ਸੋਨੀਆ ਮਾਨ ਵੱਲੋਂ ਨਸ਼ਾ ਮੁਕਤੀ ਮੋਰਚਾ ਦੇ ਹਲਕਾ ਪੱਧਰ ਉੱਤੇ ਕੁਆਰਡੀਨੇਟਰ ਨਿਯੁਕਤ

4729722
Total views : 5597957

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਜਨਾਲਾ/  ਦਵਿੰਦਰ ਕੁਮਾਰ ਪੁਰੀ

ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕ ਵੀ ਸਰਕਾਰ ਦਾ ਸਾਥ ਦੇਣ ਲਈ ਅੱਗੇ ਆ ਰਹੇ ਹਨ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਨਸ਼ਾ ਮੁਕਤੀ ਮੋਰਚਾ ਦੇ ਮਾਝਾ ਜੋਨ ਕੁਆਰਡੀਨੇਟਰ ਮੈਡਮ ਸੋਨੀਆ ਮਾਨ ਨੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਅੰਮ੍ਰਿਤ਼ਸਰ ਜਿਲ੍ਹੇ ਵਿੱਚ ਹਲਕਾ ਵਾਈਜ ਨਸ਼ਾ ਮੁਕਤੀ ਮੋਰਚੇ ਦੇ ਕੁਆਰਡੀਨੇਟਰ ਨਿਯੁਕਤ ਕੀਤੇ ਗਏ ਹਨ, ਜੋ ਸਹਿਰਾਂ ਅਤੇ ਪਿੰਡਾਂ ਵਿੱਚ ਘਰ ਘਰ ਜਾ ਕੇ ਲੋਕਾਂ ਨੂੰ ਨਸ਼ੇ ਤੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕਰਨਗੇ।

ਜਿਲ੍ਹੇ ਨੂੰ ਬਣਾਂਵਾਗੇ ਨਸ਼ਾ ਮੁਕਤ


ਮੈਡਮ ਸੋਨੀਆ ਮਾਨ ਨੇ ਦੱਸਿਆ ਕਿ ਹਲਕਾ ਕੇਂਦਰੀ ਤੋਂ ਨਸ਼ਾ ਮੁਕਤੀ ਦੇ ਕੁਆਰਡੀਨੇਟਰ ਸ੍ਰੀ ਵਿਸ਼ਾਲ ਗਿੱਲ, ਉਤਰੀ ਤੋਂ ਰਾਹਿਤ ਸੇਠ, ਪੂਰਬੀ ਤੋਂ ਸਾਹਿਬ ਸਿੰਘ ਗਿੱਲ, ਪੱਛਮੀ ਤੋਂ ਸੁਨੀਲ ਕੁਮਾਰ, ਦੱਖਣੀ ਤੋਂ ਮਨਜੀਤ ਸਿੰਘ ਫੌਜੀ ਅਤੇ ਦਿਹਾਤੀ ਖੇਤਰ ਬਾਬਾ ਬਕਾਲਾ ਸਾਹਿਬ ਤੋਂ ਸ੍ਰ ਕੁਲਦੀਪ ਸਿੰਘ, ਹਲਕਾ ਅਟਾਰੀ ਤੋਂ ਗੱਜਣ ਸਿੰਘ, ਅਜਨਾਲਾ ਤੋਂ ਪੰਥ ਜੀਤ ਸਿੰਘ, ਹਲਕਾ ਮਜੀਠਾ ਤੋਂ ਤਰਸੇਮ ਸਿੰਘ, ਹਲਕਾ ਰਾਜਾਸਾਂਸੀ ਤੋਂ ਲਖਵਿੰਦਰ ਸਿੰਘ ਅਤੇ ਹਲਕਾ ਜੰਡਿਆਲਾ ਤੋਂ ਨਸ਼ਾ ਮੁਕਤੀ ਕੁਆਰਡੀਨੇਟਰ ਦਯਾ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ।
ਮੈਡਮ ਸੋਨੀਆ ਮਾਨ ਨੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੇ ਸਪਸ਼ਟ ਨਿਰਦੇਸ਼ ਹਨ ਕਿ ਨਸ਼ਾ ਵੇਚਣ ਵਾਲਾ ਭਾਵੇਂ ਕਿਸੇ ਵੀ ਆਹੁਦੇ ਤੋਂ ਕਿਉਂ ਨਾ ਹੋਵੇ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਜਮੀਨੀ ਪੱਧਰ ਤੇ ਕੰਮ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਨਸ਼ੇ ਨੂੰ ਰੋਕਣ ਲਈ ਡਰੱਗ ਇੰਸਪੈਕਟਰ ਲਗਾਤਾਰ ਦਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕਰ ਰਹੇ ਹਨ ਅਤੇ ਜਿਸ ਕਿਸੇ ਵੀ ਸਟੋਰ ਤੇ ਕੋਈ ਨਸ਼ਾ ਵਾਲੀ ਦਵਾਈ ਪਾਈ ਜਾਂਦੀ ਹੈ ਤਾਂ ਮਾਲਕ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨਸ਼ੇ ਤੋਂ ਪੀੜਤ ਵਿਅਕਤੀਆਂ ਦਾ ਇਲਾਜ ਕਰਵਾਉਣ ਲਈ ਸਾਰੀਆਂ ਸਹੂਲਤਾਂ ਹਸਪਤਾਲਾਂ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਮੈਡਮ ਸੋਨੀਆ ਮਾਨ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਕੇਵਲ ਨਸ਼ੇ ਨੂੰ ਖਤਮ ਕਰਨ ਲਈ ਝੂਠੀਆਂ ਕਸਮਾਂ ਹੀ ਖਾਂਦੀਆਂ ਹਨ ਜਦ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਸੂਬੇ ਭਰ ਵਿਚੋਂ ਨਸ਼ੇ ਨੂੰ ਖਤਮ ਕਰਨ ਲਈ ਵਿਲੇਜ ਡਿਫੈਂਸ ਕਮੇਟੀਆਂ ਨਾਲ ਮੀਟਿੰਗਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਸਾਡੀ ਸਰਕਾਰ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨਸ਼ੇ ਨੂੰ ਜੜੋਂ ਖਤਮ ਕਰਨ ਲਈ ਹਰੇਕ ਜਿਲ੍ਹੇ ਵਿੱਚ ਪਹੁੰਚ ਕਰ ਰਹੇ ਹਨ।
ਨਸ਼ਾ ਮੁਕਤੀ ਮੋਰਚਾ ਦੇ ਜਿਲ੍ਹਾ ਕੁਆਰਡੀਨੇਟਰ ਸ੍ਰੀ ਦੀਕਸ਼ਤ ਧਵਨ ਨੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਹਰੇਕ ਵਰਕਰ ਨਸ਼ੇ ਵਿਰੁੱਧ ਖੜਾ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸਾਸ਼ਨ ਵੀ ਨਸ਼ੇ ਨੂੰ ਰੋਕਣ ਲਈ ਪੂਰੀ ਤਰ੍ਹਾਂ ਤੱਤਪਰ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਜਿਲ੍ਹਾ ਦਿਹਾਤੀ ਕੁਆਰਡੀਨੇਟਰ ਸ੍ਰ ਕੁਲਦੀਪ ਸਿੰਘ ਮੱਤੇਵਾਲ ਨੇ ਸਾਡਾ ਮੁੱਖ ਮਕਸਦ ਇਸ ਸਮੇਂ ਚਿੱਟੇ ਦੀ ਸਪਲਾਈ ਨੂੰ ਰੋਕਣਾ ਹੈ ਅਤੇ ਜਲਦੀ ਹੀ ਚਿੱਟੇ ਦੇ ਦੈਂਤ ਨੂੰ ਪੰਜਾਬ ਵਿੱਚੋਂ ਉਖਾੜ ਕੇ ਬਾਹਰ ਸੁੱਟਾਂਗੇ। ਉਨ੍ਹਾਂ ਪੱਤਰਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮੁਹਿੰਮ ਵਿੱਚ ਸਾਡਾ ਸਾਥ ਦੇਣ ਤਾਂ ਜੋ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕ ਮੋਢੇ ਨਾਲ ਮੋਢਾ ਜੋੜ ਕੇ ਚਿੱਟੇ ਨੂੰ ਖਤਮ ਕਰਨ ਲਈ ਸਾਡਾ ਸਹਿਯੋਗ ਕਰ ਰਹੇ ਹਨ ਅਤੇ ਸਾਡੀ ਇੱਛਾ ਹੈ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾ ਸਕੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News