ਨਿਰਦੇਸ਼ ਦਿੱਤੇ ਜਾਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮੈਂ ਖੁਦ ਕਿਸੇ ਵੀ ਦਫ਼ਤਰ ਦੀ ਚੈਕਿੰਗ ਕਰਾਂਗਾ, ਜੇਕਰ ਕੋਈ ਵੀ ਗੈਰ ਹਾਜ਼ਰ ਪਾਇਆ ਗਿਆ ਤਾਂ ਸਖ਼ਤ ਕਾਰਵਾਈ ਹੋਵੇਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News